ਬਚਾਨਾ
ਦਿੱਖ
Bachaana | |
---|---|
![]() Teaser poster | |
ਨਿਰਦੇਸ਼ਕ | Nasir Khan |
ਲੇਖਕ | Saad Azhar |
ਨਿਰਮਾਤਾ | Nasir Khan Rizwan Saeed |
ਸਿਤਾਰੇ | Mohib Mirza Sanam Saeed Adeel Hashmi |
ਪ੍ਰੋਡਕਸ਼ਨ ਕੰਪਨੀ | Big Film Entertainment |
ਡਿਸਟ੍ਰੀਬਿਊਟਰ | Hum Films |
ਰਿਲੀਜ਼ ਮਿਤੀ |
|
ਮਿਆਦ | 105 ਮਿੰਟ |
ਦੇਸ਼ | Pakistan |
ਭਾਸ਼ਾ | Urdu |
ਬਚਾਨਾ ਇੱਕ ਪਾਕਿਸਤਾਨੀ ਰੁਮਾਂਟਿਕ ਥ੍ਰਿੱਲਰ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਨਾਸਿਰ ਖਾਨ ਅਤੇ ਰਿਜ਼ਵਾਨ ਸਈਦ ਹਨ। ਇਹ ਬਿਗ ਫ਼ਿਲਮ ਇੰਟਰਟੇਨਮੈਂਟ ਦੇ ਬੈਨਰ ਅਧੀਨ ਬਣੀ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਸਨਮ ਸਈਦ ਅਤੇ ਮੋਹਿਬ ਮਿਰਜ਼ਾ ਹਨ।
ਫ਼ਿਲਮ ਹਮ ਫ਼ਿਲਮਸ ਵਲੋਂ ਪ੍ਰਚਾਰੀ ਗਈ ਅਤੇ ਇਹ ਪੂਰੇ ਵਿਸ਼ਵ ਵਿੱਚ 26 ਫਰਵਰੀ 2016 ਨੂੰ ਰੀਲਿਜ਼ ਹੋਈ।
ਪਲਾਟ
[ਸੋਧੋ]ਫ਼ਿਲਮ ਦੀ ਕਹਾਣੀ ਇੱਕ ਭਾਰਤੀ ਕੁੜੀ ਆਲੀਆ (ਸਨਮ ਸਈਦ) ਦੇ ਆਲੇ-ਦੁਆਲੇ ਘੁੰਮਦੀ ਹੈ। ਆਲੀਆ ਨੂੰ ਉਸਦੇ ਪਤੀ ਨੇ ਛੱਡ ਦਿੱਤਾ ਸੀ। ਉਸਨੂੰ ਵਾਪਸ ਪਹੁੰਚਣ ਲਈ ਇੱਕ ਪਾਕਿਸਤਾਨੀ ਕੈਬ ਡਰਾਈਵਰ ਵਿੱਕੀ (ਮੋਹਿਬ ਮਿਰਜ਼ਾ) ਮਦਦ ਕਰਦਾ ਹੈ। ਹਾਲਾਤ ਖਰਾਬ ਹੋ ਜਾਂਦੇ ਹਨ ਪਰ ਵਿੱਕੀ ਕਿਸੇ ਤਰ੍ਹਾਂ ਆਲੀਆ ਨੂੰ ਉਸਦੇ ਪਤੀ ਕੋਲ ਭਾਰਤ ਪਹੁੰਚਾ ਦਿੰਦਾ ਹੈ।[1]
ਕਾਸਟ
[ਸੋਧੋ]- ਮੋਹਿਬ ਮਿਰਜ਼ਾ (ਵਿੱਕੀ)
- ਸਨਮ ਸਈਦ (ਆਲੀਆ)
- ਅਦੀਲ ਹਾਸ਼ਮੀ (ਜਹਾਂਗੀਰ)
ਰਿਲੀਜ਼
[ਸੋਧੋ]ਫ਼ਿਲਮ ਭਾਰਤ ਅਤੇ ਪਾਕਿਸਤਾਨ ਵਿੱਚ 26 ਫਰਵਰੀ 2016 ਨੂੰ ਰਿਲੀਜ਼ ਹੋਈ। ਫ਼ਿਲਮ ਦਾ ਟ੍ਰੇਲਰ 5 ਜਨਵਰੀ 2016 ਨੂੰ ਰਿਲੀਜ਼ ਹੋਇਆ ਸੀ।[2] [3]