ਬਡਰੁਖਾਂ
ਦਿੱਖ
ਬਡਰੁਖਾਂ | |
---|---|
ਪਿੰਡ | |
ਦੇਸ਼ | ਭਾਰਤ |
State | ਪੰਜਾਬ |
District | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5: 30 (ਭਾਰਤੀ ਮਿਆਰੀ ਟਾਈਮ) |
ਬਡਰੁਖਾਂ, ਪੰਜਾਬ, ਭਾਰਤ ਵਿੱਚ ਸੰਗਰੂਰ-ਬਰਨਾਲਾ ਸੜਕ ਤੇ ਸੰਗਰੂਰ, ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਪੱਗ 5 ਕਿਲੋਮੀਟਰ ਦੂਰੀ ਤੇ ਇੱਕ ਵੱਡਾ ਪਿੰਡ ਹੈ।
ਇਤਿਹਾਸ
[ਸੋਧੋ]ਪੰਜ ਛੋਟੇ-ਛੋਟੇ ਪਿੰਡ, ਬੜਾ ਅਗਵਾੜ, ਵਿਚਲਾ ਅਗਵਾੜ, ਦਲਮਵਾਲ, ਧਾਲੀਵਾਸ ਅਤੇ ਠੱਗਾਂ ਵਾਲੀ ਪੱਤੀ ਦੇ ਵਸਨੀਕਾਂ ਨੇ ਪੰਡਿਤ ਬਦਰੂ ਦੀ ਅਗਵਾਈ ਹੇਠ, ਡਕੈਤਾਂ ਤੋਂ ਸੁਰੱਖਿਆ ਲਈ ਜੀਂਦ ਦੇ ਮਹਾਰਾਜਾ, ਗਜਪਤ ਸਿੰਘ ਕੋਲ ਪਹੁੰਚ ਕੀਤੀ। ਮਹਾਰਾਜਾ ਗਜਪਤ ਸਿੰਘ ਨੇ ਇਹ ਪਿੰਡ ਮਿਲਾ ਕੇ ਇੱਕ ਕਰ ਦਿੱਤੇ ਅਤੇ ਇਸ ਦਾ ਨਾਮ ਬਡਰੁਖਾਂ ਰੱਖਿਆ। 1763 ਵਿੱਚ ਜਦ ਗਜਪਤ ਸਿੰਘ ਨੇ ਜੀਂਦ ਸ਼ਹਿਰ ਤੇ ਕਬਜ਼ਾ ਕਰ ਲਿਆ, ਬਡਰੁਖਾਂ ਨੂੰ ਜੀਂਦ ਰਾਜ ਦੀ ਰਾਜਧਾਨੀ ਬਣਾਇਆ ਗਿਆ। ਉਸ ਨੇ ਇੱਥੇ ਇੱਕ ਕਿਲ੍ਹਾ ਵੀ ਬਣਾਇਆ।[1]
ਹੁਣ
[ਸੋਧੋ]ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ, ਇੱਕ 4-ਬਿਸਤਰਿਆਂ ਵਾਲਾ ਸਹਾਇਕ ਸਿਹਤ ਕੇਂਦਰ ਅਤੇ ਇੱਕ ਪੋਸਟ ਆਫ਼ਿਸ ਹੈ।
ਉਘੇ ਵਿਅਕਤੀ
[ਸੋਧੋ]- ਲੈਫਟੀਨੈਂਟਜਨਰਲ ਹਰਬਖਸ਼ ਸਿੰਘ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਵੀਰ ਚੱਕਰ
ਹਵਾਲੇ
[ਸੋਧੋ]- ↑ "Official website of Sangrur" Archived 2015-06-24 at the Wayback Machine..