ਸਮੱਗਰੀ 'ਤੇ ਜਾਓ

ਬਲਜੀਤ ਰੈਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਲਜੀਤ ਰੈਣਾ (ਜਨਮ 17 ਅਗਸਤ 1958) ਜੰਮੂ ਦਾ ਵਸਨੀਕ ਪੰਜਾਬੀ ਕਹਾਣੀਕਾਰ ਤੇ ਕਵੀ ਹੈ। ਉਸ ਦੀਆਂ ਦੋ ਦਰਜਨ ਤੋਂ ਵਧੀਕ ਕਹਾਣੀਆਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਬਹੁਤ ਸਾਰੀਆਂ ਡਾਕੂਮੈਂਟਰੀ ਫਿ਼ਲਮਾਂ ਦਾ ਨਿਰਮਾਣ ਕੀਤਾ ਹੈ। ਨਾਵਲਕਾਰ ਸੁਰਿੰਦਰ ਨੀਰ ਉਸਦੀ ਜੀਵਨ ਸਾਥੀ ਹੈ। ਉਸ ਨੇ ਸ਼ੈਲੇਦਰ ਸਿੰਘ ਦੇ ਡੋਗਰੀ ਭਾਸ਼ਾ ਵਿੱਚ ਲਿਖੇ ਨਾਵਲ 'ਹਾਸ਼ੀਏ ' ਦਾ 'ਬੌਣਾ ਰੁੱਖ' ਨਾਮ ਹੇਠ ਪੰਜਾਬੀ ਅਨੁਵਾਦ ਕੀਤਾ ਹੈ।[1]

ਬਲਜੀਤ ਸਿੰਘ ਰੈਣਾ ਦਾ ਜਨਮ 17 ਅਗਸਤ 1958 ਨੂੰ ਪਿੰਡ ਨਾਨਕ ਚੱਕ, ਜ਼ਿਲ੍ਹਾ ਕਠੂਆ, ਰਾਜ ਜੰਮੂ ਕਸ਼ਮੀਰ, ਭਾਰਤ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।

ਕਿਤਾਬਾਂ

[ਸੋਧੋ]
  • ਮੈਨੂੰ ਇਵੇਂ ਹੀ ਪਿਆਰ ਕਰ
  • ਇਕ ਜਮਾਂ ਦੋ ਮਨਫ਼ੀ (12 ਨਵੰਬਰ 2021)
  • ਅਜੀਬ ਆਦਮੀ (12 ਨਵੰਬਰ 2021)
  • ਮੇਰਾ ਕਸੂਰ ਕੀ ਹੈ: ਤੇ ਹੋਰ ਨਾਟਕ (12 ਨਵੰਬਰ 2021)
  • ਮੇਰੇ ਏਹ ਸਬਦ ਸ਼ਕਤੀ ਨੇ

ਹਵਾਲੇ

[ਸੋਧੋ]
  1. "ਸ਼ੈਲੇਦਰ ਸਿੰਘ ਦਾ ਡੋਗਰੀ ਭਾਸ਼ਾ 'ਚ ਲਿਖਿਆ ਨਾਵਲ 'ਹਾਸ਼ੀਏ 'ਤੇ' ਦਾ ਪੰਜਾਬੀ ਅਨੁਵਾਦ 'ਬੌਣਾ ਰੁੱਖ' ਰਿਲੀਜ਼". Punjabi Jagran News. Retrieved 2023-06-19.