ਬਲਦੇਵ ਸਿੰਘ ਤੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਦੇਵ ਸਿੰਘ ਤੇਗ ਪੰਜਾਬੀ ਕਵਿਤਾ ਦਾ ਸਟੇਜੀ ਕਵੀ ਸੀ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਛਪੇ। ਬਲਵੀਰ ਸਿੰਘ ਤੇਗ ਪੰਜਾਬੀ ਦਾ ਉਹ ਕਵੀ ਹੈ ਜਿਸਨੇ ਅੰਮ੍ਰਿਤਸਰ ਕਵੀ ਫੁਲਵਾੜੀ ਦੀ ਸਥਾਪਨਾ ਕੀਤੀ ਅਤੇ ਲੰਮਾ ਸਮਾਂ ਪ੍ਰਧਾਨਗੀ ਕੀਤੀ। ਉਸਦੇ ਸਾਥੀ ਕਵੀਆਂ ਵਿੱਚ ਪੂਰਨ ਸਿੰਘ ਜੋਸ਼, ਪਿਆਰਾ ਸਿੰਘ ਰੌਸ਼ਨ, ਬਚਨ ਪਹਿਲਵਾਨ ਬਚਨ, ਰਜਿੰਦਰ ਸਿੰਘ ਸੂਫੀ, ਧੰਨਾ ਸਿੰਘ ਰੰਗੀਲਾ, ਉੱਤਮ ਸਿੰਘ ਤੇਜ ਅਤੇ ਪਿਆਰਾ ਸਿੰਘ ਨਿਰਛਲ ਸ਼ਾਮਲ ਸਨ।

ਜੀਵਨ[ਸੋਧੋ]

ਬਲਦੇਵ ਸਿੰਘ ਤੇਗ ਦਾ ਜਨਮ ਸਨ 1929 ਵਿੱਚ ਲੂਣ ਮੰਡੀ ਚੌਕ ਅੰੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਹਰੀ ਸਿੰਘ ਸੀ। ਬਚਪਨ ਵਿੱਚ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਜਿਸ ਕਾਰਨ ਦਾਦੀ ਨੇ ਹੀ ਪਾਲਣ ਪੋਸ਼ਣ ਕੀਤਾ ਤੇ ਕੁੱਝ ਸਮਾਂ ਉਹਨਾਂ ਨੂੰ ਯਤੀਮਖਾਨੇ ਵੀ ਰਹਿਣਾ ਪਿਆ। ਬਚਪਨ ਤੋਂ ਹੀ ਕਵਿਤਾ ਚੰਗੀ ਲਗਦੀ ਸੀ, ਫਿਰ ਹੌਲੀ ਹੌਲੀ ਲਿਖਣ ਵੀ ਲਗ ਪਏ ਤੇ ਇਸੇ ਸਿਲਸਲੇ ਵਿੱਚ ਉਹਨਾਂ ਨੇ ਉਸਤਾਦ ਕਵੀ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰ ਲਿਆ। ਇਸ ਤੋਂਂ ਬਾਅਦ ਉਹਨਾਂ ਨੇੇ ਅੰਮ੍ਰਿਤਸਰ ਕਵੀ ਫੁਲਵਾੜੀ ਸੰਸਥਾ ਬਣਾਈ। ਸਿੱਖ-ਪੰਥ ਦੇ ਪੰਜ ਤਖਤਾਂ ਵਿਖੇ ਹੁੰਦੇ ਕਵੀ ਦਰਬਾਰਾਂ ਵਿੱਚ ਹਿੱਸਾ ਲਿਆ ਤੇ ਮੰਚ ਸੰਚਾਲਣ ਕੀਤਾ। ਆਲ ਇੰਡੀਆ ਰੇਡੀਉ, ਜਲੰਧਰ ਪ੍ਰੋਗਰਾਮ ਵਿੱਚ ਬਹੁਤ ਸਮਾਂ ਕਵਿਤਾ ਰਾਹੀਂ ਹਾਜ਼ਰੀ ਭਰੀ, ਦੂਰਦਰਸ਼ਨ ਜਲੰਧਰ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲਿਆ। 7 ਸਤੰਬਰ 2007 ਨੂੰ ਉਹਨਾਂ ਦੀ ਮੌੌਤ ਹੋ ਗਈ।

ਕਾਵਿ ਸੰਗ੍ਰਹਿ[ਸੋਧੋ]

  • ਤੇਗ ਦੀ ਲੋਰੀ (1962)
  • ਬੀਰਤਾ ਦਾ ਚਾਨਣ (1995)
  • ਤੇਗਾਂ ਦੀ ਛਾਵੇਂ (2004)

ਹਵਾਲੇ[ਸੋਧੋ]