ਵਿਧਾਤਾ ਸਿੰਘ ਤੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ: 15 ਅਗਸਤ 1901
ਘਘਰੋਟ, ਜਿਲ੍ਹਾ ਰਾਵਲਪਿੰਡੀ, ਸਾਂਝਾ ਪੰਜਾਬ (ਹੁਣ ਪਾਕਿਸਤਾਨ)
ਮੌਤ:4 ਜਨਵਰੀ 1973
ਕਾਰਜ_ਖੇਤਰ:ਸਟੇਜੀ ਕਵੀ
ਰਾਸ਼ਟਰੀਅਤਾ:ਬਰਤਾਨਵੀ ਭਾਰਤੀ, ਭਾਰਤੀ
ਭਾਸ਼ਾ:ਪੰਜਾਬੀ
ਕਾਲ:ਵੀਹਵੀਂ ਸਦੀ ਦੇ 73 ਸਾਲ
ਵਿਧਾ:ਕਵਿਤਾ

ਵਿਧਾਤਾ ਸਿੰਘ ਤੀਰ ਪੰਜਾਬੀ ਦੇ ਆਧੁਨਿਕ ਕਵੀ ਸਨ। ਉਨ੍ਹਾਂ ਨੂੰ ਸਟੇਜੀ ਸ਼ਾਇਰੀ ਦਾ ਸ਼ਾਹ ਸਵਾਰ ਕਿਹਾ ਜਾਂਦਾ ਹੈ।

ਜੀਵਨੀ[ਸੋਧੋ]

ਵਿਧਾਤਾ ਸਿੰਘ ਦਾ ਜਨਮ 1901 ਵਿੱਚ ਪਿੰਡ ਘਘਰੋਟ, ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ.ਹੀਰਾ ਸਿੰਘ ਸੀ। ਉਹ ਦਸ ਸਾਲ ਦੀ ਉਮਰ ਵਿੱਚ ਸਕੂਲ ਦਾਖਲ ਹੋਏ ਅਤੇ ਪੰਜਵੀਂ ਤੋਂ ਬਾਅਦ ਸਕੂਲ ਛੱਡ ਕੇ ਅੰਮ੍ਰਿਤਸਰ ਆ ਗਏ। ਉਹ ਚੌਥੀ ਜਮਾਤ ਵਿੱਚ ਪੜ੍ਹਦੇ ਸਮੇਂ ਹੀ ਕਵਿਤਾ ਲਿਖਣ ਲੱਗ ਪਏ ਸਨ। ਗਿਆਨੀ ਹੀਰਾ ਸਿੰਘ ਦਰਦ ਉਨ੍ਹਾਂ ਦੇ ਮਾਮਾ ਜੀ ਲੱਗਦੇ ਸਨ। ਉਨ੍ਹਾਂ ਦੀ ਰਹਿਨਮਾਈ ਹੇਠ ਉਨ੍ਹਾਂ ਨੇ ਗਿਆਨੀ ਪਾਸ ਕਰ ਲਈ ਅਤੇ ਉਨ੍ਹਾਂ ਦੇ ਮਾਸਕ ਰਸਾਲੇ “ਫੁਲਵਾੜੀ” ਵਿੱਚ ਕੰਮ ਕਰਨ ਲੱਗੇ।

ਰਚਨਾਵਾਂ[ਸੋਧੋ]

  • ਸ਼ਹੀਦੀ ਵਾਰਾਂ
  • ਧਰੂ ਭਗਤ
  • ਅਣਿਆਲੇ ਤੀਰ
  • ਮਿਠੇ ਮੇਵੇ
  • ਗੂੰਗੇ ਗੀਤ
  • ਕਾਲ ਕੂਕਾਂ
  • ਨਵੇਂ ਨਿਸ਼ਾਨੇ
  • ਦਸਮੇਸ਼ ਦਰਸ਼ਨ
  • ਬੰਦਾ ਬਹਾਦਰ
  • ਨਲ ਦਮਯੰਤੀ
  • ਰੂਪਰਾਣੀ ਸ਼ਕੁੰਤਲਾ
  • ਭਿੰਨੀ ਰੈਨੜੀਏ

ਵਿਧਾਤਾ ਸਿੰਘ ਤੀਰ ਨੇ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਸਿੱਖ ਇਤਿਹਾਸ ਨੂੰ ਕਾਵਿ-ਬੱਧ ਕਰਨ ਲੱਗ ਪਏ।

ਤੀਰ ਨੇ ਪ੍ਰਾਚੀਨ ਪ੍ਰੇਮ-ਕਥਾ ਨੂੰ “ਰੂਪ ਰਾਣੀ ਸ਼ਕੁੰਤਲਾ” ਵਿੱਚ ਸ਼ਿੰਗਾਰ ਰਸ ਦੀ ਸ਼ੈਲੀ ਵਿੱਚ ਰਚਿਆ ਹੈ। ਕਵੀ ਨੂੰ ਸਿੱਖ ਇਤਿਹਾਸ ਪ੍ਰਤੀ ਅਪਾਰ ਸ਼ਰਧਾ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਪ੍ਰਤੀ ਸ਼ਰਧਾ ਸਤਿਕਾਰ ਪ੍ਰਗਟ ਕੀਤਾ ਹੈ।

ਵਿਧਾਤਾ ਸਿੰਘ ਤੀਰ ਦੇ ਕਾਲ ਦੌਰਾਨ ਕਵੀਆਂ ਵਿੱਚ ਸੁਧਾਰਕ ਪ੍ਰਵਿਰਤੀ ਹਾਵੀ ਹੁੰਦੀ ਸੀ। ਆਪਣੀ ਉਚਾਰਨ ਸ਼ਕਤੀ ਨਾਲ ਉਹ ਸਰੋਤਿਆਂ ਨੂੰ ਮੰਤਰ ਮੁਗਧ ਕਰ ਲਿਆ ਕਰਦੇ ਸੀ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਬਾਲ ਸਾਹਿਤ ਵਿੱਚ ਵੀ ਯੋਗਦਾਨ ਪਾਇਆ ਹੈ। ਵਿਧਾਤਾ ਸਿੰਘ ਤੀਰ ਜੀ ਦਾ ਦੇਹਾਂਤ 1973 ਈ: ਵਿੱਚ ਹੋੲਿਆ।