ਬਲਬੀਰ ਸਿੰਘ ਕੰਵਲ
ਦਿੱਖ
ਬਲਬੀਰ ਸਿੰਘ ਕੰਵਲ (ਜਨਮ 8 ਮਾਰਚ 1934) ਪੰਜਾਬੀ ਲੇਖਕ ਹੈ ਅਤੇ ਸ਼ਾਸਤਰੀ ਸੰਗੀਤ ਦਾ ਰਸੀਆ ਅਤੇ ਗਿਆਨੀ ਹੈ।
ਬਲਬੀਰ ਸਿੰਘ ਕੰਵਲ ਦਾ ਜਨਮ 8 ਮਾਰਚ 1934 ਨੂੰ ਪਿੰਡ ਜੌੜਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ਸੀ। 1964 ਵਿੱਚ ਉਹ ਇੰਗਲੈਂਡ ਪਰਵਾਸ ਕਰ ਗਿਆ ਸੀ। ਚੜ੍ਹਦੀ ਜੁਆਨੀ ਵਿੱਚ ਰੁਸਤਮੇ ਜ਼ਮਾਂ ਗਾਮੇ ਨਾਲ਼ ਉਸ ਦੀ ਮੁਲਾਕਾਤ ਹੋ ਗਈ। ਇਸਲਈ ਉਸ ਨੂੰ ਪਹਿਲਵਾਨਾਂ ਬਾਰੇ ਲਿਖਣ ਦਾ ਸ਼ੌਕ ਹੋ ਗਿਆ। 1964 ਵਿਚ ਉਸ ਨੇ ਭਾਰਤ ਦੇ ਪਹਿਲਵਾਨ (1635-1987) ਪੁਸਤਕ ਲਿਖੀ ਜਿਸ ਨੂੰ ਯੂਨੈਸਕੋ ਦਾ ਐਵਾਰਡ ਮਿਲਿਆ। ਪੰਜਾਬ ਸਰਕਾਰ ਨੇ ਉਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ।[1]
ਰਚਨਾਵਾਂ
[ਸੋਧੋ]- ਭਾਰਤ ਦੇ ਪਹਿਲਵਾਨ (1635-1987)
- ਪੰਜਾਬ ਦੇ ਸ਼ਹਿਰ
- ਗੀਤ ਮੇਰੇ, ਸਾਜ਼ ਤੇਰੇ (ਕਵਿਤਾ)
- ਪੰਜਾਬ ਕਬੱਡੀ ਦਾ ਇਤਿਹਾਸ
- ਇੰਟਰਨੈਸ਼ਨਲ ਪੰਜਾਬੀ ਸਾਹਿਤ
- ਆਲਮੀ ਕਬੱਡੀ ਦਾ ਇਤਿਹਾਸ
ਹਵਾਲੇ
[ਸੋਧੋ]- ↑ Service, Tribune News. "ਬਲਬੀਰ ਸਿੰਘ ਕੰਵਲ ਦੀ ਬੱਲੇ ਬੱਲੇ". Tribuneindia News Service. Retrieved 2023-05-06.