ਬਲਬੀਰ ਸਿੰਘ ਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਬਲਬੀਰ ਸਿੰਘ ਰਾਗੀ (23 ਮਾਰਚ 1933-23 ਫ਼ਰਵਰੀ 2020) [1]ਇੱਕ ਸ਼੍ਰੋਮਣੀ ਕੀਰਤਨਕਾਰ/ ਗੁਰਬਾਣੀ ਗਾਇਕ ਸੀ।ਉਹ ਵਿੱਚ ਆਪਣੇ ਪਿਤਾ ਸੰਤਾ ਸਿੰਘ ਦੇ ਘਰ ਮਾਤਾ ਪ੍ਰਸੰਨ ਕੌਰ ਦੀ ਕੁੱਖੋਂ ਭਿਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਇੱਕ ਪਿੰਡ ਮ੍ਰਿਗੰਦਪੁਰਾ ਵਿਖੇ 23 ਮਾਰਚ 1933 ਨੂੰ ਪੈਦਾ ਹੋਇਆ।ਉਸ ਦਾ ਪਿਤਾ ਭਾਈ ਸੰਤਾ ਸਿੰਘ ਇੱਕ ਪ੍ਰਸਿੱਧ ਪਖਾਵਜ/ਤਬਲਾ ਵਾਦਕ ਸੀ ਜੋ ਤਰਨਤਾਰਨ ( ਅੰਮ੍ਰਿਤਸਰ ) ਵਿਖੇ ਸਥਿਤ ਗੁਰਮਤ ਵਿਦਿਆਲਾ ਵਿਖੇ ਕੀਰਤਨ ਸਿਖਾਉਂਦਾ ਸੀ।

ਮੁਢਲੀ ਸਿੱਖਿਆ[ਸੋਧੋ]

ਭਾਈ ਬਲਬੀਰ ਸਿੰਘ ਨੇ ਮੁਢਲੀ ਕੀਰਤਨ ਸਿਖਲਾਈ ਆਪਣੇ ਪਿਤਾ ਕੋਲ਼ੋਂ ਹੀ ਕੀਤੀ।ਉਸ ਦਾ ਦਾਦਾ ਭਾਈ ਕੁੰਦਨ ਸਿੰਘ ਤੇ ਪੜਦਾਦਾ ਭਾਈ ਹੀਰਾ ਸਿੰਘ ਵੀ ਪ੍ਰਸਿੱਧ ਕੀਰਤਨਈਏ ਸਨ।ਇਸ ਤਰਾਂ ਇਸ ਘਰਾਣੇ ਵਿੱਚ ਜਨਮ ਲੈ ਕੇ 4 ਸਾਲ ਦੀ ਛੋਟੀ ਉਮਰ ਤੋਂ ਉਸ ਨੇ ਪਰਵਾਰ ਵਿੱਚ ਹੀ ਕੀਰਤਨ ਸਿੱਖਣਾ ਸ਼ੁਰੂ ਕੀਤਾ। 7 ਸਾਲ ਦੀ ਉਮਰ ਵਿੱਚ ਉਸ ਨੇ ਤਰਨਤਾਰਨ ਦਰਬਾਰ ਸਾਹਿਬ ਗੁਰਦਵਾਰੇ ਵਿੱਚ ਦੋ ਸ਼ਬਦ ਗਾਇਨ ਕਰਕੇ ਆਪਣੇ ਸੰਗਤ ਵਿੱਚ ਕੀਰਤਨ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ।

ਕੀਰਤਨ ਸਿਖਲਾਈ ਦੀ ਪ੍ਰਪੱਕਤਾ[ਸੋਧੋ]

ਭਾਈ ਬਲਬੀਰ ਸਿੰਘ ਨੇ ਆਪਣੇ ਪਿਤਾ ਦੇ ਨਾਲ ਸੰਗੀਤ ਕਾਨਫਰੰਸਾਂ ਲਈ ਬਨਾਰਸ, ਲਖਨਊ, ਗਵਾਲੀਅਰ, ਪੁਣੇ, ਕਲਕੱਤਾ ਅਤੇ ਦਿੱਲੀ ਦੀ ਵਿਆਪਕ ਯਾਤਰਾ ਕੀਤੀ। ਇਸ ਨਾਲ ਉਹ ਭਾਰਤੀ ਸ਼ਾਸਤਰੀ ਸੰਗੀਤ ਦੇ ਕੁਝ ਉੱਤਮ ਨਾਵਾਂ ਨੂੰ ਸੁਣਨ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਣ ਦਾ ਪਾਤਰ ਬਣਿਆ। ਉਸ ਨੂੰ ਉਸਤਾਦ ਭਾਈ ਬੂਟਾ ਸਿੰਘ ਅਤੇ ਉਸਤਾਦ ਬਾਬਾ ਸ਼ਰਧਾ ਸਿੰਘ ਦੇ ਵਿਦਿਆਰਥੀ ਪੰਡਿਤ ਨੱਥੂ ਰਾਮ ਤੋਂ ਧਰੁਪਦ ਸਿੱਖਣ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਬਲਬੀਰ ਸਿੰਘ ਨੇ ਸਿਲਸਿਲੇਵਾਰ ਕੀਰਤਨ ਸਿਖਲਾਈ ਆਪਣੇ ਵੱਡੇ ਚਾਚਾ ਭਾਈ ਸੋਹਣ ਸਿੰਘ ਰਾਗੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ), ਅੰਮ੍ਰਿਤਸਰ ਤੋਂ ਕੀਤੀ। ਉਸ ਨੂੰ ਮਹਾਨ ਉਸਤਾਦ ਭਾਈ ਅਰਜਨ ਸਿੰਘ ਤਰੰਗਰ, ਪੰਡਿਤ ਕ੍ਰਿਸ਼ਨਾ ਰਾਓ ਪੰਡਿਤ (ਖਯਾਲ), ਉਸਤਾਦ ਹਬੀਬੁਦੀਨ ਖਾਨ (ਤਬਲਾ) ਅਤੇ ਗਿਆਨੀ ਗਿਆਨ ਸਿੰਘ ਅਲਮਸਤ (ਜਲ-ਤਰੰਗ) ਤੋਂ ਵੀ ਪੜ੍ਹਾਈ ਕਰਨ ਦਾ ਅਵਸਰ ਪ੍ਰਾਪਤ ਹੋਇਆ। ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਦਿਲਰੁਬਾ ਵਾਦਕ ਵੀ ਹੈ ਜਿਸਨੇ ਆਪਣੇ ਪਿਤਾ ਤੋਂ ਹੀ ਇਸ ਦੀ ਸਿੱਖਿਆ ਪ੍ਰਾਪਤ ਕੀਤੀ।ਭਾਈ ਬਲਬੀਰ ਸਿੰਘ ਵੱਡੇ ਗ਼ੁਲਾਮ ਅਲੀ ਖ਼ਾਨ, ਉਸਤਾਦ ਸਲਾਮਤ ਅਲੀ ਖ਼ਾਨ ਅਤੇ ਪੰਡਤ ਦਿਲੀਪ ਚੰਦਰ ਵੇਦੀ ਨੂੰ ਵੀ ਆਪਣਾ ਗੁਰੂ ਮੰਨਦੇ ਹਨ।।

ਪ੍ਰਾਪਤੀਆਂ ਤੇ ਇਨਾਮ[ਸੋਧੋ]

ਭਾਈ ਬਲਬੀਰ ਸਿੰਘ ਨੇ 1955 ਤੋਂ 1991 ਤੱਕ 36 ਸਾਲ ਦਰਬਾਰ ਸਾਹਿਬ (ਹਰਿਮੰਦਰ ਸਾਹਿਬ ), ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵੱਜੋਂ ਗੁਰਬਾਣੀ ਕੀਰਤਨ ਕੀਤਾ। ਉਸ ਨੂੰ ਗੁਰਬਾਣੀ ਦੇ ਲਗਭਗ ਤਿੰਨ ਹਜ਼ਾਰ ਸ਼ਬਦ ਯਾਦ ਸਨ ਅਤੇ ਦੋ ਸੌ ਤੋਂ ਵੱਧ ਰਾਗਾਂ ਵਿੱਚ ਗਾ ਸਕਦੇ ਸਨ|[2]ਆਪਣੀ ਰਿਟਾਇਰਮੈਂਟ ਤੋਂ ਬਾਅਦ, ਉਸਨੇ ਦੇਸ਼ ਭਰ ਵਿੱਚ ਗਾਉਣਾ ਜਾਰੀ ਰੱਖਿਆ ਅਤੇ ਲਗਭਗ 30 ਐਲਬਮਾਂ ਰਿਕਾਰਡ ਕੀਤੀਆਂ।ਉਸ ਦਾ ਗਾਇਨ ਵਿੰਕ ਮਿਊਜ਼ਿਕ ਐਪ ਰਾਹੀਂ ਬਿਨਾ ਕਿਸੇ ਫ਼ੀਸ ਦਿੱਤੇ ਸੁਣਿਆ ਜਾ ਸਕਦਾ ਹੈ।

ਸਨਮਾਨ ਤੇ ਇਨਾਮ[3][ਸੋਧੋ]

  1. ਇੰਡੀਅਨ ਕੌਂਸਲ ਫਾਰ ਸਿੱਖ ਅਫੇਅਰਜ਼ ਸ਼ਰੋਮਣੀ ਰਾਗੀ ਅਵਾਰਡ (1983),
  2. ਕੇਂਦਰੀ ਸਿੰਘ ਸਭਾ (1987),
  3. ਚੀਫ ਖਾਲਸਾ ਦੀਵਾਨ (1991),
  4. ਵਿਸਮਾਦ ਨਾਦ ਲੁਧਿਆਣਾ (1991),
  5. ਸੰਤ ਸੁਜਾਨ ਸਿੰਘ (1994),
  6. ਭਾਈ ਮਰਦਾਨਾ ਯਾਦਗਰੀ ਐਵਾਰਡ (1995),.
  7. ਭਾਰਤ ਦੇ ਮਾਨਯੋਗ ਪ੍ਰਧਾਨ ਸ੍ਰੀ ਕੇ.ਆਰ. ਨਰਾਇਣ ਵੱਲੋਂ (1996),
  8. ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਭਾਸ਼ਾ ਵਿਭਾਗ (2001),
  9. ਭਾਈ ਬਤਨ ਸਿੰਘ ਯਾਦਗਾਰੀ ਪੁਰਸਕਾਰ (1997),
  10. ਗੁਰਮਤ ਸੰਗੀਤ ਅਵਾਰਡ ਜਵੰਦੀ ਟਕਸਾਲ ਦੁਆਰਾ ਗੁਰਦਵਾਰਾ ਗਿਆਨ ਪ੍ਰਕਾਸ਼ ਲੁਧਿਆਣਾ ਵਿਖੇ (1999)
  11. ਸੰਤ ਸਰਵਣ ਸਿੰਘ ਗੰਧਰਵ ਪੁਰਸਕਾਰ (2001),
  12. ਐਸ.ਜੀ.ਪੀ.ਸੀ. , ਅੰਮ੍ਰਿਤਸਰ ਵੱਲੋਂ ਸ਼ਰੋਮਣੀ ਰਾਗੀ ਅਵਾਰਡ(2004),
  13. ਭਾਈ ਮਰਦਾਨਾ ਗੁਰਮਤਿ ਸੰਗੀਤ ਵਿਦਿਆਲਿਆ ਅਤੇ ਮਿਸ਼ਨਰੀ ਸੁਸਾਇਟੀ, ਮਿਡਲੈਂਡ, ਯੂ.ਕੇ. (2006),
  14. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਭਾਈ ਦਿਲਬਾਗ ਸਿੰਘ ਕੀਰਤਨੀਆ ਸਮਰਾਟ ਐਵਾਰਡ ਦੇ ਨਾਲ-ਨਾਲ ਭਾਈ ਨੰਦ ਲਾਲ ਗੋਆ ਸਨਮਾਨ (2010)।
  15. ਸੰਗੀਤ ਨਾਟਕ ਅਕੈਡਮੀ ਭਾਰਤ ਸਰਕਾਰ ਅਵਾਰਡ (2012)[4][2]

ਦਰਬਾਰ ਸਾਹਿਬ ਦੇ ਕਿਸੇ ਹਜ਼ੂਰੀ ਰਾਗੀ ਨੂੰ ਗੁਰਬਾਣੀ ਕੀਰਤਨ ਧਾਰਨਾ ਵਿੱਚ ਸੰਗੀਤ ਨਾਟਕ ਅਕਾਦਮੀ ਦਾ ਪਹਿਲਾ ਮਿਲਿਆ ਅਵਾਰਡ ਸੀ ਜੋ ਇਤਨੇ ਪਰੰਪਰਿਕ ਰਾਗਾਂ ਦੇ ਗਿਆਨ ਤੇ ਗੁਰਬਾਣੀ ਗਾਇਨ-ਵਾਦਨ ਦੇ ਵਿਆਪਕ ਅਭਿਆਸ ਕਾਰਨ ਉਸ ਨੂੰ ਪ੍ਰਾਪਤ ਹੋਇਆ।ਤੰਤੀ ਸਾਜ਼ਾਂ ਖਾਸ ਕਰਕੇ ਦਿਲਰੁਬਾ ਵਿੱਚ ਉਸ ਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ।

ਮੌਤ[ਸੋਧੋ]

23 ਫ਼ਰਵਰੀ 2020 [5]ਨੂੰ ਇੱਕ ਸੰਖੇਪ ਬਿਮਾਰੀ ਪਿੱਛੋਂ ਉਸ ਦਾ ਦੇਹਾਂਤ ਹੋ ਗਿਆ।ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪਰੰਪਰਿਕ ਕੀਰਤਨ ਕਰਨ ਵਾਲਿਆਂ ਦੀ ਲੜੀ ਵਿੱਚ ਉਹ ਅਖੀਰਲਿਆਂ ਰਾਗੀਆਂ ਵਿੱਚੋਂ ਸੀ।

ਹਵਾਲੇ[ਸੋਧੋ]

  1. "Bhai Balbir Singh". SikhNet (in ਅੰਗਰੇਜ਼ੀ). 2009-10-28. Retrieved 2022-03-14.
  2. 2.0 2.1 Dec 27, IP Singh / TNN / Updated:; 2012; Ist, 13:41. "For the first time - SNA Award for a Hazoori Ragi of Darbar Sahib | Chandigarh News - Times of India". The Times of India (in ਅੰਗਰੇਜ਼ੀ). Retrieved 2022-03-15. {{cite web}}: |last2= has numeric name (help)CS1 maint: extra punctuation (link) CS1 maint: numeric names: authors list (link)
  3. "Artist - Balbir Singh (Vocal), Gharana - None". www.swarganga.org. Retrieved 2022-03-14.
  4. "Bhai Balbir Singh honoured by Sangeet Natak Akademi". apnaorg.com. Retrieved 2022-03-15.
  5. "ਸ਼ਰੋਮਣੀ ਰਾਗੀ ਭਾਈ ਬਲਬੀਰ ਸਿੰਘ ਸੰਸਾਰ ਤੋੰ ਅਲਵਿਦਾ". Ptc news. Retrieved 22 May 2022.