ਬਲਰਾਜ ਕੋਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਲਰਾਜ ਕੋਮਲ ੳੁਰਦੂ ਦਾ ਸ਼ਾੲਿਰ ਸੀ ਜਿਸ ਦਾ ਜਨਮ ਸਿਆਲਕੋਟ(ਹੁਣ ਪਾਕਿਸਤਾਨ)ਵਿਚ 25 ਸਤੰਬਰ 1928 ਨੂੰ ਹੋਇਆ।ਕੁਝ ਸਾਲਾਂ ਬਾਅਦ ਉਹ ਆਪਣੇ ਪਰਿਵਾਰ ਨਾਲ ਫ਼ਿਰੋਜ਼ਪੁਰ ਆ ਗਿਆ।

ਵਿੱਦਿਆ[ਸੋਧੋ]

ਬਲਰਾਜ ਕੋਮਲ ਨੇ 1944 ਵਿਚ ਐਚ.ਐਮ.ਹਾਈ ਸਕੂਲ,ਫ਼ਿਰੋਜ਼ਪੁਰ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ।ਮੈਟ੍ਰਿਕ ਤੋਂ ਬਾਅਦ ਐਫ.ਏ ਅਤੇ ਬੀ.ਏ ਦੇ ਇਮਤਿਹਾਨ ਵੀ ਉਸੇ ਸ਼ਹਿਰ ਵਿਚਲੇ ਕਾਲਜ ਵਿਚ ਪਾਸ ਕੀਤੇ ਕੁਝ ਸਮਾਂ ਬਾਅਦ ਉਸ ਨੇ ਐਮ.ਏ(ਇੰਗਲਿਸ਼)ਦੀ ਡਿਗਰੀ ਵੀ ਪ੍ਰਾਪਤ ਕਰ ਲਈ।

ਬਲਰਾਜ ਕੋਮਲ ਉਰਦੂ ਵਿਚ ਜਿਹੜੀਆਂ ਨਜ਼ਮਾਂ ਲਿਖਦਾ ਸੀ,ਉਨ੍ਹਾਂ ਵਿਚ ਕਈ ਵਾਰ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦਾ ਜਿਕਰ ਹੁੰਦਾ ਸੀ।ਦੇਸ਼ ਦੀ ਵੰਡ ਦਾ ਦਰਦ ਉਸ ਨੇ ਆਪਣੇ ਹੱਡਾਂ ਤੇ ਹੰਢਾਇਆ ਸੀ।ਸਭ ਤੋਂ ਪਹਿਲਾਂ 1946 ਵਿਚ ਉਸ ਨੇ ਕੁਝ ਕਹਾਣੀਆਂ ਲਿਖੀਆਂ ਪਰ ਛੇਤੀ ਹੀ ਉਸ ਦੇ ਅੰਦਰ ਦੇ ਸ਼ਾਇਰ ਨੇ ਗ਼ਜ਼ਲਾਂ ਅਤੇ ਨਜ਼ਮਾਂ ਦੀ ਸਿਰਜਣਾ ਕਰਨ ਲਈ ਉਹਨੂੰ ਪ੍ਰੇਰਿਤ ਕੀਤਾ।1948 ਵਿਚ ਉਹ ਜਲੰਧਰ ਵਿਚ ਆਪਣੀ ਜਾਣ-ਪਛਾਣ ਵਾਲੇ ਉਰਦੂ ਸ਼ਾਇਰ(ਗੁਰਬਖ਼ਸ਼ ਸਿੰਘ) ਮਖਮੂਰ ਜਾਲੰਧਰੀ ਕੋਲ ਆ ਗਿਆ,ਜਿਸ ਨੇ ਉਸ ਨੂੰ ਨਜ਼ਮਾਂ ਲਿਖਣ ਦੀ ਸਲਾਹ ਦਿੱਤੀ।ਪਾਕਿਸਤਾਨ ਵਿਚ ਡਾ.ਵਜੀਰ ਆਗਾ ਨੇ ਉਸ ਨੂੰ ਯੂਸਫ ਜਫਰ ਅਤੇ ਕਯੂਮ ਨਜ਼ਰ ਤੋਂ ਅਗਲੀ ਪੀੜ੍ਹੀ ਦਾ ਸਿਰਕੱਢ ਸ਼ਾਇਰ ਗਰਦਾਨਿਆ।

ਮਾਣ-ਸਨਮਾਨ[ਸੋਧੋ]

"ਮੀਰ ਅਕਾਦਮੀ,ਲਖਨਊ ਐਵਾਰਡ","ਦਿੱਲੀ ਉਰਦੂ ਅਕਾਦਮੀ ਐਵਾਰਡ","ਗ਼ਾਲਿਬ ਐਵਾਰਡ","ਸ਼ੋਮਣੀ ਉਰਦੂ ਸਾਹਿਤਕਾਰ ਐਵਾਰਡ"ਅਤੇ "ਪਦਮਸ੍ਰੀ ਐਵਾਰਡ" ਪ੍ਰਾਪਤ ਕੀਤੇ।"ਸਾਹਿਤ ਅਕਾਦਮੀ ਐਵਾਰਡ"ਉਸ ਨੂੰ ਉਹਦੇ ਕਾਵਿ-ਸੰਗ੍ਰਹਿ 'ਪਰਿੰਦੋ ਭਰਾ ਆਸਮਾਨ' ਲਈ 1985 ਵਿਚ ਮਿਲ ਗਿਆ ਸੀ। ਉਸ ਦੀਆਂ ਚੋਣਵੀਆਂ ਨਜ਼ਮਾਂ ਦਾ ਇਕ ਵੱਡਾ ਸੰਗ੍ਰਹਿ,'ਲੰਬੀ ਬਾਰਿਸ਼',2002 ਵਿਚ "ਸਾਹਿਤ ਅਕਾਦਮੀ",ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜਿਸ ਦਾ 2007 ਵਿਚ ਅੰਗਰੇਜ਼ੀ ਵਿਚ ਅਨੁਵਾਦ ਵੀ ਹੋਇਆ।

ਅਖ਼ੀਰ ਉਹ ਵਕਤ ਵੀ ਆ ਗਿਆ ਜਦੋਂ ਬਲਰਾਜ ਕੋਮਲ 85 ਸਾਲ ਦੀ ਉਮਰ ਵਿਚ ਬਿਮਾਰ ਰਹਿਣ ਲੱਗਾ।ਉਦੋਂ ਵੀ ਕਈ ਵਾਰ ਉਹ ਆਪਣਾ ਇਹ ਸ਼ਿਅਰ ਮਿਲਣ ਵਾਲਿਆਂ ਨੂੰ ਸੁਣਾਉਂਦਾ ਹੁੰਦਾ ਸੀ:-

ਚਲਾ ਜਾਤਾ,ਮੈਂ ਇਸ ਕੋ ਛੋੜ ਕਰ

ਸ਼ਾਇਦ ਬਹੁਤ ਪਹਿਲੇ

ਅਭੀ ਇਸ ਸ਼ਹਿਰ ਮੇਂ ਲੇਕਿਨ

ਮਿਰੇ ਕੁਛ ਕਾਮ ਬਾਕੀ ਹੈਂ।

ਉਰਦੂ ਦਾ ਸਾਡਾ ਇਹ ਸ਼ਾਇਰ 2013 ਵਿਚ ਖਾਮੋਸ਼ ਹੋ ਗਿਆ।