ਬਲਰਾਜ ਸਿੰਘ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲਰਾਜ ਸਿੰਘ ਸਿੱਧੂ
ਜਨਮ (1976-03-16) 16 ਮਾਰਚ 1976 (ਉਮਰ 44)
ਜਗਰਾਉਂ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ
ਕੌਮੀਅਤਪਰਵਾਸੀ ਭਾਰਤੀ (ਬਰਤਾਨਵੀ)
ਅਲਮਾ ਮਾਤਰਸ਼ਿਵਾਲਿਕ ਬੋਰਡਿੰਗ ਸਕੂਲ, ਚੰਡੀਗੜ੍ਹ
ਸਮੈਦਿਕ ਹਾਲ ਬੋਇਜ਼ ਹਾਈ ਸਕੂਲ, ਸਮੈਦਿਕ, ਵੈਸਟ ਮਿਡਲੈਂਡ
ਰੌਇਲੀ ਰੀਜ਼ਿਸ ਕਾਲਜ (ਰੌਇਲੀ ਰੀਜ਼ਿਸ), ਸੈਂਡਵੈਲ ਕਾਲਜ (ਸੈਂਡਵੈਲ), ਐਸਟਨ ਯੂਨੀਵਰਸਿਟੀ, ਬ੍ਰਮਿੰਘਮ (ਯੂਕੇ)
ਕਿੱਤਾਲੇਖਕ, ਪੱਤਰਕਾਰ
ਵੈੱਬਸਾਈਟ
www.balrajsidhu.com

ਬਲਰਾਜ ਸਿੰਘ ਸਿੱਧੂ (ਜਨਮ 16 ਮਾਰਚ 1976) ਇੰਗਲੈਂਡ ਵਸਦਾ ਇੱਕ ਸਥਾਪਿਤ ਨੌਜਵਾਨ ਪੰਜਾਬੀ ਸਾਹਿਤਕਾਰ ਅਤੇ ਪੱਤਰਕਾਰ ਹੈ। ਉਹ ਆਪਣੀ ਬੇਖ਼ੌਫ ਅਤੇ ਬੇਬਾਕ ਲੇਖਣੀ ਲਈ ਪ੍ਰਸਿੱਧ ਹੈ। [17] ਔਰਤ ਮਰਦ ਸੰਬੰਧਾਂ ਉੱਪਰ ਅਧਾਰਿਤ ਉਸਦੀਆਂ ਕਹਾਣੀਆਂ ਅਤੇ ਨਾਵਲਾਂ ਵਿੱਚ ਸੈਕਸ ਦਾ ਖੁੱਲ੍ਹਾ ਵਰਣਨ ਹੁੰਦਾ ਹੈ। ਇਤਿਹਾਸਕ ਪਾਤਰਾਂ ਦੇ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾ ਕੇ ਬਲਰਾਜ ਸਿੱਧੂ ਨੇ ਮੋਰਾਂ ਦਾ ਮਹਾਰਾਜਾ, ਸ਼ਹੀਦ, ਮਸਤਾਨੀ, ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ, ਸਰਕਾਰ-ਏ-ਖ਼ਾਲਸਾ: ਬੰਦਾ ਬਹਾਦਰ ਪੁਸਤਕਾਂ ਰਾਹੀਂ ਇਤਿਹਾਸਕ ਗਲਪਕਾਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਬਹੁਤ ਸਾਰੇ ਵਿਵਾਦਿਤ ਅਜਿਹੇ ਵਿਸ਼ੇ ਹਨ, ਜਿਹਨਾਂ ਬਾਰੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਜਾਂ ਕੇਵਲ ਬਲਰਾਜ ਸਿੱਧੂ ਨੇ ਹੀ ਆਪਣੀ ਕਲਮ ਵਾਹੀ ਹੈ। ਕਹਾਣੀਕਾਰੀ ਦੇ ਇਲਾਵਾ ਉਹ ਬਰਤਾਨਵੀ ਪੰਜਾਬੀ ਪੱਤਰਕਾਰੀ, ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਵੀ ਸਰਗਰਮ ਹੈ। ਬਰਤਾਨੀਆਂ ਤੋਂ ਛਪਦੇ ਅਨੇਕਾਂ ਅਖਬਾਰ ਪੰਜਾਬ ਟਾਇਮਜ਼, ਦੇਸ ਪ੍ਰਦੇਸ, ਪੰਜਾਬ ਦੀ ਅਵਾਜ਼, ਅਜੀਤ ਵੀਕਲੀ, ਪੰਜਾਬ ਟੈਲੀਗ੍ਰਾਫ਼, ਪੰਜਾਬੀ ਵੀਕਲੀ ਅਤੇ ਦੀ ਸਿੱਖ ਟਾਇਮਜ਼ ਆਦਿਅਤੇ ਪੱਤਰਕਾਵਾਂ ਨਾਲ ਉਹ ਜੁੜਿਆ ਰਿਹਾ ਹੈ। ਉਸ ਦੇ ਲਿਖੇ ਗੀਤ ਮਸ਼ਹੂਰ ਗਾਇਕਾਂ ਨੇ ਗਾਏ ਹਨ।

ਬਲਰਾਜ ਸਿੱਧੂ ਦਾ ਜਨਮ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ ਵਿੱਚ 16 ਮਾਰਚ 1976 ਨੂੰ ਇੱਕ ਸਿੱਧੂ ਗੋਤੀ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਨੇ ਪ੍ਰਾਇਮਰੀ ਸਿੱਖਿਆ ਸ਼ਿਵਾਲਿਕ ਬੋਰਡਿੰਗ ਸਕੂਲ, ਚੰਡੀਗੜ੍ਹ, ਭਾਰਤ ਤੋਂ ਅਤੇ ਸੈਕੰਡਰੀ ਐਜੂਕੇਸ਼ਨ ਸਮੈਦਿਕ ਹਾਲ ਬੋਇਜ਼ ਹਾਈ ਸਕੂਲ, ਸਮੈਦਿਕ, ਵੈਸਟ ਮਿਡਲੈਂਡ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਰੌਇਲੀ ਰੀਜ਼ਿਸ ਕਾਲਜ (ਰੌਇਲੀ ਰੀਜ਼ਿਸ)[1], ਸੈਂਡਵੈਲ ਕਾਲਜ (ਸੈਂਡਵੈਲ)[2], ਐਸਟਨ ਯੂਨੀਵਰਸਿਟੀ[3], ਬ੍ਰਮਿੰਘਮ[4] (ਯੂਕੇ) ਤੋਂ ਹਾਸਲ ਕੀਤੀ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

 • ਤਪ
 • ਵਸਤਰ[5]
 • ਮੋਰਾਂ ਦਾ ਮਹਾਰਾਜਾ[6]
 • ਨੰਗੀਆਂ ਅੱਖੀਆਂ[7]
 • ਸ਼ਹੀਦ[8]
 • ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ [9]
 • ਜੁਗਨੀ[10]
 • ਅਣਲੱਗ[11]
 • ਸਰਕਾਰ-ਏ-ਖ਼ਾਲਸਾ: ਬੰਦਾ ਸਿੰਘ ਬਹਾਦਰ
 • ਮਸਤਾਨੀ[12]

ਗੀਤ[ਸੋਧੋ]

ਬਲਰਾਜ ਸਿੰਘ ਸਿੱਧੂ ਦੇ 50 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ, ਜਿਹਨਾਂ ਨੂੰ ਕਈ ਨਾਮਾਵਰ ਗਾਇਕਾਂ ਨੇ ਆਪਣੀ ਅਵਾਜ਼ ਦਿੱਤੀ ਹੈ। ਕੁੱਝ ਪ੍ਰਮੁੱਖ ਗੀਤ ਇਸ ਪ੍ਰਕਰ ਹਨ:-

 • ਨੱਚਦੀ ਦੇ -ਗਾਇਕ ਅੰਗਰੇਜ਼ ਅਲੀ, ਐਲਬਮ ਨੱਚਦੀ ਦੇ, ਸੰਗੀਤ ਅਮਨ ਹੇਅਰ, ਲੇਬਲ ਮੂਵੀ ਬੌਕਸ।[13]
 • ਊਧਮ ਸਿੰਘ ਧੋਖਾ -ਗਾਇਕ ਅੰਗਰੇਜ਼ ਅਲੀ, ਐਲਬਮ ਦੀ ਐਲਬਮ, ਸੰਗੀਤ ਯੂ ਐਸ ਆਰ, ਲੇਬਲ ਬੇਬੀ ਕੈਂਪ ਰਿਕਾਰਡਜ਼।[14]
 • ਯਾਰ -ਗਾਇਕ ਨਿਰਮਲ ਸਿੱਧੂ, ਐਲਬਮ ਯਾਰ, ਸੰਗੀਤ ਯੂ ਐਸ ਆਰ, ਲੇਬਲ ਮੂਵੀ ਬੌਕਸ।[15]
 • ਸ਼ੌਂਕ ਦਾ ਗੇੜਾ -ਗਾਇਕ ਮੰਗੀ ਮਾਹਲ, ਸਿੰਗਲ ਗੇੜਾ, ਸੰਗੀਤ ਜੱਸ ਸ਼ਾਂਪਲਾਂ, ਲੇਬਲ ਕਰਾਉਡ ਪਲੀਜ਼ਰਜ਼ ਰਿਕਾਰਡਜ਼।[16]
 • ਆਜਾ ਮਿੱਤਰਾ -ਗਾਇਕਾ ਸੁਦੇਸ਼ ਕੁਮਾਰੀ, ਸਿੰਗਲ ਆਜਾ ਮਿੱਤਰਾ, ਸੰਗੀਤ ਜੱਸ ਸ਼ਾਂਪਲਾਂ, ਲੇਬਲ ਮਾਲਵਾ ਰਿਕਾਰਡਜ਼।
 • ਕੌਂਪਲੀਕੇਟਡ ਯਾਰੀ -ਗਾਇਕ ਮਾਸ਼ਾ ਅਲੀ, ਸਿੰਗਲ ਕੌਂਪਲੀਕੇਟਡ ਯਾਰੀ, ਸੰਗੀਤ ਹਰਪ੍ਰੀਤ ਅਨਾੜੀ, ਲੇਬਲ ਮਾਲਵਾ ਰਿਕਾਰਡਜ਼।

ਹਵਾਲੇ[ਸੋਧੋ]