ਬਲਵੀਰ ਲੌਂਗੋਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਵੀਰ ਲੌਂਗੋਵਾਲ (Balvir Longowal, ਜਨਮ 14 ਦਸੰਬਰ 1966) ਇੱਕ ਪੰਜਾਬੀ ਲੇਖਕ ਹੈ। ਉਸ ਨੇ 7 ਕਿਤਾਬਾਂ ਮੌਲਿਕ ਅਤੇ 19 ਕਿਤਾਬਾਂ ਅਨੁਵਾਦ ਕੀਤੀਆਂ ਹਨ। ਇਸ ਦੇ ਇਲਾਵਾ 12 ਕਿਤਾਬਾਂ ਅਤੇ ਵੱਡੀ ਗਿਣਤੀ ਵਿੱਚ ਕਿਤਾਬਾਂ ਨੂੰ ਸੰਪਾਦਿਤ ਕਰਨ ਦੇ ਇਲਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਤਰਕਸ਼ੀਲ ਮੈਗਜੀਨ ਪੰਜਾਬੀ ਅਤੇ ਤਰਕਸ਼ੀਲ ਪੱਥ ਹਿੰਦੀ ਵੀ ਸੰਪਾਦਿਤ ਕਰ ਰਿਹਾ ਹੈ। ਉਸ ਨੇ ਜਿਆਦਤਰ ਦੇਸ਼ ਭਗਤਾਂ, ਗਦਰ ਪਾਰਟੀ ਨਾਲ ਸਬੰਧਤ ਆਗੂਆਂ ਦੀਆਂ ਜੀਵਨੀਆਂ ਲਿਖੀਆਂ ਹਨ।

ਜੀਵਨ[ਸੋਧੋ]

ਬਲਵੀਰ ਲੌਂਗੋਵਾਲ ਜਿਸ ਨੂੰ ਬਲਵੀਰ ਚੰਦ ਲੌਂਗੋਵਾਲ ਵੀ ਕਿਹਾ ਜਾਂਦਾ ਹੈ ਦਾ ਜਨਮ 14 ਦਿਸੰਬਰ 1966 ਨੂੰ ਹੋਇਆ ਹੈ. ਬਲਵੀਰ ਦੀ ਵਿਦਿਆਕ ਯੋਗਤਾ ਐਮ ਏ ਅੰਗਰੇਜੀ, ਇਕਨੋਮੈਕਸ਼ ਬੀ ਐਡ ਅਤੇ ਪੋਸਟ ਗਰੈਜੂਏਟ ਹੈ. ਕਿਤੇ ਵਜੋਂ ਸਰਕਾਰੀ ਸ ਸ ਸਕੂਲ ਨਮੋਲ ਲੈਕਚਰਾਰ (ਅੰਗਰੇਜੀ) ਵਿਖੇ ਹਨ. ਆਪਣੇ ਜੱਦੀ ਪਿੰਡ ਲੌਂਗੋਵਾਲ ਵਿਖੇ ਬਣਾਈ ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਵੀ ਹਨ. ਇਸ ਦੇ ਨਾਲ ਵੀ ਡੀ ਟੀ ਐਫ ਦੇ ਸੂਬਾ ਜਨਰਲ ਸਕੱਤਰ ਵੀ ਹਨ.

ਕਿਤਾਬਾਂ[ਸੋਧੋ]

ਮੌਲਿਕ[ਸੋਧੋ]

  • ਕ੍ਰਾਂਤੀ ਦੀਆਂ ਇਬਾਰਤਾਂ[1]
  • ਪ੍ਰੇਤਾਂ ਵਾਲਾ ਖੂਹ
  • ਸੰਗਰੂਰ ਜ਼ਿਲੇ ਦੇ ਸ਼ਹੀਦ ਅਤੇ ਦੇਸ਼ ਭਗਤ
  • ਜੀਵਨੀ ਸ਼ਹੀਦ ਭਗਵਾਨ ਸਿੰਘ ਲੌਗੋਵਾਲੀਆ
  • ਦੇਸ਼ ਭਗਤ ਕਾਮਰੇਡ ਹਰਨਾਮ ਸਿੰਘ ਚਮਕ
  • ਦੇਸ਼ ਭਗਤ ਸੇਵਾ ਸਿੰਘ 'ਕ੍ਰਿਪਾਨ ਬਹਾਦਰ'
  • ਚਾਨਣ ਦੇ ਕਾਤਿਲ (ਨਾਵਲ)
  • ਧੁਆਂਖੇ ਪਲ (ਕਾਵਿ ਸੰਗ੍ਰਹਿ)

ਅਨੁਵਾਦ[ਸੋਧੋ]

  • ਪਿੱਪਲ ਵਾਲਾ ਭੂਤ (ਹਰੀ ਕਰਿਸ਼ਨ ਦੇਵਸਰੇ)
  • ਬਾਬਾ ਡਮਰੂ ਵਾਲਾ (ਰਮੇਸ਼ ਚੰਦਰ ਛਬੀਲਾ)
  • ਤਾਂਤ੍ਰਿਕ ਭੈਰੋਨਾਥ (ਹਰੀ ਕ੍ਰਿਸ਼ਨ ਦੇਵਸਰੇ) ਬਾਲ ਨਾਵਲ
  • ਬਾਬਿਆਂ ਦਾ ਅਸਲੀ ਚਿਹਰਾ
  • ਗਾਂਧੀ ਬੇਨਕਾਬ
  • ਮੇਰੇ ਸੁਪਨੇ ਵਾਪਸ ਕਰੋ (ਹਿੰਦੀ ਕਹਾਣੀਆਂ ਦਾ ਸੰਗ੍ਰਹਿ)
  • ਬਾਗੀ ਬੋਲ (ਰਮਣਿਕਾ ਗੁਪਤਾ)
  • ਮਾਰਕਸਵਾਦ ਬਾਰੇ ਅੰਬੇਦਕਰ ਦੇ ਵਿਚਾਰ
  • ਗਠੜੀ ਚੋਰ-ਲਕਸ਼ਮਣ ਗਾਇਕਵਾੜ(ਸਵੈ ਤੇ ਆਧਾਰਿਤ ਨਾਵਲ)
  • ਸ਼ਹੀਦਾਂ ਦੇ ਹਮਸ਼ਫਰ (ਸੁਧੀਰ ਵਿਦਿਆਰਥੀ)
  • ਕਾਕੋਰੀ ਸ਼ਹੀਦ- ਸ਼ਹੀਦ ਅਸ਼ਫਾਕ ਉਲਾ ਖਾਂ (ਸੁਧੀਰ ਵਿਦਿਆਰਥੀ)
  • ਬੰਦੀ ਜੀਵਨ (ਸ਼ਚਿੰਦਰ ਨਾਥ ਸਾਨਿਆਲ)
  • ਭਗਤ ਸਿੰਘ ਅਤੇ ਸਾਥੀ (ਅਜੈ ਘੋਸ਼)
  • ਕ੍ਰਾਂਤੀਕਾਰੀ ਬੁਟਕੇਸ਼ਵਰ ਦੱਤ (ਸੁਧੀਰ ਵਿਦਿਆਰਥੀ)
  • ਚੌਰੀ ਚੌਰਾ (ਸੁਭਾਸ਼ ਚੰਦਰ ਕੁਸ਼ਵਾਹਾ)
  • ਸਾਵਰਕਰ (ਝੂਠ ਅਤੇ ਸੱਚ) ਸ਼ਮਸੁਲ ਇਸਲਾਮ
  • ਕ੍ਰਾਂਤੀ ਦੀਆਂ ਇਬਾਰਤਾਂ (ਸੁਧੀਰ ਵਿਦਿਆਰਥੀ)
  • ਸ਼ਹੀਦ ਖੁਦੀ ਰਾਮ ਬੋਸ (ਸਤਯ ਨਰਾਇਣ ਸ਼ਰਮਾ)

ਸੰਪਾਦਿਤ[ਸੋਧੋ]

  • ਓਪਰੀ ਕਸਰ ਤੇ ਹੋਰ ਕਹਾਣੀਆਂ
  • ਪਰਜਾ ਮੰਡਲ ਦਾ ਜ਼ਾਂਬਾਜ਼-ਭਗਵਾਨ ਸਿੰਘ ਲੌਗੋਵਾਲੀਆ (ਅਭਿਨੰਦਨ ਗ੍ਰੰਥ)
  • ਬਰਤਾਨਵੀ, ਰਿਆਸਤੀ ਅਤੇ ਜਾਗੀਰਦਾਰੀ ਜ਼ਬਰ ਵਿਰੋਧੀ ਲਹਿਰਾਂ
  • ਗ਼ਦਰੀ ਗੁਲਾਬ ਕੌਰ ਬਖਸ਼ੀਵਾਲਾ
  • ਦੂਹਰੀ ਗੁਲਾਮੀ ਦਾ ਖਾਤਮਾ
  • ਭਵਿੱਖ ਦੀ ਲੋਅ (ਕਾਵਿ-ਸੰਗ੍ਰਹਿ)
  • ਸੱਜਰੀਆਂ ਪੈੜਾਂ (ਕਾਵਿ-ਸੰਗ੍ਰਹਿ)
  • ਪ੍ਰੇਤਾਂ ਵਾਲਾ ਖੂਹ (ਬਾਲ ਕਾਹਾਣੀ ਸੰਗ੍ਰਹਿ)
  • ਓਪਰੀ ਕਸਰ ਅਤੇ ਹੋਰ ਕਹਾਣੀਆਂ (ਕਹਾਣੀ ਸੰਗ੍ਰਹਿ)
  • ਪੈਪਸੂ ਮੁਜ਼ਾਰਾ ਘੋਲ- ਛੱਜੂ ਮੱਲ ਵੈਦ
  • ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਕ ਚੇਤਨਾ

ਸਹਿ ਸੰਪਾਦਿਤ[ਸੋਧੋ]

  • ਕ੍ਰਿਸ਼ੀ ਕਾਨੂੰਨ, ਕਾਰਪੋਰੇਟ, ਜਨ ਸੰਘਰਸ਼ ਔਰ ਵਿਗਿਆਨਕ ਚੇਤਨਾ (ਹਿੰਦੀ)
  • ਸਰਫਰੋਸ਼ੀ ਦੀ ਤਮੰਨਾ (ਸ਼ਹੀਦ ਰਾਮ ਬਿਸਮਿਲ ਦੀ ਜੇਲ੍ਹ ਕੋਠੜੀ 'ਚ ਲਿਖੀ ਸਵੈ-ਜੀਵਨੀ
  • ਡਾਇਰੀ ਦੇਸ਼ ਭਗਤ ਬਾਬਾ ਹਰੀ ਸਿੰਘ ਉਸਮਾਨ
  • ਲੋਕ ਘੋਲਾਂ ਦਾ ਨਿਧੜਕ ਜਰਨੈਲ- ਕਾਮਰੇਡ ਹਰੀ ਸਿੰਘ ਤਰਕ
  • ਤਰਕ-ਕਾਵਿ (ਹਰੀ ਸਿੰਘ ਤਰਕ ਕਾਵਿ-ਸੰਗ੍ਰਹਿ)