ਤਰਕਸ਼ੀਲ ਸੁਸਾਇਟੀ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਰਕਸ਼ੀਲ ਸੁਸਾਇਟੀ ਪੰਜਾਬ, ਇੱਕ ਅਜਿਹੀ ਸੰਸਥਾ ਹੈ[1] ਜੋ ਆਪਣੀਆਂ ਇਕਾਈਆਂ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਹ ਧਾਰਮਿਕ ਅੰਧਵਿਸ਼ਵਾਸਾਂ ਉੱਤੇ ਜ਼ੋਰਦਾਰ ਹਮਲਾ ਕਰਦੀ ਹੈ। ਇਹ ਇੱਕ ਜਨਤਕ ਸੰਗਠਨ ਹੈ ਅਤੇ ਇਸ ਵਿੱਚ ਕੰਮ ਕਰਨ ਦੀ ਕੁਝ ਸ਼ਰਤਾਂ[2] ਨਾਲ ਹਰ ਇੱਕ ਨਾਗਰਿਕ ਨੂੰ ਖੁੱਲ੍ਹ ਹੈ। ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਨਾਉਣਾ ਹੀ ਸੁਸਾਇਟੀ ਦਾ ਮੁੱਖ ਉਦੇਸ਼ ਹੈ। ਇਸ ੳਦੇਸ਼ ਦੀ ਪ੍ਰਾਪਤੀ ਲਈ ਤਰਕਸ਼ੀਲ ਸੋਚ ਦੇ ਧਾਰਨੀ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਇੱਕ ਮੰਚ ਉੱਤੇ ਸੰਗਠਿਤ ਕਰਦੀ ਹੈ। ਹਰੇਕ ਤਰਕਸ਼ੀਲ ਮੈਂਬਰ ਦਾ ਇਹ ਸੰਵਿਧਾਨਿਕ ਫਰਜ਼ ਹੈ ਕਿ ਉਹ ਆਪਣੇ ਇਲਾਕੇ ਵਿੱਚ ਹਰ ਕਿਸਮ ਦੀ ਗੈਰ-ਵਿਗਿਆਨਿਕ ਜਾਪਦੀ ਘਟਨਾ ਉੱਤੇ ਨਜ਼ਰ ਰੱਖੇਗਾ। ਪੰਜਾਬ ਵਿੱਚ ਤਰਕਸ਼ੀਲ ਲਹਿਰ ਪੈਦਾ ਕਰਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਵੱਡਾ ਯੋਗਦਾਨ ਹੈ।

ਉਦੇਸ਼[ਸੋਧੋ]

ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਮੁੱਖ ਰੂਪ ਵਿੱਚ ਧਰਮ ਦੇ ਖੇਤਰ ਵਿੱਚ ਬਾਬਿਆਂ ਵੱਲੋਂ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਨੂੜ ਕੇ ਕੀਤੀ ਜਾ ਰਹੀ ਠੱਗੀ ਨੂੰ ਨੰਗਾ ਕਰਕੇ ਸੱਚ ਨੂੰ ਸਾਹਮਣੇ ਲਿਆਉਣਾ ਹੈ।[3]

ਕੰਮ ਕਰਨ ਦਾ ਢੰਗ[ਸੋਧੋ]

ਤਰਕਸ਼ੀਲ ਸੁਸਾਇਟੀ ਬਿਲਕੁਲ ਧਰਾਤਲ ਤੇ ਜਾ ਕੇ ਕੇਸ ਹੱਲ ਕਰਦੀ ਹੈ ਜਿਹੜੇ ਆਮ ਲੋਕਾਂ ਲਈ ਬਹੁਤ ਗੁੰਝਲਦਾਰ ਹੁੰਦੇ ਹਨ।[4] ਇਹ ਆਪਣੀਆਂ ਇਕਾਈਆਂ ਰਾਹੀਂ ਜਾਗਰੂਕਤਾ ਵਿਦਿਆਰਥੀਆਂ ਵਿੱਚ ਵਿਗਿਆਨਕ ਵਿਚਾਰ ਅਤੇ ਚੇਤਨਾ ਲਿਆਉਣ ਲਈ ਸਕੂਲ ਪੱਧਰ ਤੇ ਸੈਮੀਨਾਰ ਅਤੇ ਪੁਸਤਕ ਪ੍ਰਦਰਸ਼ਨੀਆਂ ਲਾਉਂਦੀ ਹੈ।[5] ਇਸ ਦਾ ਦਾਅਵਾ ਹੈ ਕਿ ਇਸ ਦੁਨੀਆ ‘ਚ ਕੋਈ ਗ਼ੈਬੀ ਸ਼ਕਤੀ ਨਹੀਂ ਹੈ। ਕੁਝ ਵੀ ਕੀਤਾ ਕਰਾਇਆ ਨਹੀਂ ਹੁੰਦਾ ਸਗੋਂ ਸਾਰੇ ਪੁੱਠੇ ਸਿੱਧੇ ਕੰਮ ਮਨੁੱਖ ਦੇ ਆਪੇ ਹੀ ਕੀਤੇ ਹੁੰਦੇ ਹਨ।[6]

ਲਿਖਤਾਂ[ਸੋਧੋ]

  1. ਦੇਵ ਪੁਰਸ਼ ਹਾਰ ਗਏ
  2. ਦੇਵ,ਦੈਂਤ ਤੇ ਰੂਹਾਂ
  3. ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ

ਤਰਕਸ਼ੀਲ ਮੈਗਜ਼ੀਨ[ਸੋਧੋ]

ਅਦਾਰਾ ਤਰਕਸ਼ੀਲ ਹਰ ਦੋ ਮਹੀਨੇ ਬਾਅਦ ਤਰਕਸ਼ੀਲ ਮੈਗਜ਼ੀਨ ਪ੍ਰਕਾਸ਼ਿਤ ਕਰਦੀ ਹੈ। ਜਿਸ ਵਿੱਚ ਲੇਖ,ਕੇਸ ਰਿਪੋਰਟਾਂ ਅਤੇ ਕਵਿਤਾਵਾਂ, ਕਹਾਣੀਆਂ ਹੁੰਦੀਆਂ ਹਨ।[7]

ਹਵਾਲੇ[ਸੋਧੋ]

  1. ਤਰਕਸ਼ੀਲ. "ਸਾਡੇ ਬਾਰੇ". 
  2. ਤਰਕਸ਼ੀਲ. "ਸੰਵਿਧਾਨ". 
  3. "ਅੱਜ ਦੇ ਬਾਬਿਆਂ ਦੀ ਲੋੜ ਨਾ ਕਾਈ --- ਸ਼ਾਮ ਸਿੰਘ 'ਅੰਗ-ਸੰਗ' - sarokar.ca". www.sarokar.ca (in ਅੰਗਰੇਜ਼ੀ). Retrieved 2018-08-31. 
  4. ਡਾ.ਮਜੀਦ ਆਜਾਦ. "ਤੇ ਲੱਭ ਲਿਆ ਗਿਆ ਦਰਖਤਾਂ ਤੋਂ ਪਾਣੀ ਸੁੱਟਣ ਵਾਲਾ ਭੂਤ". ਲੁਧਿਆਣਾ ਜ਼ੋਨ. 
  5. [1]
  6. ਸੁਰਜੀਤ ਭਗਤ (2019-01-21). "... ਤੇ ਅਸੀਂ ਵਹਿਮਾਂ ਤੋਂ ਬਚ ਗਏ". Tribune Punjabi (in ਹਿੰਦੀ). Retrieved 2019-01-22. 
  7. [2]