ਕਾਲ਼ਾ ਛੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਲੈਕ ਹੋਲ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਲ਼ਾ ਛੇਕ
BH LMC.png
"ਬਲੈਕ ਹੋਲ ਦਾ ਦ੍ਰਿਸ਼ ਵਿਚਕਾਰ ਚੁਬਕੀ ਬੱਦਲ"
ਪਦਵੀਆਂ
ਬਦਲਵੇਂ ਨਾਮ ਕਾਲਾ ਛੇਕ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਭੌਤਿਕ ਵਿਸ਼ੇਸ਼ਤਾਵਾਂ
ਔਸਤ ਘਣਤਾ

ਕਾਲ਼ਾ ਛੇਕ (ਅੰਗਰੇਜੀ: Black Hole, ਬਲੈਕ ਹੋਲ) ਜਾਂ ਕਾਲਾ ਸੁਰਾਖ ਅੰਤਰਿਕਸ਼ ਵਿੱਚ ਅਜਿਹੇ ਖੇਤਰਾਂ ਨੂੰ ਆਖਦੇ ਹਨ ਜਿੱਥੇ ਮਾਦਾ ਦਾ ਬੇਇੰਤਹਾ ਇੱਕਠ ਇਨ੍ਹੀ ਤਾਕਤਵਰ ਗਰੈਵਟੀ ਪੈਦਾ ਕਰਦਾ ਹੈ ਕਿ ਉੱਥੋਂ ਦੀ ਕਿਸੇ ਦਾ ਵੀ ਵਾਪਸ ਬਾਹਰ ਆਉਣਾ ਨਾਮੁਮਕਿਨ ਹੈ। ਬਲੈਕ ਹੋਲ ਦੀ ਪਹਿਲੀ ਪੇਸ਼ੀਨਗੋਈ 1783 ਵਿੱਚ ਕੀਤੀ ਗਈ ਸੀ। ਕਾਫੀ ਅਰਸੇ ਤੱਕ ਬਲੈਕ ਹੋਲ ਕੇਵਲ ਇੱਕ ਕਿਆਸ ਹੀ ਸਨ ਲੇਕਿਨ ਪਿਛਲੇ ਕੁਝ ਦਹਾਕਿਆਂ ਵਿੱਚ ਜਮ੍ਹਾ ਹੋਏ ਸਬੂਤ ਨਾ ਕੇਵਲ ਬਲੈਕ ਹੋਲ ਦੀ ਹੋਂਦ ਵੱਲ ਇਸ਼ਾਰਾ ਕਰਦੇ ਹਨ, ਬਲਕਿ ਇਹ ਵੀ ਦੱਸਦੇ ਹਨ ਕਿ ਇਹ ਕਾਲੇ ਸੁਰਾਖ ਅੰਤਰਿਕਸ਼ ਵਿੱਚ ਆਮ ਹਨ।[੧] ਬਲੈਕ ਹੋਲ ਅਸਲ ’ਚ ਕੋਈ ਛੇਕ ਨਹੀਂ ਹੈ, ਇਹ ਤਾਂ ਮਰੇ ਹੋਏ ਤਾਰਿਆਂ ਦੇ ਅਵਸ਼ੇਸ਼ ਹਨ। ਕਰੋੜਾਂ, ਅਰਬਾਂ ਸਾਲ ਬੀਤਣ ਪਿੱਛੋਂ ਕਿਸੇ ਤਾਰੇ ਦਾ ਜੀਵਨ ਸਮਾਪਤ ਹੁੰਦਾ ਹੈ ਅਤੇ ਫਿਰ ਬਲੈਕ ਹੋਲ ਦਾ ਜਨਮ ਹੁੰਦਾ ਹੈ।

ਵਿਸ਼ਾਲ ਧਮਾਕਾ[ਸੋਧੋ]

ਇਹ ਤੇਜ ਅਤੇ ਚਮਕਦੇ ਸੂਰਜ ਜਾਂ ਕਿਸੇ ਦੂਜੇ ਤਾਰੇ ਦੇ ਜੀਵਨ ਦਾ ਆਖਰੀ ਪਲ ਹੁੰਦਾ ਹੈ ਅਤੇ ਉਦੋਂ ਇਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ। ਤਾਰੇ 'ਚ ਹੋਇਆ ਵਿਸ਼ਾਲ ਧਮਾਕਾ ਇਸ ਨੂੰ ਤਬਾਹ ਕਰ ਦਿੰਦਾ ਹੈ ਅਤੇ ਉਸ ਦੇ ਪਦਾਰਥ ਪੁਲਾੜ 'ਚ ਫੈਲ ਜਾਂਦੇ ਹਨ। ਇਨ੍ਹਾਂ ਪਲਾਂ ਦੀ ਚਮਕ ਕਿਸੇ ਗਲੈਕਸੀ ਵਰਗੀ ਹੁੰਦੀ ਹੈ।

ਸਿਮਟਿਆ ਤਾਰਾ[ਸੋਧੋ]

ਮਰਨ ਵਾਲੇ ਤਾਰੇ 'ਚ ਇੰਨਾ ਆਕਰਸ਼ਣ ਹੁੰਦਾ ਹੈ ਕਿ ਉਸ ਦਾ ਸਾਰਾ ਪਦਾਰਥ ਆਪਸ 'ਚ ਬਹੁਤ ਸੰਘਣਤਾ ਨਾਲ ਸਿਮਟ ਜਾਂਦਾ ਹੈ ਅਤੇ ਇੱਕ ਛੋਟੇ ਕਾਲੇ ਬਾਲ ਦੀ ਆਕ੍ਰਿਤੀ ਲੈ ਲੈਂਦਾ ਹੈ। ਇਸ ਪਿੱਛੋਂ ਇਸ ਦਾ ਕੋਈ ਆਇਤਨ ਨਹੀਂ ਹੁੰਦਾ ਪਰ ਘਣਤਾ ਬੇਅੰਤ ਹੁੰਦੀ ਹੈ। ਇਹ ਘਣਤਾ ਇੰਨੀ ਜ਼ਿਆਦਾ ਹੈ ਕਿ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਸਿਰਫ ਸਾਪੇਖਤਾ ਦੇ ਸਿਧਾਂਤ ਨਾਲ ਹੀ ਇਸ ਦੀ ਵਿਆਖਿਆ ਹੋ ਸਕਦੀ ਹੈ।

ਬਲੈਕ ਹੋਲ ਦਾ ਜਨਮ[ਸੋਧੋ]

ਇਹ ਬਲੈਕ ਹੋਲ ਇਸ ਪਿੱਛੋਂ ਗ੍ਰਹਿ, ਚੰਦਰਮਾ, ਸੂਰਜ ਸਮੇਤ ਸਾਰੇ ਪੁਲਾੜੀ ਪਿੰਡਾਂ ਨੂੰ ਆਪਣੇ ਵੱਲ ਖਿੱਚਦਾ ਹੈ, ਜਿੰਨੇ ਜਿਆਦਾ ਪਦਾਰਥ ਇਸ ਦੇ ਅੰਦਰ ਜਾਂਦੇ ਹਨ, ਇਸ ਦਾ ਆਕਰਸ਼ਣ ਵਧਦਾ ਜਾਂਦਾ ਹੈ। ਇਥੋਂ ਤੱਕ ਕਿ ਇਹ ਪ੍ਰਕਾਸ਼ ਨੂੰ ਵੀ ਸੋਖ ਲੈਂਦਾ ਹੈ।

ਦ੍ਰਵਮਾਨ ਬਣਾਉਂਦਾ ਹੈ ਇਸ ਨੂੰ[ਸੋਧੋ]

ਸਾਰੇ ਤਾਰੇ ਮਰਨ ਪਿੱਛੋਂ ਬਲੈਕ ਹੋਲ ਨਹੀਂ ਬਣਦੇ। ਧਰਤੀ ਜਿੰਨੇ ਛੋਟੇ ਤਾਰੇ ਤਾਂ ਬਸ ਸਫੈਦ ਛੋਟੇ-ਛੋਟੇ ਕਣ ਬਣ ਕੇ ਹੀ ਰਹਿ ਜਾਂਦੇ ਹਨ। 'ਮਿਲਕੀ ਵੇਅ' ਗਲੈਕਸੀ 'ਚ ਨਜ਼ਰ ਆਉਣ ਵਾਲੇ ਵੱਡੇ ਤਾਰੇ ਨਿਊਟ੍ਰਾਨ ਤਾਰੇ ਹਨ, ਜੋ ਬਹੁਤ ਜ਼ਿਆਦਾ ਦ੍ਰਵਮਾਨ ਵਾਲੇ ਪਿੰਡ ਹਨ।

ਵਿਸ਼ਾਲ ਦੁਨੀਆ[ਸੋਧੋ]

ਪੁਲਾੜ ਵਿਗਿਆਨੀ ਬਲੈਕ ਹੋਲ ਨੂੰ ਉਨ੍ਹਾਂ ਦੇ ਅਕਾਰ ਦੇ ਅਧਾਰ 'ਤੇ ਵੱਖ ਕਰਦੇ ਹਨ। ਛੋਟੇ ਬਲੈਕ ਹੋਲ 'ਸਟੇਲਰ ਬਲੈਕ ਹੋਲ' ਕਹੇ ਜਾਂਦੇ ਹਨ ਜਦਕਿ ਵੱਡੇ ਵਾਲਿਆਂ ਨੂੰ ਸੁਪਰਮੈਸਿਵ ਬਲੈਕ ਹੋਲ ਕਿਹਾ ਜਾਂਦਾ ਹੈ। ਇਨ੍ਹਾਂ ਦਾ ਭਾਰ ਇੰਨਾ ਜਿਆਦਾ ਹੁੰਦਾ ਹੈ ਕਿ ਇਕ-ਇਕ ਬਲੈਕ ਹੋਲ ਲੱਖਾਂ-ਕਰੋੜਾਂ ਸੂਰਜਾਂ ਦੇ ਬਰਾਬਰ ਹੋ ਜਾਏ।

ਬਲੈਕ ਹੋਲ ਲੁਕੇ ਰਹਿੰਦੇ ਹਨ[ਸੋਧੋ]

ਬਲੈਕ ਹੋਲ ਦੇਖੇ ਨਹੀਂ ਜਾ ਸਕਦੇ, ਇਨ੍ਹਾਂ ਦਾ ਕੋਈ ਆਇਤਨ ਨਹੀਂ ਹੁੰਦਾ ਅਤੇ ਇਹ ਕੋਈ ਪਿੰਡ ਨਹੀਂ ਹੁੰਦੇ। ਇਨ੍ਹਾਂ ਦੀ ਸਿਰਫ ਕਲਪਨਾ ਕੀਤੀ ਜਾਂਦੀ ਹੈ ਕਿ ਪੁਲਾੜ 'ਚ ਕੋਈ ਥਾਂ ਕਿਹੋ ਜਿਹੀ ਹੈ। ਬਲੈਕ ਹੋਲ ਨੂੰ ਸਿਰਫ ਉਸ ਦੇ ਆਲੇ-ਦੁਆਲੇ ਚੱਕਰ ਲਗਾਉਂਦੇ ਭੰਵਰ ਵਰਗੀਆਂ ਚੀਜ਼ਾਂ ਤੋਂ ਪਛਾਣਿਆ ਜਾਂਦਾ ਹੈ।

ਤਾਰਾ ਜਾਂ ਛੇਕ[ਸੋਧੋ]

1972 'ਚ ਐਕਸ-ਰੇਅ 'ਬਾਇਨਰੀ ਸਟਾਰ' 'ਸਿਗਨਸ ਐਕਸ-1' ਦੇ ਹਿੱਸੇ ਦੇ ਰੂਪ 'ਚ ਸਾਹਮਣੇ ਆਇਆ ਬਲੈਕ ਹੋਲ ਸਭ ਤੋਂ ਪਹਿਲਾ ਸੀ, ਜਿਸ ਦੀ ਪੁਸ਼ਟੀ ਹੋਈ। ਸ਼ੁਰੂਆਤ 'ਚ ਤਾਂ ਰਿਸਰਚਰ ਇਸ 'ਤੇ ਇਕਮੱਤ ਹੀ ਨਹੀਂ ਸਨ ਕਿ ਇਹ ਕੋਈ ਬਲੈਕ ਹੋਲ ਹੈ ਜਾਂ ਫਿਰ ਬਹੁਤ ਜਿਆਦਾ ਦ੍ਰਵਮਾਨ ਵਾਲਾ ਕੋਈ ਨਿਊਟ੍ਰਾਨ ਸਟਾਰ।

ਪੁਖਤਾ ਹੋਈ ਧਾਰਨਾ[ਸੋਧੋ]

'ਸਿਗਨਸ ਐਕਸ-1' ਦੇ 'ਬੀ ਸਟਾਰ' ਦੀ ਬਲੈਕ ਹੋਲ ਦੇ ਰੂਪ ’ਚ ਪਛਾਣ ਹੋਈ। ਇਸ ਦਾ ਦ੍ਰਵਮਾਨ ਨਿਊਟ੍ਰਾਨ ਸਟਾਰ ਦੇ ਦ੍ਰਵਮਾਨ ਤੋਂ ਵਧੇਰੇ ਨਿਕਲਿਆ। ਇਥੇ ਭੌਤਿਕੀ ਦੇ ਰੁਟੀਨ ਦੇ ਸਿਧਾਂਤ ਲਾਗੂ ਨਹੀਂ ਹੁੰਦੇ।

ਸਭ ਤੋਂ ਵੱਡਾ ਬਲੈਕ ਹੋਲ[ਸੋਧੋ]

ਵਿਗਿਆਨੀਆਂ ਨੇ ਪਿਛਲੇ ਦਿਨੀਂ ਹੁਣ ਤੱਕ ਦਾ ਸਭ ਤੋਂ ਵਿਸ਼ਾਲ ਬਲੈਕ ਹੋਲ ਲੱਭਿਆ ਹੈ। ਇਹ ਆਪਣੀ ਮੇਜ਼ਬਾਨ ਗਲੈਕਸੀ 'ਏ. ਡੀ. ਸੀ. 1277' ਦਾ 14 ਫੀਸਦੀ ਦ੍ਰਵਮਾਨ ਆਪਣੇ ਅੰਦਰ ਲੈਂਦਾ ਹੈ।

ਹਵਾਲੇ[ਸੋਧੋ]