ਸੁਪਰਨੋਵਾ
ਸੁਪਰਨੋਵਾ ਖਗੋਲਸ਼ਾਸਤਰ ਵਿੱਚ ਕਿਸੇ ਤਾਰੇ ਦੇ ਭਿਆਨਕ ਵਿਸਫੋਟ ਨੂੰ ਕਹਿੰਦੇ ਹਨ। ਸੁਪਰਨੋਵਾ ਨੋਵਾ ਤੋਂ ਵਧੇਰੇ ਵੱਡਾ ਧਮਾਕਾ ਹੁੰਦਾ ਹੈ ਅਤੇ ਇਸ ਤੋਂ ਨਿਕਲਦਾ ਪ੍ਰਕਾਸ਼ ਅਤੇ ਕਿਰਨਾਹਟ (ਰੇਡੀਏਸ਼ਨ) ਇੰਨਾ ਜੋਰਦਾਰ ਹੁੰਦਾ ਹੈ ਕਿ ਕੁੱਝ ਸਮੇਂ ਲਈ ਆਪਣੇ ਅੱਗੇ ਪੂਰੀ ਆਕਾਸ਼ ਗੰਗਾ ਨੂੰ ਵੀ ਧੁੰਦਲਾ ਕਰ ਦਿੰਦਾ ਹੈ ਲੇਕਿਨ ਫਿਰ ਹੌਲੀ-ਹੌਲੀ ਕੁੱਝ ਹਫਤਿਆਂ ਜਾਂ ਮਹੀਨਿਆਂ ਵਿੱਚ ਖ਼ੁਦ ਧੁੰਦਲਾ ਜਾਂਦਾ ਹੈ। ਇਸ ਅਰਸੇ ਦੌਰਾਨ ਜਦੋਂ ਸੁਪਰਨੋਵਾ ਆਪਣੀ ਚਰਮਸੀਮਾ ਤੇ ਹੁੰਦਾ ਹੈ, ਉਹ ਇੰਨੀ ਉਰਜਾ ਪ੍ਰਸਾਰਿਤ ਕਰ ਸਕਦਾ ਹੈ ਜਿੰਨੀ ਕਿ ਸਾਡਾ ਸੂਰਜ ਆਪਣੇ ਅਰਬਾਂ ਸਾਲ ਦੇ ਜੀਵਨਕਾਲ ਵਿੱਚ ਕਰੇਗਾ। ਸੁਪਰਨੋਵਾ ਤਾਰਾ, ਜਿਸ ਨੂੰ ਅਸੀਂ ਆਮ ਤੌਰ ’ਤੇ ਟੁੱਟਦੇ ਤਾਰੇ ਦੇ ਨਾਂ ਨਾਲ ਜਾਣਦੇ ਹਾਂ, ਇਸ ਦਾ ਵਿਸਫੋਟ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਇਸ ਵਿੱਚੋਂ ਇੱਕ ਸੈਕਿੰਡ ਵਿੱਚ ਲਗਪਗ ਉਨੀ ਊਰਜਾ ਖਾਰਜ ਹੋ ਜਾਂਦੀ ਹੈ, ਜਿੰਨੀ ਕਿ ਸੂਰਜ ਇੱਕ ਸੌ ਸਾਲਾਂ ਵਿੱਚ ਸਾਨੂੰ ਦਿੰਦਾ ਹੈ।[1] ਧਮਾਕੇ ਦੌਰਾਨ ਤਾਰੇ ਦਾ ਬਹੁਤਾ ਜਾਂ ਸਾਰਾ ਪਦਾਰਥ[2](ਪ੍ਰਕਾਸ਼ ਦੀ ਸਪੀਡ ਦੇ 10%]]), 30,000 km/s ਤੱਕ ਵੇਗ ਨਾਲ ਝਟਕਾ-ਤਰੰਗ (ਸ਼ਾਕ ਵੇਵ) ਦਾ ਪੈਦਾ ਕਰਦੇ ਹੋਏ[3] ਚੌਗਿਰਦੇ ਦੇ ਅੰਤਰਤਾਰਾ ਮਾਧਿਅਮ ਵਿੱਚ ਖਾਰਜ ਹੋ ਜਾਂਦਾ ਹੈ।