ਬਲੋਚਿਸਤਾਨ (ਪਾਕਿਸਤਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Balochistan in Pakistan (claims hatched).svg

ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਉੱਤੇ ਫੈਲਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਪੰਜਾਬ ਤੇ ਸਿੰਧ, ਉਤਲੇ ਪਾਸੇ ਸਰਹੱਦ ਤੇ ਅਫ਼ਗਾਨਿਸਤਾਨ, ਲਹਿੰਦੇ ਪਾਸੇ ਈਰਾਨ, ਤੇ ਦੱਖਣ ਦੇ ਪਾਸੇ ਅਰਬੀ ਸਾਗਰ ਹੈ। ਇੱਥੇ ਬਲੋਚੀ, ਪਸ਼ਤੋ, ਪੰਜਾਬੀ, ਸਿੰਧੀ, ਅਤੇ ਉਰਦੂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 'ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇੱਕ ਹਿੱਸਾ ਬਣ ਗਿਆ।

ਬਲੋਚਿਸਤਾਨ ਦੇ ਪ੍ਰਾਂਤਿਕ ਚਿੰਨ੍ਹ
ਪ੍ਰਾਂਤਿਕ ਜਾਨਵਰ Camel-Desert animal.jpg
ਪ੍ਰਾਂਤਿਕ ਪੰਛੀ MacQueens Bustard in Greater Rann of Kutch, Gujarat, India.jpg
ਪ੍ਰਾਂਤਿਕ ਪੇੜ Phoenix dactylifera1.jpg
ਪ੍ਰਾਂਤਿਕ ਫੁੱਲ Perovskia atriplicifolia 3.jpg
ਖੇਡ Tent pegging (montage).jpg