ਬਲੌਗ ਲੇਖਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲੌਗ ਤਿਆਰੀ ਪ੍ਰਕਿਰਿਆ

ਵੱਖ-ਵੱਖ ਬਲੌਗਜ਼ ਦੀ ਸਮਗਰੀ ਵੱਖ-ਵੱਖ ਹੁੰਦੀ ਹੈ। ਮਿਸਾਲ ਵਜੋਂ ਯਾਤਰਾ-ਬਲੌਗ ਵਿਚ ਸੰਖੇਪ ਵੇਰਵੇ ਦੇ ਨਾਲ-ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਜਦੋਂ ਕਿ ਰਾਜਨੀਤਕ ਜਾਂ ਚਲੰਤ ਮਾਮਲਿਆਂ (Current Affairs) ਬਾਰੇ ਬਲੌਗ ਵਿਚ ਖ਼ਬਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਬਲੌਗ ਲਗਾਤਾਰ ਤਰੋ-ਤਾਜ਼ਾ Update) ਕੀਤੇ ਜਾਂ ਨਵਿਆਏ ਜਾਂਦੇ ਹਨ। ਬਲੌਗ ਰਾਹੀਂ ਅਧਿਐਨ-ਅਧਿਆਪਨ ਦੀਆਂ ਵਿਧੀਆਂ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ।[[1]] ਬਲੌਗ ਕੀ ਹੈ? ਬਲੌਗ ਵੈੱਬ-ਲੌਗ (Weblog) ਦਾ ਛੋਟਾ ਰੂਪ ਹੈ ਜਿਹੜਾ ਆਨ-ਲਾਈਨ ਮੈਗਜ਼ੀਨ ਜਾਂ ਵੈੱਬਸਾਈਟ ਦੀ ਤਰ੍ਹਾਂ ਦਿਸਦਾ ਹੈ। ਸ਼ੁਰੂ ਵਿਚ ਲੋਕ ਆਪਣੀ ਸ਼ੈਲੀ ਵਿਚ ਪੂਰੇ ਦਿਨ ਦੀਆਂ ਗਤੀਵਿਧੀਆਂ ਨੂੰ ਨੋਟ ਕਰਦੇ (Log ਕਰਦੇ) ਸਨ। ਬਾਅਦ ਵਿਚ ਇਹ ਇੰਟਰਨੈੱਟ ਆਧਾਰਤ ਹੋ ਗਿਆ ਤੇ ਇਸ ਦੀ ਵਰਤੋ ਵਪਾਰ ਜਗਤ ਵਿੱਚ ਵੱਡੇ ਪੱਧਰ ਤੇ ਹੋਣ ਲੱਗ ਪਈ ਹੈ ਜਿਸ ਕਾਰਨ ਵਿਚ ਦਾ ਨਾਂ ਵੈੱਬ-ਲੌਗ ਤੇ ਫਿਰ ਬਲੌਗ ਪੈ ਗਿਆ।

ਇਤਿਹਾਸ[ਸੋਧੋ]

ਬਲੌਗ ਦੀ ਸ਼ੁਰੂਆਤ 1994 ਵਿਚ ਹੋਈ। ਥਲੌਗ ਵੈੱਬ-ਲੌਗ (Weblog) ਦਾ ਛੋਟਾ ਰੂਪ ਹੈ ਜਿਹੜਾ ਆਨ-ਲਾਈਨ ਮੈਗਜ਼ੀਨ ਜਾਂ ਵੈੱਬਸਾਈਟ ਦੀ ਤਰ੍ਹਾਂ ਦਿਸਦਾ ਹੈ। ਸ਼ੁਰੂ ਵਿਚ ਲੋਕ ਆਪਣੀ ਡਾਇਰੀ ਵਿਚ ਪੂਰੇ ਦਿਨ ਦੀਆਂ ਗਤੀਵਿਧੀਆਂ ਨੂੰ ਨੋਟ ਕਰਦੇ (Log ਕਰਦੇ) ਸਨ। ਬਾਅਦ ਵਿਚ ਇਹ ਇੰਟਰਨੈੱਟ ਆਧਾਰਿਤ ਹੋ ਗਿਆ ਤੇ ਇਸ ਦੀ ਵਰਤੋਂ ਵਪਾਰ ਜਗਤ ਵਿੱਚ ਵੱਡੇ ਪੱਧਰ ਤੇ ਹੋਣ ਲੱਗ ਪਈ ਹੈ ਜਿਸ ਕਾਰਨ ਇਸ ਦਾ ਨਾਂ ਵੈੱਬ-ਲੌਗ ਤੇ ਫਿਰ ਬਲੌਗ ਪੈ ਗਿਆ। ਪੰਜਾਬੀ ਵਿਚ ਥਲੌਗ ਬਣਾਉਣ ਦਾ ਰੁਝਾਨ ਸਿਰਫ ਸਹਿਤਕ ਲਿਖਤਾਂ ਸਾਂਝੀਆਂ ਕਰਨ ਅਤੇ ਭਾਸ਼ਾਈ ਗਿਆਨ ਦੇਣ ਤੱਕ ਹੀ ਸੀਮਤ ਹੈ।[1]

  1. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁਕਸ ਪ੍ਰਾ. ਲਿ. p. 136. ISBN 978-93-5205-732-0.

ਬਲੌਗ ਬਣਾਉਣ ਲਈ ਲੋੜਾਂ[ਸੋਧੋ]

ਜੇ ਤੁਸੀਂ ਕੋਈ ਨਵਾਂ ਥਲੌਗ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਆਪਣੀ ਵੈੱਬਸਾਈਟ ਵਿਚ ਬਲੌਗ ਦਾ ਲਿੰਕ ਜੋੜਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ 3 ਕਦਮਾਂ ਦੀ ਪਾਲਣਾ ਕਰ ਸਕਦੇ ਹੋ:

ਖਾਤਾ ਖੋਲ੍ਹਣਾ[ਸੋਧੋ]

ਬਲੌਗਰ ਅਤੇ ਵਰਡਪ੍ਰੈੱਸ ਵਿੱਚ ਮੁਫ਼ਤ ਵਿੱਚ ਬਲੌਗ ਬਣਾਇਆ ਜਾ ਸਕਦਾ ਹੈ ਪਰ ਜੇਕਰ ਤੁਸੀਂ ਪੇਸ਼ੇਵਾਰ ਥਲੌਗ ਬਣਾਉਣਾ ਚਾਹੁੰਦੇ ਹੋ ਤਾਂ ਉਸ ਦਾ ਡੋਮੇਨ ਨੇਮ ਖ਼ਰੀਦ ਕੇ ਉਸ ਉੱਤੇ ਆਪਣਾ ਬਲੌਗ ਸਥਾਪਤ ਕਰਨਾ ਚਾਹੀਦਾ ਹੈ। ਬਲੌਗਰ ਅਤੇ ਵਰਡਪ੍ਰੈੱਸ ਦੀ ਸੀਐੱਮਐੱਸ (Content Management System) ਸੁਵਿਧਾ ਰਾਹੀਂ ਇਕ ਅਣਜਾਣ ਵਿਅਕਤੀ ਵੀ ਆਪਣੇ ਥਲੰਗ ਵਿਚ ਪੋਸਟਾਂ ਪਾ ਸਕਦਾ ਹੈ।

ਸਮੱਗਰੀ ਪਾਉਣਾ[ਸੋਧੋ]

ਜਦੋਂ ਬਲੌਗ ਤਿਆਰ ਹੋ ਜਾਂਦਾ ਹੈ ਤਾਂ ਉਸ ਵਿਚ ਸਮੱਗਰੀ ਭਾਵ ਪੋਸਟਾਂ ਪਾਉਣ ਦੀ ਲੋੜ ਪੈਂਦੀ ਹੈ। ਬਲੌਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਸਾਨੂੰ ਆਪਣੇ ਥਲੌਗ ਉੱਤੇ ਨਵੇਂ-ਨਵੇਂ ਵਿਸ਼ਿਆਂ ਬਾਰੇ ਪੋਸਟਾਂ ਪਾਉਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਆਪਣੇ ਬਲੌਗ ਤੋ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਪਵੇਗਾ। ਆਪਣੇ ਪਾਠਕ ਵਰਗ (Target Audience) ਨੂੰ ਜਾਣਨਾ ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਦੀ ਪਸੰਦ ਕੀ ਹੈ? ਅਜਿਹਾ ਕਰਨ ਨਾਲ ਸਪਸ਼ਟ ਹੋ ਜਾਵੇਗਾ ਕਿ ਤੁਹਾਨੂੰ ਕੀ ਲਿਖਣਾ ਚਾਹੀਦਾ ਹੈ? ਆਪਣੇ ਬਲੌਗ ਦੀਆਂ ਪੋਸਟਾਂ ਦੇ ਲਿੰਕਸ ਨੂੰ ਵੱਖ-ਵੱਖ ਸੋਸ਼ਲ ਮੀਡੀਆ ਐਪਜ਼, ਈ-ਮੇਲ ਅਤੇ ਹੋਰਨਾਂ ਬਲੌਗਜ਼ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਟਵਿੱਟਰ ਹੈਂਡਲ, ਇੰਸਟਾਗ੍ਰਾਮ ਪ੍ਰੋਫਾਈਲ, ਵਟਸਐਪ ਗਰੁੱਪਾਂ ਅਤੇ ਯੂ-ਟਿਊਬ ਵੀਡੀਓ ਰਾਹੀਂ ਵੀ ਥਲੌਗ ਪੋਸਟ ਨੂੰ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਨੋਟ: ਤੁਸੀਂ ਆਪਣੇ ਕੰਮ ਜਾਂ ਕਾਰੋਬਾਰ ਦੇ ਨਾਲ-ਨਾਲ ਬਲੌਗ ਚਲਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ। ਥਲੌਗ ਰਾਹੀਂ ਦੂਜੀਆਂ ਕੰਪਨੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ (AFFiliated marketing) ਕਰਕੇ ਕਮਾਈ ਕੀਤੀ ਜਾ ਸਕਦੀ ਹੈ। ਆਪਣੇ ਬਲੌਗ ਵਿਚ ਐਡਰੈੱਸ (Ad5ence) ਨੂੰ ਜੋੜ ਕੇ ਲਾਭ ਲਿਆ ਜਾ ਸਕਦਾ ਹੈ। ਤੁਸੀਂ ਖ਼ੁਦ ਦੇ ਉਤਪਾਦਾਂ ਦਾ ਪ੍ਰਚਾਰ ਜਾਂ ਮਸ਼ਹੂਰੀ ਕਰਕੇ ਵੀ ਲਾਭ ਲੈ ਸਕਦੇ ਹੋ। ਇਸੇ ਤਰ੍ਹਾਂ ਬਲੌਗ ਦੇ ਪਾਠਕਾਂ ਤੋਂ ਮੈਂਬਰਸ਼ਿਪ ਫੀਸ ਲੈ ਕੇ ਵੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ।[1]

ਬਲੌਗ ਕਿਵੇਂ ਸ਼ੁਰੂ ਕਰੀਏ?[ਸੋਧੋ]

ਨਵਾਂ ਬਲੌਗ ਬਣਾਉਣ ਸਮੇਂ ਸਾਨੂੰ ਪਹਿਲਾਂ ਹੇਠਾਂ ਦਿੱਤੇ ਨੁਕਤਿਆਂ ਤੇ ਸੋਚ-ਵਿਚਾਰ ਕਰ ਲੈਣਾ ਚਾਹੀਦਾ ਹੈ:

1) ਆਪਣੇ ਪਾਠਕਾਂ ਨੂੰ ਸਮਝੋ: ਤੁਹਾਡੇ ਪਾਠਕ ਤੁਹਾਡੇ ਤੋਂ ਕਿਸ ਵਿਸ਼ੇ ਬਾਰੇ ਸਮੱਗਰੀ ਦੀ ਆਸ ਰੱਖਦੇ ਹਨ। ਇਹ ਵੀ ਪਰਖੋ ਕਿ ਤੁਹਾਡੇ ਪਾਠਕ ਕਿਸ ਵਰਗ ਨਾਲ ਸੰਬੰਧਿਤ ਹਨ।

2) ਮੁਕਾਬਲੇ ਦੀ ਜਾਂਚ ਕਰੋ: ਆਪਣੇ ਨਾਲ ਦੇ ਥਲੌਗਰਜ਼ ਦੀਆਂ ਲਿਖਤਾਂ ਤੇ ਉਨ੍ਹਾਂ ਦੀਆਂ ਪ੍ਰਚਾਰ ਤਕਨੀਕਾਂ ਤੇ ਨਜ਼ਰ ਰੱਖੋ ਤੇ ਉਨ੍ਹਾਂ ਤੋਂ ਸਿੱਖੋ।

3) ਆਪਣੇ ਵਿਸ਼ੇ ਦੀ ਚੋਣ ਕਰੋ: ਆਪਣੇ ਪਸ਼ੰਦ ਦਾ ਜਾਂ ਵਿਸ਼ੇਸ਼ਗਤਾ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਹੀ ਬਲੌਗ ਸ਼ੁਰੂ ਕਰੋ।

4) ਆਪਣਾ ਬਲੌਗ ਡੋਮੇਨ ਬਣਾਓ: ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਠਕਾਂ ਦੀ ਗਿਣਤੀ ਵਧੇ ਤੇ ਉਨ੍ਹਾਂ ਨੂੰ ਤੁਹਾਡੇ ਬਲੌਗ ਦਾ ਨਾਂ ਯਾਦ ਰਹੇ ਤਾਂ ਉਸ ਦਾ ਡੋਮੇਨ (ਵੈੱਬਸਾਈਟ ਵਾਂਗ ਨਾਂ) ਰਜਿਸਟਰ ਕਰਵਾ ਲਓ।

5) ਸੀਐੱਮਐੱਸ ਤੇ ਕੰਮ ਕਰਨਾ ਸਿੱਖੋ: (Content Management System) ਦੀ ਮਦਦ ਨਾਲ ਅਸੀਂ ਬਿਨਾਂ ਐੱਚਟੀਐੱਮਐੱਲ ਜਾਣਦਿਆਂ ਬਲੌਗ ਵਿਚ ਪੋਸਟਾਂ ਪਾ ਸਕਦੇ ਹਾਂ। ਇਸ ਲਈ ਇਸ ਉੱਤੇ ਕੰਮ ਕਰਨ ਦਾ ਹੁਨਰ ਜਲਦੀ ਤੋਂ ਜਲਦੀ ਸਿੱਖ ਲਓ।

  1. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰਾ.ਲ਼ਿ. pp. 137, 138. ISBN 978-93-5205-732-0.