ਬਸਟ (ਮੂਰਤੀ)
ਦਿੱਖ
ਬਸਟ ਮਨੁੱਖ ਦੀ ਮੂਰਤੀ ਦੇ ਉੱਪਰਲੇ ਹਿੱਸੇ ਨੂੰ ਕਹਿੰਦੇ ਹਨ। ਇਸ ਵਿੱਚ ਬੰਦੇ ਦਾ ਸਿਰ ਅਤੇ ਧੌਣ ਅਤੇ ਨਾਲ ਮੋਢੇ ਤੇ ਛਾਤੀ ਦਾ ਉੱਪਰੀ ਹਿਸਾ ਦਰਸਾਇਆ ਗਿਆ ਹੁੰਦਾ ਹੈ। ਇਹ ਮੂਰਤੀ ਆਮ ਤੌਰ 'ਤੇ ਇੱਕ ਥੜ੍ਹੇ ਉੱਤੇ ਟਿਕੀ ਹੁੰਦੀ ਹੈ। ਇਹ ਰੂਪ ਇੱਕ ਵਿਅਕਤੀ ਦੀ ਸੂਰਤ ਹੂਬਹੂ ਮੁੜ ਸਿਰਜਦੇ ਹਨ। ਇਹ ਅਜਿਹੇ ਸੰਗਮਰਮਰ, ਪਿੱਤਲ, ਮਿੱਟੀ ਜਾਂ ਲੱਕੜ ਦੇ ਤੌਰ 'ਤੇ, ਮੂਰਤੀ ਲਈ ਵਰਤੇ ਗਏ ਕਿਸੇ ਵੀ ਮਾਧਿਅਮ ਦੇ ਹੋ ਸਕਦੇ ਹਨ।