ਬਸ਼ੇਸ਼ਰ ਪੁਰ
ਬਸ਼ੇਸ਼ਰ ਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਜਲੰਧਰ ਪਛਮੀ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਲਾਂਬੜਾਂ |
ਬਸ਼ੇਸ਼ਰ ਪੁਰ ਭਾਰਤ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਹ ਜਲੰਧਰ ਪਛਮੀ ਬਲਾਕ ਵਿੱਚ ਪੈਂਦਾ ਹੈ। ਇਸਦਾ ਹਦਬਸਤ ਨੰਬਰ 271 ਹੈ ਅਤੇ ਇਹ ਲਾਂਬੜਾਂ ਕਾਨੂਗੋਈ ਦੇ ਕਲਿਆਣ ਪੁਰ ਪਟਵਾਰ ਹਲਕੇ ਵਿੱਚ ਪੈਂਦਾ ਹੈ। 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਕੁੱਲ 1276 ਵਸੋਂ ਸੀ ਜਿਸ ਵਿਚੋਂ 636 ਮਰਦ ਅਤੇ 640 ਔਰਤਾਂ ਹਨ। ਪਿੰਡ ਵਿੱਚ ਅਨੁਸੂਚਿਤ ਜਾਤੀ ਦੇ 264 ਪਰਿਵਾਰ ਅਤੇ 638 ਮੈਂਬਰ ਸਨ।ਪਿੰਡ ਦੇ ਕੁੱਲ ਲੋਕਾਂ ਵਿਚੋਂ 935 ਪੜੇ ਲਿਖੇ ਹਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਦਾ ਕੁੱਲ 103 ਹੈਕਟੇਅਰ ਰਕਬਾ ਹੈ। ਪਿੰਡ ਵਿੱਚ ਇੱਕ ਮਿਡਲ ਸਕੂਲ ਹੈ। ਇਸ ਪਿੰਡ ਨੂੰ ਸਰਕਾਰੀ ਸਿਹਤ ਵਿਭਾਗ ਦਾ ਸਬ ਸੈਂਟਰ ਕਲਿਆਣਪੁਰ ਪੇਂਦਾ ਹੈ। ਪਿੰਡ ਵਿੱਚ ਇੱਕ ਦੁੱਧ ਇਕਠਾ ਕਰਨ ਦਾ ਵੀ ਸੇਂਟਰ ਹੈ।[1] ਡਾਕਟਰ ਲੋਕ ਰਾਜ ਜੋ ਕਿ ਇੱਕ ਪੰਜਾਬੀ ਲੇਖਕ ਹਨ ਇਥੋਂ ਦੇ ਜੰਮਪਲ ਹਨ। ਉਹ ਕਿੱਤੇ ਵਜੋਂ ਮਨੋਰੋਗਾਂ ਦੇ ਮਾਹਿਰ ਹਨ ਅਤੇ ਅਜਕਲ ਇੰਗਲੈਂਡ ਵਿੱਚ ਰਹਿੰਦੇ ਹਨ।[2] ਇਸ ਪਿੰਡ ਵਿੱਚ ਦਸਹਿਰੇ ਦਸ ਦਿਨ ਬਾਅਦ ਇੱਕ ਮੇਲਾ ਲਗਦਾ ਹੈ ਜਿਸ ਵਿੱਚ ਛਿੰਝ ਪੈਂਦੀ ਹੈ ਅਤੇ ਸਾਰੇ ਪੰਜਾਬ ਵਿਚੋਂ ਪਹਿਲਵਾਨ ਕੁਸ਼ਤੀ ਲਈ ਇਥੇ ਆਓਂਦੇ ਹਨ। ਪਿੰਡ ਵਿਚੋਂ ਕਾਫੀ ਲੋਕ ਵਿਦੇਸ਼ੀ ਮੁਲਕਾਂ ਜਿਵੇਂ ਅਮਰੀਕਾ, ਇੰਗਲੈਂਡ, ਕਨੇਡਾ ਅਤੇ ਖਾੜੀ ਦੇਸਾਂ ਵਿੱਚ ਗਏ ਹੋਏ ਹਨ।
ਪਿੰਡ ਵਿੱਚ ਅਸਥਾਨ
[ਸੋਧੋ]ਪਿੰਡ ਬਸ਼ੇਸ਼ਰ ਪੁਰ ਵਿੱਚ ਜਠੇਰਿਆਂ ਦਾ ਇੱਕ ਅਸਥਾਨ ਬਣਿਆ ਹੋਇਆ ਹੈ ਜਿਸਦੀ ਸੰਬੰਧਿਤ ਲੋਕ ਪੂਜਾ ਕਰਦੇ ਹਨ। ਇਸ ਪਿੰਡ ਵਿੱਚ ਹੋਰਨਾਂ ਪੈਂਦਾ ਵਾਂਗ ਇੱਕ ਟੋਭਾ ਵੀ ਹੈ ਜਿਸਨੂੰ ਲੋਕ ਬੋਲੀ ਵਿੱਚ ਢਾਬ ਵੀ ਕਹਿੰਦੇ ਹਨ। ਇਸ ਤੋਂ ਪਿੰਡ ਦੇ ਪਸ਼ੂ ਪਾਣੀ ਪੀਂਦੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਹੋਰ ਪੀਰ ਫਕੀਰਾਂ ਏ ਵੀ ਅਸਥਾਨ ਹਨ। ਪਿੰਡ ਵਿੱਚ ਇੱਕ ਪੁਰਾਣਾ ਖੂਹ ਵੀ ਹੈ ਜੋ ਹੁਣ ਸੁੱਕ ਚੁਕਿਆ ਹੈ।