ਬਾਜ਼
ਬਾਜ਼ (ਅੰਗਰੇਜ਼ੀ: falcon) ਫ਼ਾਲਕੋ ਵੰਸ਼ ਦਾ ਇੱਕ ਸ਼ਿਕਾਰੀ ਪੰਛੀ (raptor) ਹੈ। ਰੈਪਟਰ ਦਾ ਮੂਲ ਰੇਪੇਰ (rapere) ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ।[1] ਇਹ ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ - ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ਉੱਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਸੁਸ ੳੱਪਰ ਕਿਸੇ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦੀ ਰੱਖਿਆ ਜਾ ਰਿਹਾ ਹੈ।[2]
ਪੰਜਾਬ ਦਾ ਰਾਜ ਪੰਛੀ[ਸੋਧੋ]
ਭਾਰਤੀ ਸੂਬੇ ਪੰਜਾਬ ਦਾ ਰਾਜ ਪੰਛੀ ਬਾਜ਼ (ਨੌਰਦਰਨ ਗੋਸਹਾਕ) ਹੈ ਜੋ ਕਿ ਹੁਣ ਲੁਪਤ ਹੋਣ ਕਿਨਾਰੇ ਹੈ।[3]
ਹਵਾਲੇ[ਸੋਧੋ]
- ↑ http://www.tetonraptorcenter.org/what-is-a-raptor.html[ਮੁਰਦਾ ਕੜੀ]
- ↑ ਡਾ. ਹਰਚੰਦ ਸਿੰਘ ਸਰਹਿੰਦੀ (14 ਫ਼ਰਵਰੀ 2016). "ਸ਼ਿਕਾਰੀ ਬਨਾਮ ਸ਼ਿਕਾਰ ਬਣਨ ਵਾਲੇ ਜੀਵ". ਪੰਜਾਬੀ ਟ੍ਰਿਬਿਊਨ. Retrieved 15 ਫ਼ਰਵਰੀ 2016.
- ↑ "ਪੰਜਾਬ ਦੇ ਰਾਜ ਪੰਛੀ ਬਾਜ਼ ਦੀ ਭਾਲ ਲਈ ਯਤਨ". Tribune Punjabi (in ਹਿੰਦੀ). 2018-12-10. Retrieved 2018-12-11.