ਬਾਜ਼ੀਗਰ ਕਬੀਲੇ ਦਾ ਨਿਆਂ ਪ੍ਰਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਜੀਗਰ ਕਬੀਲੇ ਦਾ ਨਿਆਂ ਪ੍ਰਬੰਧ

ਬਾਜ਼ੀਗਰ ਕਬੀਲੇ ਦੀ ਮਹਾਂ ਪੰਚਾਇਤ ਨੂੰ 'ਢੋਆ'  ਆਖਦੇ ਹਨ। ਇਸ ਮਹਾਂ ਪੰਚਾਇਤ ਵਿੱਚ ਪੰਚਾਂ ਦੀ ਗਿਣਤੀ ਝਗੜੇ ਦੀ ਗੰਭੀਰਤਾ ਨਾਲ ਸਿੱਧਾ ਸਬੰਧ ਰੱਖਦੀ ਹੈ।

ਸਧਾਰਨ ਪੰਚਾਇਤ ਵਿੱਚ ਮੈਂਬਰਾਂ ਦੀ ਗਿਣਤੀ 5-7 ਤੱਕ ਹੋ ਸਕਦੀ ਹੈ ਅਤੇ ਮਹਾਂ ਪੰਚਾਇਤ ਜਿਸਨੁੰ ਕਿ ਢੋਆ ਆਖਿਆ ਜਾਂਦਾ ਹੈ ਪੰਚਾਂ ਦੀ ਗਿਣਤੀ 7 ਤੋਂ 9 ਤੱਕ ਹੋ ਸਕਦੀ ਹੈ। ਅਤੇ ਇਹ ਪੰਚ ਜਿਨ੍ਹਾਂ ਨੂੰ ਬਰਾਦਰੀ ਵਿੱਓ ਪੈਂਚ ਵੀ ਆਖਿਆ ਜਾਂਦਾ ਹੈ ਬਾਜ਼ੀਗਰ ਕਬੀਲੇ ਦੇ ਵੱਖ ਵੱਖ ਗੋਤਰਾਂ ਵਿੱਚੋ ਲਏ ਜਾਂਦੇ ਹਨ, ਜਿਹੜੇ ਕਿ ਕ੍ਰਮਵਾਰ ਆਪਣੀ ਆਪਣੀ ਗੋਤਰ ਅਤੇ ਧਿਰ ਦੀ ਪ੍ਰਤੀਨਿੱਧਤਾ ਕਰਦੇ ਹਨ। ਕਬੀਲੇ ਦੀ ਪੰਚਾਇਤ ਦੇ ਸਾਰੇ ਮੈਂਬਰ ਉੱਚੇ ਕਿਰਦਾਰ ਵਾਲੇ ਅਤੇ ਬਰਾਦਰੀ ਵੱਲੋਂ ਪਰਖ਼ੇ ਹੋਏ ਪੁਸ਼ ਹੁੰਦੇ ਹਨ। ਪੰਚਾਇਤ ਜਾਂ ਢੋਆ ਝਗੜੇ ਵਾਲੀਆਂ ਕੋਵਾਂ ਧਿਰਾਂ ਲਈ ਨੇੜੇ ਅਤੇ ਢੁਕਵੀਂ ਥਾਂ ਤੇ ਇਕੱਤਰ ਹੁੰਦੀ ਹੈ। ਢੋਆ ਦੇ ਸਾਰੇ ਮੈਂਬਰ ਇੱਕ ਗੋਲਾਕਾਰ ਵਿੱਚ ਬਹੁਤ ਹੀ ਸਲੀਕੇ ਨਾਲ ਬੈਠਦੇ ਹਨ। ਮੁਦਈ ਆਪੋ ਆਪਣੇ ਪੈਂਚਾਂ ਦੇ ਨੇੜੇ ਬੈਠ ਜਾਂਦੇ ਹਨ। ਪੰਚਾਇਤ ਅਕਸਰ ਕਿਸੇ ਉਜਾੜ ਕਾਂ ਜਾਂ ਸ਼ਾਂਤ ਜਗ੍ਹਾ ਤੇ ਜੁੜਦੀ ਹੈ। ਸਾਰਾ ਹੀ ਮਾਹੌਲ ਬੜੀ ਗੰਭੀਰਤਾ ਵਾਲਾ ਹੁੰਦਾ ਹੈ।[1]

ਢੋਅ ਦੇ ਮੈਂਬਰਾਂ ਚਿੱਟਾ ਲਿਬਾਸ ਅਤੇ ਮੁਗਲਈ ਕਿਸਮ ਦੀਆਂ ਪੱਗਾਂ ਬੰਨ੍ਹਦੇ ਹਨ ਅਤੇ ਢੋਅ ਦੇ ਬਹੁਤੇ ਮੈਂਬਰਾਂ ਦੇ ਹੱਥਾਂ ਵਿੱਚ ਖੂੰਢੇ ਖੂੰਢੀਆਂ ਫੜੀਆਂ ਹੁੰਦੀ ਹਨ। ਖੂੰਢੇ ਖੂੰਢੀਆਂ ਦਾ ਪ੍ਰਯੋਗ ਝਗੜੇ ਦੀ ਤੀਬਰਤਾ ਜਾਂ ਝਗੜੇ ਨਾਲ ਸਬੰਧਤ ਕਿਸੇ ਖ਼ਾਸ ਨੁਕਤੇ ਨੂੰ ਸਮਝਾਉਣ ਲਈ ਵਿਸ਼ੇਸ਼ ਤੌਰ ਤੇ ਕੀਤਾ ਜਾਂਦਾ ਹੈ। ਕਈ ਵਾਰ ਖੂੰਢੇ ਨੂੰ ਧਰਤੀ ਤੇ ਗੱਡ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਇਸ ਨੂੰ ਹਵਾ ਵਿੱਚ ਵੀ ਉਛਾਲਿਆ ਜਾਂਦਾ ਹੈ। ਇਯ ਨਾਲ ਕਈ ਵਾਰ ਪੰਚਾਂ ਦੀ ਖਾਮੋਸ਼ ਭਾਸ਼ਾ ਨੂੰ ਵੀ ਬਿਆਨ ਕੀਤਾ ਜਾਂਦਾ ਹੈ। ਬਾਜ਼ੀਗਰ ਕਬੀਲੇ ਦੀ ਢੋਅ ਵਿੱਚ ਹੋਛੇ ਵਿਅਕਤੀ ਲਈ ਕੋਈ ਥਾਂ ਨਹੀਂ ਹੁੰਦੀ। ਬਦਨਾਮ ਵਿਅਕਤੀ ਪੰਚਾਇਤ ਵਿੱਚ ਕੋਈ ਧਿਰ ਬਨਣ ਜਾਂ ਗੱਲ ਕਰਨ ਦਾ ਕੋਈ ਵੀ ਹੱਕ ਨਹੀਂ ਹੁੰਦਾ। ਜੇਕਰ ਅਜਿਹਾ ਵਿਅਕਤੀ ਢੋਅ ਵਿੱਚ ਖੜਾ ਹੋ ਕੇ ਕੋਈ ਗੱਲ ਕਰਨ ਲੱਗਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਪੈਂਚਾ ਦੁਆਰਾ ਇੱਕਦਮ ਘੂਰ ਕੇ ਬਿਠਾ ਦਿੱਤਾ ਜਾਂਦਾ ਹੈ ਤੇ ਉਹ ਦੁਬਾਰਾ ਆਪਣੀ ਗੱਲ ਕਹਿਣ ਦਾ ਹੀਆ ਹੀ ਨਹੀਂ ਕਰਦਾ।

ਉਂਝ ਪੰਚਾਇਤ ਪੂਰਨ ਰੂਪ ਵਿੱਚ ਲੋਕਤੰਤਰਿਕ ਢੰਗ ਨਾਲ ਕੰਮ ਕਰਦੀ ਹੈ। ਇਸਦੇ ਸਾਰੇ ਹੀ ਮੈਂਬਰ ਬਹੁਤ ਸਿਆਣੇ ਅਤੇ ਨਿਰਪੱਖ ਹੁੰਦੇ ਹਨ। ਪੰਚਾਇਤ ਵਿੱਚ ਹੁੱਕੇ ਅਤੇ ਬੀੜੀ ਦਾ ਵਿਸ਼ੇਸ਼ ਥਾਂ ਹੁੰਦਾ ਹੈ। ਹੁੱਕੇ ਦੀ ਵਰਤੋਂ ਗੋਲਾਕਾਰ ਵਿੱਚ ਅੱਗੇ ਤੋਂ ਅੱਗੇ ਚੱਲਦੀ ਰੰਹਿੰਦੀ ਹੈ। ਪੰਚਾਇਤ ਵਿੱਚ ਬੀੜੀਆਂ ਦੀ ਵੀ ਭਰਭੂਰ ਵਰਤੋ਼ ਕੀਤੀ ਜਾਂਦੀ ਹੈ। ਹੁੱਕਾ ਚਾਹ ਪਾਣੀ ਅਤੇ ਰੋਟੀ ਦਾ ਪ੍ਰਬੰਧ ਢੋਅ ਨੇੜਲੇ ਬਾਜ਼ੀਗਰ ਡੇਰੇ ਵਿੱਚ ਕਿਸੇ ਖ਼ਾਸ ਕੀਤਾ ਜਾਂਦਾ ਹੈ ਜਿਹੜਾ ਕਿ ਇਹ ਭਾਰ ਚੁੱਕਣ ਦੇ ਸਮਰੱਥ ਹੋਵੇ। ਬਾਜ਼ੀਗਰ ਪੰਚਾਇਤ ਜ਼ਿਆਦਤਰ ਕਿਸੇ ਖਾਸ ਘਟਨਾ ਜਾਂ ਸਮੱਸਿਆ ਦੇ ਗੁੰਝਲਦਾਰ ਹੋ ਜਾਣ ਤੇ ਹੀ ਜੁੜਦੀ ਹੈ। ਢੋਅ ਦੀ ਕਾਰਵਾਈ ਇੱਥ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਵੀ ਚੱਲ ਸਕਦੀ ਹੈ। ਇਹ ਸਾਰਾ ਕੁਝ ਝਗੜੇ ਜਾਂ ਜੁਰਮ ਦੀ ਰੂਪ ਰੇਖਾ ਤੇ ਨਿਰਭਰ ਕਰਦਾ ਹੈ। ਢੋਅ ਵਿੱਚ ਹਰ ਗੋਤਰ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਅਤੇ ਭੂਮਿਕਾ ਮੁੱਢ ਕਦੀਮ ਤੋਂ ਉਸੇ ਤਰ੍ਹਾਂ ਹੀ ਚਲੀ ਆਉਂਦੀ ਹੈ। ਬਾੂੀਗਰ ਮਹਾਂਪੰਚਾਇਤ ਢੋਅ ਤੇ ਬਦਲਦੀਆਂ ਪ੍ਰਸਥਿਤੀਆਂ ਦਾ ਅਸਰ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ।

ਬਾਜ਼ੀਗਰ ਕਬੀਲੇ ਸਾਰੇ ਅੰਦਰੂਨੀ ਝਗੜੇ ਢੋਅ ਦੁਆਰਾ  ਹੀ ਨਿਪਟਾਏ ਜਾਂਦੇ ਹਨ ਬਾਹਰਲੇ ਕੁਝ ਕੁ ਝਗੜੇ ਜਿਹੜੇ ਪੈਂਚਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਹਨ ਜਿਨ੍ਹਾਂ ਦਾ ਬਰਾਦਰੀ ਦੇ ਅੰਦਰੂਨੀ ਮਾਮਲਿਆਂ ਨਾਲ ਕੋਈ ਸਬੰਧ ਨਹੀਂ ਹੁੰਦਾ ਅਜਿਹੇ ਝਗੜੇ ਪੁਲਿਸ ਜਾਂ ਕਚਹਿਰੀ ਤੱਕ ਵੀ ਪਹੁੰਚ ਜਾਂਦੇ ਹਨ। [2]

ਹਵਾਲੇ[ਸੋਧੋ]

  1. ਡਾ. ਮੋਹਨ ਤਿਆਗੀ. ਬਾਜੀਗਰ ਕਬੀਲੇ ਦਾ ਸਭਿਆਚਾਰ ਪ੍ਰਬੰਧ.
  2. ਡਾ. ਜਸਵਿੰਦਰ ਸ਼ਰਮਾ. ਬਾਜੀਗਰ ਕਬੀਲੇ ਅਤੇ ਪੰਜਾਬੀ ਲੋਕਧਾਰਾ.