ਬਾਜੀ ਰਾਊਤ
ਬਾਜੀ ਰਾਊਤ | |
---|---|
ਜਨਮ | ਨੀਲਕਾਂਤਪੁਰ, ਡੇਨਕਾਨਾਲ, ਉੜੀਸਾ | 5 ਅਕਤੂਬਰ 1926
ਮੌਤ | 11 ਅਕਤੂਬਰ 1938 ਨੀਲਕਾਂਤਪੁਰ, ਡੇਨਕਾਨਾਲ | (ਉਮਰ 12)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਬਾਜਿਆ |
ਲਈ ਪ੍ਰਸਿੱਧ | ਛੋਟਾ ਆਜ਼ਾਦੀ ਜੋਧਾ |
ਬਾਜੀ ਰਾਊਤ, ਭਾਰਤ ਦਾ ਸਭ ਤੋਂ ਘੱਟ ਉਮਰ ਦੇ ਸ਼ਹੀਦਾਂ ਵਿਚੋਂ ਇਕ ਹੈ। ਸਭ ਤੋਂ ਘੱਟ ਉਮਰ ਦੇ ਸ਼ਹੀਦ ਹਨ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਉਮਰ 6 ਸਾਲ ਤੇ ਬਾਬਾ ਜ਼ੋਰਾਵਰ ਸਿੰਘ ਉਮਰ 9 ਸਾਲ।12 ਸਾਲ ਦੀ ਉਮਰ ਵਿੱਚ ਬਾਜੀ ਬੇੜੀ ਚਲਾਉਂਦਾ ਸੀ ਅਤੇ ਇਸ ਬੱਚੇ ਨੇ ਅੰਗਰੇਜ਼ਾਂ ਨੂੰ ਬਾਹਮਣੀ ਦਰਿਆ ਦੇ ਉਸ ਪਾਰ ਲਗਾਉਣ ਤੋਂ ਨਿਡਰਤਾ ਨਾਲ ਮਨਾ ਕਰ ਦਿੱਤਾ ਸੀ, ਜਿਸ ਕਾਰਣ ਬ੍ਰਿਟਿਸ਼ ਪੁਲਿਸ ਨੇ 11 ਅਕਤੂਬਰ, 1938 ਨੂੰ ਨੀਲਕਾਂਤਪੁਰ, ਭੁਬਨ, ਡੇਨਕਾਨਾਲ ਜ਼ਿਲ੍ਹਾ ਵਿੱਖੇ ਗੋਲੀਆਂ ਨਾਲ ਬਾਜੀ ਨੂੰ ਮਾਰ ਦਿੱਤਾ।[1]
ਬਾਜੀ ਰਾਉਤ, ਬਾਹਮਣੀ ਦਰਿਆ ਦੇ ਬੇੜੀ ਚਾਲਕ ਦਾ ਸਭ ਤੋਂ ਛੋਟਾ ਪੁੱਤਰ ਸੀ।[2] ਬਾਜੀ ਪ੍ਰਜਾਮੰਡਲ ਦੀ ਬਾਨਰ ਸੇਨਾ (ਲੋਕਾਂ ਦੀ ਪਾਰਟੀ) ਦਾ ਸਰਗਰਮ ਮੈਂਬਰ ਸੀ[3] ਜਿਸਨੇ ਆਪਣੀ ਮਰਜ਼ੀ ਨਾਲ ਨਦੀ ਉੱਪਰ ਰੱਖਵਾਲੀ ਦੇਣ ਦਾ ਕਾਰਜ ਚੁਣਿਆ। ਬ੍ਰਿਟਿਸ਼ ਪੁਲਿਸ ਨੇ ਬਾਜੀ ਨੂੰ ਨਦੀ ਪਾਰ ਕਰਾਉਣ ਲਈ ਬਹੁਤ ਧਕਾ ਕੀਤਾ ਪਰ ਉਸਨੇ ਪੁਲਿਸ ਨੂੰ ਕੋਰਾ ਜਵਾਬ ਦੇ ਦਿੱਤਾ। ਪੁਲਿਸ ਨੇ ਬਦਲੇ ਦੀ ਭਾਵਨਾ ਵਿੱਚ ਰਾਉਤ ਦੇ ਨਾਲ ਨਾਲ ਲਕਸ਼ਮਨ ਮਲਿਕ ਅਤੇ ਫ਼ਗੁ ਸਾਹੂ ਉੱਪਰ ਵੀ ਗੋਲੀਆਂ ਦੀ ਬੋਛਾਰ ਕੀਤੀ।[4]
ਬਾਜੀ ਰਾਊਤ ਸਮਨ
[ਸੋਧੋ]ਭਾਰਤ ਦੇ ਸਭ ਤੋਂ ਛੋਟੇ ਬਾਜੀ ਰਾਊਤ ਦੀ ਯਾਦ ਵਿੱਚ, ਉਤਕਾਲਾ ਕਲਚਰਲ ਐਸੋਸੀਏਸ਼ਨ, ਆਈਆਈਟੀ ਬੰਬਈ ਦੁਆਰਾ ਉੜੀਆ ਯੂਥ ਨੂੰ ਹਰ ਸਾਲ "ਬਾਜੀ ਰਾਊਤ ਸਮਨ", ਉਤਕਾਲਾ ਦਿਵਸ (ਉੜੀਸਾ ਦਾ ਦਿਨ) ਵਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਵੱਖੋ ਵੱਖਰੇ ਖੇਤਰਾਂ ਕਲਾ, ਵਿਗਿਆਨ ਅਤੇ ਸਮਾਜਿਕ ਕਾਰਜਾਂ ਲਈ ਨੌਜਵਾਨਾਂ ਦੀ ਪ੍ਰਤਿਭਾ ਨੂੰ ਵਧਾਇਆ ਜਾਂਦਾ ਹੈ। "ਬਾਜੀ ਰਾਊਤ ਸਮਨ" ਵਿੱਚ 2016 ਲਈ ਸਨਿਤੀ ਮਿਸ਼ਰਾ ਨੂੰ ਸੰਗੀਤ ਇੰਡਸਟਰੀ ਵਿੱਚ ਉਸਦੀ ਉਪਲਬਧੀਆਂ ਲਈ ਸਨਿਤੀ ਨੂੰ ਸਨਮਾਨਿਤ ਕੀਤਾ ਗਿਆ। ਬਾਜੀ ਰਾਊਤ ਇੱਕ ਮਹਾਨ ਆਜ਼ਾਦੀ ਜੋਧਾ ਰਿਹਾ ਹੈ ਜਿਸਨੇ ਉੜੀਸਾ ਲਈ ਮਹਾਨ ਪ੍ਰਾਪਤੀ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ "Baji Rout; The Youngest Freedom Fighter of Dhenkal district, Odisha". eOdisha. Archived from the original on 22 ਮਾਰਚ 2015. Retrieved 15 August 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.[permanent dead link]
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ "List of some Freedom Fighters". Dhenkanal Administration. Retrieved 15 August 2015.
<ref>
tag defined in <references>
has no name attribute.