ਸਮੱਗਰੀ 'ਤੇ ਜਾਓ

ਬਾਤਾਂ ਪਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਬੂਜੀ ਦੀ ਫੜ ਜਿਸ ਤੇ 1938 ਈਸਵੀ ਤਾਰੀਖ ਹੈ, ਪਾਬੂਜੀ ਦਾ ਮਹਾਂਕਾਵਿ 14 ਵੀਂ ਸਦੀ ਵਿੱਚ ਹੋਏ ਲੋਕ ਨਾਇਕ-ਦੇਵਤਾ ਪਾਬੂਜੀ ਬਾਰੇ ਰਾਜਸਥਾਨੀ ਭਾਸ਼ਾ ਵਿੱਚ ਇੱਕ ਜਬਾਨੀ ਮਹਾਂਕਾਵਿ ਹੈ।

ਬਾਤਾਂ ਪਾਉਣਾ ਜਾਂ ਕਹਾਣੀਆਂ ਸੁਣਾਉਣਾ (storytelling), ਸ਼ਬਦਾਂ ਅਤੇ ਬਿੰਬਾਂ ਦੀ ਬੋਲੀ ਵਿੱਚ ਹੱਡਬੀਤੀਆਂ ਜਾਂ ਜੱਗਬੀਤੀਆਂ ਘਟਨਾਵਾਂ ਨੂੰ ਨਾਲੋਂ ਨਾਲ ਜੋੜ-ਤੋੜ ਕਰਦਿਆਂ ਬੋਲ ਕੇ ਸੁਣਾਉਣ ਦੀ ਕਲਾ ਨੂੰ ਕਹਿੰਦੇ ਹਨ। ਇਹ ਕਲਾ ਲਿਖਣ-ਕਲਾ ਦੀ ਕਾਢ ਤੋਂ ਬਹੁਤ ਪਹਿਲਾਂ ਤੋਂ ਸਾਰੇ ਮਨੁੱਖੀ ਸੱਭਿਆਚਾਰਾਂ ਵਿੱਚ ਸੱਭਿਆਚਾਰੀਕਰਨ ਦਾ ਇੱਕ ਮਹੱਤਵਪੂਰਨ ਸਾਧਨ ਵਜੋਂ ਚਲੀ ਆ ਰਹੀ ਹੈ। ਬਾਤਾਂ ਦੇ ਅਹਿਮ ਤੱਤਾਂ ਵਿੱਚ ਪਲਾਟ, ਪਾਤਰ, ਅਤੇ ਦ੍ਰਿਸ਼ਟੀਕੋਣ ਸ਼ਾਮਲ ਹਨ। ਬਾਤ ਸੁਣਨ ਵਾਲਿਆਂ ਵਿਚੋਂ ਕਿਸੇ ਇੱਕ ਦਾ ਹੁੰਗਾਰਾ ਭਰਨਾ ਵੀ ਕਹਾਣੀ ਅੱਗੇ ਤੋਰਨ ਲਈ ਪਰੇਰਕ ਦੀ ਭੂਮਿਕਾ ਨਿਭਾਉਂਦਾ ਹੈ। ਆਵਾਜ਼ ਦੀ ਥਾਂ ਚੱਟਾਨਾਂ ਅਤੇ ਕੰਧਾਂ ਤੇ ਬਹੁਤ ਪੁਰਾਣੇ ਸਮੇਂ ਤੋਂ ਚਿਤਰੀਆਂ ਜਾਂਦੀਆਂ ਰਹੀਆਂ ਕਹਾਣੀਆਂ ਵੀ ਮਿਲਦੀਆਂ ਹਨ।