ਸਮੱਗਰੀ 'ਤੇ ਜਾਓ

ਬਾਬਰਬਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਬਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰੂ ਨਾਨਕ ਦੀ ਰਚਨਾ ਦੇ ਇੱਕ ਭਾਗ ਦਾ ਨਾਮ ਹੈ। ਇਸ ਵਿੱਚ ਚਾਰ ਸ਼ਬਦ ਹਨ, ਜੋ 1521 ਵਿੱਚ ਏਮਨਾਬਾਦ ਤੇ ਬਾਬਰ ਦੇ ਹਮਲੇ ਦੇ ਹਾਲ ਨਾਲ ਸੰਬੰਧਿਤ ਹਨ। ਤਿੰਨ ਸ਼ਬਦ ਆਸਾ ਰਾਗ ਦੇ ਤੇ ਇੱਕ ਤਿਲੰਗ ਰਾਗ ਦਾ ਹੈ।

ਸਿਰਲੇਖ

[ਸੋਧੋ]

ਇਸ ਬਾਣੀ ਦਾ ਸਿਰਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਆਦਿ ਗ੍ਰੰਥ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਹੀਂ ਦਿਤਾ ਬਲਕਿ ਸ਼ਬਦਾ ਵਿੱਚ ਕੀਤੇ ਗਏ ਬਾਬਰ ਪ੍ਰਤੀ ਉਲੇਖ ਨੂੰ ਧਿਆਨ ਵਿੱਚ ਰਖ ਕੇ ਸਿਖ ਵਿਦਵਾਨਾ ਅਤੇ ਸੰਪਰਦਾਈ ਵਿਗਿਆਨੀਆਂ ਨੇ ਦਿਤਾ ਉੰਜ ਇਹ ਸਿਰਲੇਖ ਸ੍ਰੀ ਗੂਰੁ ਨਾਨਕ ਦੇਵ ਜੀ ਦੇ ਸ਼ਬਦਾ ਵਿੱਚ ਵੀ ਹੈ।

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ||
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ|| ('ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ' (ਅੰਗ ੪੧੭))

ਇਤਿਹਾਸਕ ਮਹਤਵ

[ਸੋਧੋ]

ਬਾਬਰ ਦੇ ਹਮਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਅਖੀ ਵੇਖਿਆ|ਉਸ ਸਮੇਂ ਦੇ ਹਾਲਾਤ ਦਾ ਵਰਣਨ ਇਸ ਬਾਣੀ ਵਿੱਚ ਕੀਤਾ ਗਿਆ ਕਿ ਕਿਸ ਪ੍ਰਕਾਰ ਬਾਬਰ ਨੇ ਐਮਨਾਬਾਦ ਨੂੰ ਮਾਸਪੁਰੀ ਬਣਾ ਦਿਤਾ| ਬਾਬਰ ਬਾਣੀ ਦੇ ਚਾਰੇ ਸ਼ਬਦਾ ਨੂੰ ਬਾਬਰ ਦੇ ਹਮਲੇ ਨਾਲ ਸਬੰਧਿਤ ਕਰਕੇ ਗੁਰੂ ਜੀ ਨੇ ਬੜੇ ਕਲਾਤਮਕ ਢੰਗ ਨਾਲ ਪੇਸ ਕੀਤਾ ਹੈ| ਸ਼ਬਦ ਬੜੇ ਨਾਟਕੀ ਅਤੇ ਸਜੀਵ ਹਨ|ਸ਼ਬਦਾ ਦੀ ਸ਼ੁਰੂਆਤ ਬੜੇ ਨਾਟਕੀ ਦਿ੍ਸ਼ ਦੁਆਰਾ ਕੀਤੀ ਗਈ ਹੈ|ਨਾਟਕੀ ਆਰੰਭ ਤੋ ਬਾਅਦ ਕਤਲੇਆਮ ਦੇ ਦਿ੍ਸ਼ ਪੇਸ਼ ਕੀਤੇ ਗਏ ਹਨ| ਕਿਧਰੇ ਸ਼ੇਰ ਨੇ ਬੇਬਸ ਗਊਆ ਉਪਰ ਹਮਲਾ ਕੀਤਾ,ਕਿਧਰੇ ਸਜ ਵਿਆਹੀਆ ਦੇ ਸਿੰਗਾਰ ਮਿਟਾਏ ਜਾ ਰਹੇ ਹਨ| ਇਸਤੋ ਬਿਨਾ ਗੁਰੂ ਜੀ ਨੇ ਪ੍ਰਮਾਤਮਾ ਨਾਲ ਸਿਧਾ ਸੰਵਾਦ ਰਚਾਇਆ ਹੈ।ਜੋ ਪੀੜ ਨੂੰ ਹੋਰ ਸੰਘਣਾ ਕਰਦਾ ਹੈ:

ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦ ਨਾ ਆਇਆ||

ਹਰ ਸ਼ਬਦ ਦੇ ਅੰਤ ਵਿੱਚ 'ਨੈਰੇਟਿਵ' ਨਿਸ਼ਕਰਸ਼ ਕਢਿਆ ਗਿਆ ਹੈ| ਹਰ ਘਟਨਾ ਪ੍ਰਭੂ ਦੀ ਇਛਾ ਦਾ ਝਲਕਾਰਾ ਪੇਸ਼ ਕਰਦੀ ਹੈ|

1 ਮਰਿ ਮਰਿ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ||
2 ਸਚ ਕੀ ਬਾਣੀ ਨਾਨਕ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ||
ਖੁਰਾਸਾਨ ਖਸਮਾਨਾ ਕੀਆ,ਹਿੰਦੁਸਤਾਨ ਡਰਾਇਆ||
ਆਪੈ ਦੋਸੁ ਨ ਦੇਈ ਕਰਤਾ,ਜਮੁ ਕਰਿ ਮੁਗਲੁ ਚੜਾਇਆ||
ਏਤੀ ਮਾਰ ਪਈ ਕਰਲਾਣੇ,ਤੈਂ ਕੀ ਦਰਦੁ ਨ ਆਇਆ||੧|| (ਪੰਨਾ ੩੬੦)

[1]

ਚਾਰ ਸ਼ਬਦ

[ਸੋਧੋ]
  • ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।। (ਅੰਗ: ੭੨੨)
  • ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥(ਅੰਗ: ੩੬੦)
  • ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥(ਅੰਗ: ੪੧੭)
  • ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ (ਅੰਗ: ੪੧੭)।[2]

ਸਾਹਿਤਕ ਮਹਤਵ

[ਸੋਧੋ]

ਕਾਵਿ-ਤਤਾਂ ਦਾ ਪ੍ਰਯੋਗ ਵੀ ਇਸ ਰਚਨਾ ਵਿੱਚ ਕੀਤਾ ਗਿਆ ਹੈ|

  • ਸਕਤਾ ਸੀਹੁ ਸਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ॥ (ਰੂਪਕ ਅਲੰਕਾਰ)


  • ਰਾਮੁ ਨਾ ਕਬਹੁ ਚੇਤਿੳ ਹੁਣਿ ਕਹਣਿ ਨ ਮਿਲੈ ਖੁਦਾਇ॥(ਵਕ੍ਰੋਕਤੀ)

ਰਸ ਨਿਰੁਪਣ

[ਸੋਧੋ]

ਅਧਿਆਤਮਕ ਕਾਵਿ ਵਿੱਚ ਆਮ ਸ਼ਾਂਤ ਰਸ ਦੀ ਨਿਸ਼ਪਤੀ ਹੁੰਦੀ ਹੈ| ਪ੍ਰੰਤੂ ਮਹਾਕਵੀ ਸਹਿਯੋਗੀ ਰਸ ਵੀ ਸਿਰਜ ਲੈਦੇ ਹਨ| ਗੁਰੂ ਨਾਨਕ ਜੀ ਨੇ ਬਾਬਰਵਾਣੀ ਵਿੱਚ ਕਰੁਣਾ,ਵੀਰ ਅਤੇ ਰੌਦਰ ਰਸ ਦਾ ਵੀ ਪ੍ਰਯੋਗ ਕੀਤਾ ਹੈ| ਬਾਬਰਵਾਣੀ ਮੁਖ ਤੋਰ ਤੇ ਬਾਬਰ ਦੇ ਹਮਲੇ ਅਤੇ ਉਸ ਦੇ ਕੀਤੇ ਵਿਨਾਸ਼ ਨਾਲ ਸਬੰਧਿਤ ਹੈ| ਪ੍ਰਤੂ ਇਸ ਟੈਕਸਟ ਵਿੱਚ ਸਹਿਯੋਗੀ ਰਸ ਵੀ ਸ਼ਾਮਿਲ ਹਨ|

1 ਕਰੁਣਾ ਰਸ

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥

2 ਰੋਦਰ ਰਸ

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ॥
ਆਵਨ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥

3 ਵੀਰ ਰਸ

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥
ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ॥

ਭਾਸ਼ਾ ਤੇ ਸ਼ੈਲੀ

[ਸੋਧੋ]

ਇਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਸ਼ਾ ਦਾ ਸਟੀਕ ਪ੍ਰਯੋਗ ਕੀਤਾ ਹੈ| ਗੁਰੂ ਜੀ ਨੇ ਇਤਿਹਾਸਕਾਰ ਵਾਂਗ ਸਰਲ ਸਪਸ਼ਟ ਅਤੇ ਠੇਠ ਸ਼ਬਦਾਵਲੀ ਵਰਤੀ ਹੈ| ਇਸ ਬਾਣੀ ਦੇ ਬਹੁਤ ਸਾਰੇ ਵਾਕ ਅਖੋਤਾ ਦੇ ਰੂਪ ਵਿੱਚ ਉਚਾਰੇ ਜਾਂਦੇ ਹਨ| ਜਿਵੇਂ: ਏਤੀ ਮਾਰ ਪਈ ਕਰਲਾਣੇ, ਏਹ ਜਗੁ ਤੇਰਾ ਤੂ ਗੋਸਾਈ|

ਇਸ ਬਾਣੀ ਦੇ ਕਿਰਿਆ ਰੂਪ ਅਪਭ੍ਰੰਸ਼ਾਈ ਪ੍ਰਭਾਵ ਤੋ ਮੁਕਤ ਹਨ ਅਤੇ ਅਜ ਕਲ ਦੀ ਪੰਜਾਬੀ ਦੇ ਨੇੜੇ ਆ ਗਏ ਹਨ| ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕਈ ਵਾਰ ਹੋਇਆ ਜਿਥੋ ਗੁ੍ਰੂ ਜੀ ਦੀ ਰਾਜਨੀਤਿਕ ਚੇਤੰਨਤਾ ਦਾ ਵੀ ਪਤਾ ਲਗਦਾ ਹੈ| ਇਸ ਵਿੱਚ ਸ਼ਬਦਾ ਦੀ ਇਹ ਵਿਲਖਣਤਾ ਹੈ ਕਿ ਰਹਾੳ ਵਾਲੀਆ ਪੰਕਤੀਆ "ਦੋ" ਦੀ ਗਿਣਤੀ ਵਿੱਚ ਰਖੀਆ ਗਈਆ ਹਨ | ਪਹਿਲੀ ਪੰਕਤੀ ਮਾਤਰਾਵਾਂ ਦੀ ਗਿਣਤੀ ਕਾਰਨ,ਦੂਜੀ ਤੋ ਅਧੀ ਰਹਿ ਜਾਂਦੀ ਹੈ|

ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨਿ ਰੋਸੁ ਨ ਹੋਏ॥ ਰਹਾਉ॥
(ਰਹਾਉ ਤੋ ਬਿਨਾ ਵਾਲੀਆ ਪੰਕਤੀਆ ਵਿੱਚ ਤਿੰਨ ਤਿੰਨ ਪੰਕਤੀਆ ਦੇ ਜੁਟ ਬਣੇ ਹਨ|)
ਧਨ ਜੋਬਨ ਦੁਇ ਵੈਰੀ ਹੋਏ ਜਿਨੀ ਰਖੇ ਰੰਗ ਲਾਇ॥
ਦੂਤਾ ਨੇ ਫੁਰਮਾਇਆ ਲੈ ਚਲੇ ਪਤਿ ਗਵਾਇ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥

ਇਸ ਪ੍ਰਕਾਰ ਬਾਬਰਵਾਣੀ ਇਤਿਹਾਸਕ ਅਤੇ ਕਲਾਤਮਕ ਪਖ ਦੋਵਾ ਦੀ ਧਨੀ ਹੈ|

ਹਵਾਲੇ

[ਸੋਧੋ]
  1. "ਪ੍ਰੋ.ਸਾਹਿਬ ਸਿੰਘ ਡੀ.ਲਿਟ.,ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ,ਸਿੰਘ ਬ੍ਰਦਰਜ,ਅੰਮ੍ਰਿਤਸਰ,ਪੰਨਾ ੧੮੫"
  2. ਬਾਬਰ ਦੇ ਹਮਲੇ ਨਾਲ ਸਬੰਧਤ ਸ਼ਬਦ ਅਤੇ ਗੁਰਮਤਿ ਸੇਧਾਂ