ਆਦਿ ਗ੍ਰੰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਕੱਦਸ ਗ੍ਰੰਥ ਦਾ ਪਾਠ

ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ।[1] ਇਸ ਗਰੰਥ ਵਿੱਚ 13ਵੀਂ ਸਦੀ ਦੇ ਸ਼ੇਖ ਫਰੀਦ ਅਤੇ ਜੈ ਦੇਵ ਦੀ ਕੁੱਝ ਰਚਨਾਵਾਂ ਤੋਂ ਲੈ ਕੇ 17ਵੀਂ ਸਦੀ ਦੇ ਗੁਰੂ ਤੇਗ ਬਹਾਦੁਰ ਤੱਕ ਦੀਆਂ ਰਚਨਾਵਾਂ ਦੀ ਵੰਨਗੀ ਉਪਲੱਬਧ ਹੈ। ਇਸ ਪ੍ਰਕਾਰ ਇਹ ਗਰੰਥ ਇਸ ਦੇਸ਼ ਦੀਆਂ ਪੰਜ ਸਦੀਆਂ ਦੀ ਚਿੰਤਨਧਾਰਾ ਦੀ ਤਰਜਮਾਨੀ ਕਰਦਾ ਹੈ।

ਸੰਨ 1604 ਵਿੱਚ ਆਦਿ ਗ੍ਰੰਥ ਦਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ। ਪਰ ਇਸ ਗਰੰਥ ਵਿੱਚ ਸੰਗ੍ਰਹਿਤ ਬਾਣੀਕਾਰਾਂ ਦੀਆਂ ਰਚਨਾਵਾਂ ਦੀ ਛਾਂਟੀ ਅਤੇ ਸੰਗ੍ਰਿਹ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਫਿਰ ਇਹ ਸੰਗ੍ਰਿਹ ਗੁਰੂ-ਦਰ-ਗੁਰੂ ਹੁੰਦੇ ਹੋਏ ਗੁਰੂ ਅਰਜੁਨ ਦੇਵ ਤੱਕ ਆਇਆ।[2] ਇਸ ਤਰ੍ਹਾਂ ਇਹ ਅਨੋਖਾ ਸੰਪਾਦਿਤ ਗ੍ਰੰਥ ਹੈ ਜਿਸ ਦੇ ਤੁੱਲ ਸਾਰੇ ਹਿੰਦ-ਉਪਮਹਾਦੀਪ ਵਿੱਚ ਹੋਰ ਕੋਈ ਗ੍ਰੰਥ ਨਹੀਂ ਹੈ। ਸਮੇਂ, ਸਥਾਨ ਅਤੇ ਮੁੱਲਵੰਤਾ ਪੱਖੋਂ ਇਹ ਲਾਸਾਨੀ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ 1704 ਤੋਂ 1706 ਦੌਰਾਨ ਹੋਰ ਪਵਿੱਤਰ ਬਾਣੀ ਇਸ ਵਿੱਚ ਸ਼ਾਮਲ ਕਰ ਲਈ ਅਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਇਸ ਆਦਿ ਗ੍ਰੰਥ ਨੂੰ ਦੇ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗੰਥ ਸਾਹਿਬ ਹੋ ਗਿਆ।[3] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।[4] ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।[5]

ਸਮੇਂ ਦੇ ਸਮਾਜ ਦਾ ਬਿੰਬ[ਸੋਧੋ]

ਆਦਿਗਰੰਥ ਵਿੱਚ ਤਤਕਾਲੀਨ ਸਮਾਜ ਅਤੇ ਸੰਸਕ੍ਰਿਤੀ ਦਾ ਬਹੁਤ ਵਿਆਪਕ ਚਿੱਤਰ ਪ੍ਰਾਪਤ ਹੁੰਦਾ ਹੈ। ਇਸ ਵਿੱਚ 500 ਸਾਲ ਦੇ ਕਾਲਖੰਡ ਦੌਰਾਨ ਇਸ ਦੇਸ਼ ਦੇ ਸਮਾਜਕ, ਧਾਰਮਿਕ, ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਦ੍ਰਿਸ਼ ਵਿੱਚ ਨਿਰੰਤਰ ਤਬਦੀਲੀ ਹੁੰਦੀ ਰਹੀ। ਬਦਲ ਰਹੇ ਜੀਵਨ-ਮੁੱਲਾਂ, ਵਿਸ਼ਵਾਸਾਂ ਅਤੇ ਆਸਥਾਵਾਂ ਦਾ ਆਦਿਗਰੰਥ ਵਿੱਚ ਥਾਂ ਥਾਂ ਚਿਤਰਣ ਹੋਇਆ ਹੈ।

ਹਵਾਲੇ[ਸੋਧੋ]

  1. Keene, Michael (2003). Online Worksheets. Nelson Thornes. p. 38. ISBN 0-7487-7159-X. 
  2. आदिग्रन्थ महीप सिंह
  3. Partridge, Christopher Hugh (2005). Introduction to World Religions. p. 223. 
  4. Kashmir, Singh. SRI GURU GRANTH SAHIB— A JURISTIC PERSON. Global Sikh Studies. Retrieved 2008-04-01. 
  5. Singh, Kushwant (2005). A history of the sikhs. Oxford University Press. ISBN 0-19-567308-5.