ਬਾਬਾ ਨਜਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬਾ ਨਜਮੀ
ਜੱਦੀ ਨਾਂبابا نجمی
ਜਨਮ (1948-09-06) ਸਤੰਬਰ 6, 1948 (ਉਮਰ 71)
ਲਾਹੌਰ, ਪਾਕਿਸਤਾਨ
ਕੌਮੀਅਤਪਾਕਿਸਤਾਨੀ
ਕਿੱਤਾਪੰਜਾਬੀ ਸ਼ਾਇਰ
ਵਿਧਾਸ਼ਾਇਰੀ

ਬਾਬਾ ਨਜਮੀ (ਜਨਮ 6 ਸਤੰਬਰ 1948) ਪਾਕਿਸਤਾਨੀ ਪੰਜਾਬ ਦਾ ਇੱਕ ਇਨਕਲਾਬੀ ਪੰਜਾਬੀ ਸ਼ਾਇਰ ਹੈ।

ਜੀਵਨ[ਸੋਧੋ]

ਬਸ਼ੀਰ ਹੁਸੈਨ ਨਜਮੀ ਉਰਫ਼ ਬਾਬਾ ਨਜਮੀ ਦਾ ਜਨਮ 1948 ਵਿੱਚ ਲਾਹੌਰ ਵਿੱਚ ਹੋਇਆ ਸੀ।[1] ਉਸ ਨੇ 1970 ਵਿੱਚ ਕਵਿਤਾ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ। ਉਸ ਦੀ ਕਵਿਤਾ ਸਰਲ ਅਤੇ ਇੱਕ ਆਮ ਆਦਮੀ ਲਈ ਦਿਲ-ਖਿੱਚਵੀਂ ਹੈ। ਬਾਬਾ ਆਤਮਕ ਮੁੱਦਿਆਂ ਦੀ ਥਾਂ ਇੱਕ ਆਮ ਆਦਮੀ ਦੀਆਂ ਸਮੱਸਿਆਵਾਂ ਦੇ ਬਾਰੇ ਅਤੇ ਪੰਜਾਬੀ ਬੋਲੀ ਬਾਰੇ ਵਧੇਰੇ ਚਿੰਤਤ ਹੈ। ਉਸ ਦੀ ਕਵਿਤਾ ਵਿੱਚ ਇਹੋ ਹੀ ਚਿੰਤਾ ਪੂਰੇ ਜ਼ੋਰ ਨਾਲ ਪੇਸ਼ ਹੁੰਦੀ ਹੈ।

ਕਾਵਿ ਰਚਨਾਵਾਂ[ਸੋਧੋ]

  • ਅੱਖਰਾਂ ਵਿੱਚ ਸਮੁੰਦਰ (1986)
  • ਸੋਚਾਂ ਵਿੱਚ ਜਹਾਨ (1995)
  • ਮੇਰਾ ਨਾਂ ਇਨਸਾਨ

ਕਾਵਿ-ਨਮੂਨਾ[ਸੋਧੋ]

ਉੱਚਾ ਕਰ ਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ--
ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ

ਅੱਖਰਾਂ ਵਿੱਚ ਸਮੁੰਦਰ ਰਖਾ,ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ

ਲੋਕੀ ਮੰਗ ਮੰਗਾ ਕੇ ਆਪਣਾ,ਬੋਹਲ ਬਣਾ ਕੇ ਬਹਿ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ,ਸੋਨਾ ਗਾਲ ਪੰਜਾਬੀ ਦਾ.

ਜਿਹੜੇ ਆਖਣ ਵਿੱਚ ਪੰਜਾਬੀ,ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ.

ਮਨ ਦਾ ਮਾਸ ਖਵਾ ਦਿੰਦਾ ਏ,ਜਿਹੜਾ ਇਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ,ਵਿੰਗਾ ਵਾਲ ਪੰਜਾਬੀ ਦਾ.
ਗ਼ਜ਼ਲ

2. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ ...

ਚੜੀ ਹਨੇਰੀ, ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ
ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ ...

ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ ...

ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ ...

ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ ...

ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ 'ਬਾਬਾ' ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ ...

ਬਾਹਰਲੇ ਲਿੰਕ[ਸੋਧੋ]

ਹਵਾਲੇ[ਸੋਧੋ]