ਬਾਬੂਰਾਮ ਭੱਟਾਰਾਏ
ਬਾਬੂਰਾਮ ਭੱਟਾਰਾਏ ( Nepali: बाबुराम भट्टराई ; ਜਨਮ 18 ਜੂਨ 1954), ਜਿਸਨੂੰ ਉਸਦੇ ਖ਼ਾਸ ਖੇਤਰਾਂ ਲਈ ਅਪਣਾਏ ਨਾਮ ਲਾਲਧਵਜ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਨੇਪਾਲੀ ਸਿਆਸਤਦਾਨ, ਆਰਕੀਟੈਕਟ ਅਤੇ ਸਾਬਕਾ ਪ੍ਰਧਾਨ ਮੰਤਰੀ ਹੈ ਜੋ ਵਰਤਮਾਨ ਵਿੱਚ ਨੇਪਾਲ ਸੋਸ਼ਲਿਸਟ ਪਾਰਟੀ ਦਾ ਨੇਤਾ ਹੈ। [1]
ਭੱਟਾਰਾਈ ਇੱਕ ਨਵੀਂ ਪਾਰਟੀ, ਨਯਾ ਸ਼ਕਤੀ ਪਾਰਟੀ, ਨੇਪਾਲ ਦੀ ਸਥਾਪਨਾ ਤੋਂ ਪਹਿਲਾਂ ਯੂਨੀਫਾਈਡ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ) ਦੇ ਲੰਬੇ ਸਮੇਂ ਤੱਕ ਮੋਹਰੀ ਮੈਂਬਰ ਅਤੇ ਡਿਪਟੀ ਚੇਅਰਮੈਨ ਰਿਹਾ। [2] ਉਸਨੇ ਬਾਅਦ ਵਿੱਚ ਮਾਓਵਾਦ ਨੂੰ ਛੱਡ ਕੇ ਜਮਹੂਰੀ ਸਮਾਜਵਾਦ ਅਪਣਾ ਲਿਆ। [3]
ਸਿਆਸੀ ਕੈਰੀਅਰ
[ਸੋਧੋ]1996 ਵਿੱਚ, ਮਾਓਵਾਦੀਆਂ ਨੇ ਨੇਪਾਲੀ ਘਰੇਲੂ ਯੁੱਧ ਸ਼ੁਰੂ ਕੀਤਾ, ਜਿਸਦਾ ਨੇਪਾਲ ਵਿੱਚ ਰਾਜਨੀਤਿਕ ਪ੍ਰਣਾਲੀ ਉੱਤੇ ਬਹੁਤ ਵੱਡਾ ਪ੍ਰਭਾਵ ਪਾਇਆ। ਦਹਾਕੇ ਤੱਕ ਚੱਲੀ ਘਰੇਲੂ ਜੰਗ, ਜਿਸ ਵਿੱਚ 17,000 ਤੋਂ ਵੱਧ ਨੇਪਾਲੀਆਂ ਦੀ ਮੌਤ ਹੋਈ ਸੀ, ਨੇ ਨੇਪਾਲ ਨੂੰ ਰਾਜਸ਼ਾਹੀ ਤੋਂ ਗਣਰਾਜ ਵਿੱਚ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਭੱਟਾਰਾਏ 2008 ਵਿੱਚ ਮਾਓਵਾਦੀ ਉਮੀਦਵਾਰ ਵਜੋਂ ਗੋਰਖਾ 1 ਤੋਂ ਵੱਡੇ ਫ਼ਰਕ ਨਾਲ਼ ਵਿਧਾਨ ਸਭਾ ਲਈ ਚੁਣਿਆ ਗਿਆ ਸੀ ਅਤੇ ਚੋਣਾਂ ਤੋਂ ਬਾਅਦ ਬਣਾਈ ਗਈ ਕੈਬਨਿਟ ਵਿੱਚ ਵਿੱਤ ਮੰਤਰੀ ਬਣਿਆ।
ਹਵਾਲੇ
[ਸੋਧੋ]- ↑ Sen, Sandeep (2017-11-19). "Bhattarai says he has not renounced Marxism yet". The Himalayan Times (in ਅੰਗਰੇਜ਼ੀ). Retrieved 2022-02-17.
- ↑ "The end of the Nepali Maoists in sight as Baburam Bhattarai resigns". Hindustan Times (in ਅੰਗਰੇਜ਼ੀ). 2015-09-27. Retrieved 2022-02-17.
- ↑ Sureis (2017-12-04). "Democratic socialism, not communism, is need of the hour: Baburam Bhattarai". The Himalayan Times (in ਅੰਗਰੇਜ਼ੀ). Retrieved 2022-02-17.