ਬਾਰਦੌਲੀ ਸੱਤਿਆਗ੍ਰਹਿ
Jump to navigation
Jump to search

ਗਾਂਧੀ ਨਾਲ ਸਰਦਾਰ ਪਟੇਲ (ਬਾਰਦੌਲੀ ਸੱਤਿਆਗ੍ਰਹਿ) 1928 ਵਿਚ।
1928 ਦਾ ਬਾਰਡੋਲੀ ਸੱਤਿਆਗ੍ਰਹਿ, ਭਾਰਤ ਦੇ ਰਾਜ ਗੁਜਰਾਤ ਵਿੱਚ ਬ੍ਰਿਟਿਸ਼ ਰਾਜ ਦੇ ਕਾਲ ਦੌਰਾਨ ਭਾਰਤੀ ਆਜ਼ਾਦੀ ਦੀ ਲਹਿਰ ਸਿਵਲ ਨਫ਼ਰਮਾਨੀ ਦੀ ਇੱਕ ਪ੍ਰਮੁੱਖ ਘਟਨਾ ਸੀ, ਜਿਸ ਦੀ ਅਗਵਾਈ ਵੱਲਭਭਾਈ ਪਟੇਲ ਨੇ ਕੀਤੀ ਅਤੇ ਇਸ ਦੀ ਸਫਲਤਾ ਨੇ ਪਟੇਲ ਨੂੰ ਆਜ਼ਾਦੀ ਦੀ ਲਹਿਰ ਦੇ ਮੁੱਖ ਆਗੂਆਂ ਵਿੱਚੋਂ ਇੱਕ ਬਣਾ ਦਿੱਤਾ।
ਪਿਛੋਕੜ[ਸੋਧੋ]
ਮਹਾਤਮਾ ਗਾਂਧੀ ਨੇ ਗਰੀਬ ਭਾਰਤੀ ਕਿਸਾਨਾਂ ਤੇ ਬ੍ਰਿਟਿਸ਼ ਸਰਕਾਰ ਅਤੇ ਉਹਨਾਂ ਨਾਲ ਮਿਲੇ ਚੰਪਾਰਣ, ਬਿਹਾਰ, ਅਤੇ ਖੇੜਾ, ਗੁਜਰਾਤ ਦੇ ਜਿਮੀਦਾਰਾਂ ਦੇ ਜ਼ੁਲਮ ਦੇ ਖਿਲਾਫ ਦੋ ਮਹਾਨ ਬਗਾਵਤਾਂ ਦੀ ਅਗਵਾਈ ਕੀਤੀ ਸੀ ਅਤੇ ਦੋਨੋਂ ਵਿੱਚ ਸੰਘਰਸ਼ਾਂ ਦੀ ਸਫਲਤਾ ਨੇ ਕਿਸਾਨਾਂ ਦੇ ਆਰਥਿਕ ਅਤੇ ਸਿਵਲ ਅਧਿਕਾਰ ਜਿੱਤਣ ਵਿੱਚ ਅਤੇ ਭਾਰਤੀ ਲੋਕਾਂ ਨੂੰ ਜਗਾਉਣ ਵਿੱਚ ਮਦਦ ਕੀਤੀ ਸੀ।