ਬਾਰ ਬੀ ਕਿਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਰ ਬੀ ਕਿਊ
ਪੈਟਾਗੋਨੀਆ, ਅਰਜਨਟੀਨਾ ਵਿੱਚ ਬਣਾਇਆ ਬਾਰਬਿਕਯੂ

ਬਾਰ ਬੀ ਕਿਊ (ਅੰਗਰੇਜ਼ੀ: barbecue, ਫ਼ਰਾਂਸੀਸੀ: barbecue; ਬਾਰਬੀਕਿਊ, ਬੀਬੀਕਿਊ ਅਤੇ ਬਾਰਬੀ ਵੀ ਕਹਿੰਦੇ ਹਨ) ਖਾਣਾ ਪਕਾਉਣ ਦਾ ਢੰਗ ਅਤੇ ਪ੍ਰਬੰਧ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਗਰਿੱਲ, ਲੱਕੜੀ ਦੇ ਕੋਲੇ ਜਾਂ ਪ੍ਰੋਪੇਨ ਦੀ ਅੱਗ ਦੇ ਸਿੱਧੇ ਸੇਕ ਰਾਹੀਂ ਤੇਜ਼ੀ ਨਾਲ ਮੀਟ ਭੁੰਨਣ ਦੀ ਪ੍ਰਕਿਰਿਆ ਲਈ ਵਰਤਿਆ ਜਾਂਦਾ ਸ਼ਬਦ ਹੈ, ਜਦਕਿ ਬਾਰਬਿਕਯੂ ਅਕਸਰ ਕਈ ਘੰਟਿਆਂ ਤੱਕ ਫੈਲਿਆ ਲੱਕੜ ਦੇ ਬਾਲਣ ਦੀ ਅੱਗ ਦੇ ਧੂੰਏਂ ਦੇ ਅਸਿੱਧੇ ਗਰਮੀ ਸੇਕ ਨੂੰ ਵਰਤਣ ਵਾਲਾ ਭੁੰਨਣ ਦਾ ਇੱਕ ਬਹੁਤ ਲਮਕਵਾਂ ਢੰਗ ਹੈ।