ਬਾਲਟੀ ਸਵਾਰ
" ਬਾਲਟੀ ਸਵਾਰ " (ਜਰਮਨ: "ਡੇਰ ਕੁਬੇਲਰੇਟਰ") ਫ੍ਰਾਂਜ਼ ਕਾਫਕਾ ਦੀ ਇੱਕ ਨਿੱਕੀ ਕਹਾਣੀ ਹੈ, ਜੋ 1917 ਵਿੱਚ ਲਿਖੀ ਗਈ ਸੀ। ਇਹ ਪਹਿਲੀ ਵਾਰ 1921 ਵਿੱਚ ਪ੍ਰੈਜਰ ਪ੍ਰੈਸ ਵਿੱਚ ਛਪੀ ਅਤੇ ਮਰਨ ਉਪਰੰਤ ਬੇਇਮ ਬਾਉ ਡੇਰ ਚੀਨੀਸਚੇਨ ਮੌਅਰ ( ਬਰਲਿਨ, 1931) ਵਿੱਚ ਪ੍ਰਕਾਸ਼ਿਤ ਹੋਈ ਸੀ। ਵਿਲਾ ਅਤੇ ਐਡਵਿਨ ਮੁਇਰ ਨੇ ਇਸਦਾ ਪਹਿਲਾ ਅੰਗਰੇਜ਼ੀ ਅਨੁਵਾਦ 1933 ਵਿੱਚ ਲੰਡਨ ਵਿੱਚ ਮਾਰਟਿਨ ਸੇਕਰ ਨੇ ਪ੍ਰਕਾਸ਼ਿਤ ਕੀਤਾ ਸੀ। ਫਿਰ ਇਹ ਚੀਨ ਦੀ ਮਹਾਨ ਦੀਵਾਰ ਕਹਾਣੀਆਂ ਅਤੇ ਪ੍ਰਤੀਬਿੰਬ ( ਨਿਊਯਾਰਕ ਸਿਟੀ : ਸ਼ੌਕਨ ਬੁੱਕਸ, 1946) ਵਿੱਚ ਵੀ ਸ਼ਾਮਲ ਕੀਤੀ ਗਈ ਸੀ। [1]
ਕਹਾਣੀ ਇੱਕ ਵਿਅਕਤੀ ਦੀ ਹੈ ਜੋ ਆਪਣੀ ਬਾਲਟੀ ਭਰਨ ਲਈ ਕੋਲੇ ਦੀ ਤਲਾਸ਼ ਕਰ ਰਿਹਾ ਹੈ। ਉਹ ਇੱਕ ਗਰੀਬ ਆਦਮੀ ਹੈ ਅਤੇ ਉਮੀਦ ਕਰਦਾ ਹੈ ਕਿ ਕੋਲਾ ਡੀਲਰ ਉਸਨੂੰ ਕੁਝ ਕੋਲਾ ਉਧਾਰ ਦੇਣ ਦੀ ਕਿਰਪਾ ਕਰੇਗਾ। ਉਹ ਕਹਿੰਦਾ ਹੈ ਕਿ ਉਹ ਕੋਲੇ ਦੇ ਪੈਸੇ ਬਾਅਦ ਵਿੱਚ ਦੇਵੇਗਾ। ਪਰ ਜਦੋਂ ਉਹ ਡੀਲਰ ਕੋਲ਼ ਪਹੁੰਚਦਾ ਹੈ ਅਤੇ ਕੋਲੇ ਲਈ ਬੇਨਤੀ ਕਰਦਾ ਹੈ, ਪਰ ਇਹ ਜਲਦੀ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਕੋਲੇ ਦਾ ਵਪਾਰੀ ਅਤੇ ਉਸਦੀ ਪਤਨੀ ਉਸਦੀ ਜ਼ਰੂਰਤ ਤੋਂ ਅਣਜਾਣ ਹਨ। ਪਤਨੀ ਖਾਸ ਤੌਰ 'ਤੇ ਉਸ ਨੂੰ ਨਜ਼ਰਅੰਦਾਜ਼ ਕਰਦੀ ਹੈ, ਅਤੇ ਕਥਾਵਾਚਕ ਨੂੰ ਉਸ ਨਾਲ਼ ਨਫਰਤ ਹੋ ਜਾਂਦੀ ਹੈ। ਉਹ ਗੁੱਸੇ ਵਿੱਚ ਉਨ੍ਹਾਂ ਕੋਲ਼ੋਂ ਚਲਾ ਜਾਂਦਾ ਹੈ, "ਬਰਫ਼ ਦੇ ਪਹਾੜਾਂ 'ਤੇ ਚੜ੍ਹ ਕੇ ... ਸਦਾ ਲਈ ਗੁਆਚ ਜਾਂਦਾ ਹੈ।" [2]
ਕਹਾਣੀ, ਜਿਸਦਾ ਵੱਡਾ ਹਿੱਸਾ ਸੰਵਾਦ ਹੈ, ਦੀ ਲੋਕਾਂ ਵਿਚਕਾਰ ਬੁਨਿਆਦੀ ਅੰਤਰਾਂ ਦੇ ਕਾਰਨ ਅਟੱਲ ਟਕਰਾਅ ਬਾਰੇ ਇੱਕ ਪ੍ਰਬਚਨ ਦੇ ਰੂਪ ਵਿੱਚ ਵਿਆਖਿਆ ਕੀਤੀ ਗਈ ਹੈ। [3] ਇੱਕ ਹੋਰ ਵਿਆਖਿਆ ਇਹ ਹੈ ਕਿ ਬਾਲਟੀ-ਸਵਾਰ ਅਤੇ ਕੋਲਾ-ਡੀਲਰ ਵਿਚਕਾਰ ਟਕਰਾਅ ਲੋਕਾਂ ਵਿੱਚਕਾਰ ਭਾਸ਼ਾ ਦੇ ਇੱਕ ਰੁਕਾਵਟ ਅਤੇ ਇੱਕ ਪੁਲ ਹੋਣ ਕਾਰਨ ਹੁੰਦਾ ਹੈ। [4]