ਬਾਲ ਦਿਵਸ
ਵਿਸ਼ਵ ਬਾਲ ਦਿਵਸ | |
---|---|
ਅਧਿਕਾਰਤ ਨਾਮ | ਵਿਸ਼ਵ ਬਾਲ ਦਿਵਸ |
ਵੀ ਕਹਿੰਦੇ ਹਨ | ਵਿਸ਼ਵਵਿਆਪੀ ਬਾਲ ਦਿਵਸ |
ਕਿਸਮ | ਸਭਿਆਚਾਰਕ, ਵਪਾਰਕ |
ਮਿਤੀ | 20 ਨਵੰਬਰ |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | ਅੰਤਰਰਾਸ਼ਟਰੀ ਬਾਲ ਦਿਵਸ, ਭੈਣ-ਭਰਾ ਦਿਵਸ, ਅੰਤਰਰਾਸ਼ਟਰੀ ਪੁਰਸ਼ ਦਿਵਸ, ਅੰਤਰਰਾਸ਼ਟਰੀ ਮਹਿਲਾ ਦਿਵਸ, ਪਿਤਾ ਦਿਵਸ, ਮਾਂ ਦਿਵਸ |
ਬਾਲ ਦਿਵਸ (ਅੰਗ੍ਰੇਜ਼ੀ ਨਾਮ: ਚਿਲਡਰਨ ਡੇ) ਇਕ ਯਾਦਗਾਰੀ ਤਾਰੀਖ ਹੈ, ਜਿਸ ਨੂੰ ਬੱਚਿਆਂ ਦੇ ਸਨਮਾਨ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਇਸ ਨੂੰ ਮਨਾਉਣ ਦੀ ਮਿਤੀ ਦੇਸ਼ ਅਨੁਸਾਰ ਵੱਖਰੀ ਹੁੰਦੀ ਹੈ। 1925 ਵਿਚ, ਬਾਲ ਭਲਾਈ ਵਿਸ਼ੇ 'ਤੇ ਵਰਲਡ ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਬਾਲ ਦਿਵਸ ਜੈਵਾ ਵਿੱਚ ਮਨਾਇਆ ਗਿਆ ਸੀ। 1950 ਤੋਂ, ਇਹ 1 ਜੂਨ ਨੂੰ ਬਹੁਤੇ ਕਮਿਊਨਿਸਟ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।[1] 20 ਨਵੰਬਰ 1959 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਬਾਲ ਅਧਿਕਾਰਾਂ ਦੇ ਐਲਾਨਨਾਮੇ ਦੀ ਯਾਦ ਵਿਚ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਜਾਂਦਾ ਹੈ।[2]
ਸ਼ੁਰੂਆਤ
[ਸੋਧੋ]ਬਾਲ ਦਿਵਸ ਦੀ ਸ਼ੁਰੂਆਤ ਜੂਨ ਦੇ ਦੂਜੇ ਐਤਵਾਰ ਨੂੰ 1857 ਵਿੱਚ ਚੇਲਸੀਆ, ਮੈਸੇਚਿਉਸੇਟਸ ਵਿੱਚ ਯੂਨੀਵਰਸਲਿਸਟ ਚਰਚ ਆਫ਼ ਰੀਡੀਮਰ ਦੇ ਪਾਦਰੀ, ਰੇਵਰੈਂਡ ਡਾ. ਚਾਰਲਸ ਲਿਓਨਾਰਡ ਦੁਆਰਾ ਕੀਤੀ ਗਈ: ਲਿਓਨਾਰਡ ਨੇ ਬੱਚਿਆਂ ਲਈ ਸਮਰਪਿਤ ਇੱਕ ਵਿਸ਼ੇਸ਼ ਸੇਵਾ ਕੀਤੀ। ਲਿਓਨਾਰਡ ਨੇ ਉਸ ਵਕਤ ਇਸ ਦਿਨ ਦਾ ਨਾਮ ਰੋਜ ਦਿਵਸ ਰੱਖਿਆ, ਹਾਲਾਂਕਿ ਬਾਅਦ ਵਿੱਚ ਇਸਦਾ ਨਾਮ ਫਲਾਵਰ ਸੰਡੇ (ਐਤਵਾਰ) ਰੱਖਿਆ ਗਿਆ ਅਤੇ ਫਿਰ ਇਸਦਾ ਨਾਮ ਚਿਲਡਰਨ ਡੇ ਰੱਖਿਆ ਗਿਆ।[3][4][5]
ਬਾਲ ਦਿਵਸ ਨੂੰ ਪਹਿਲੀ ਵਾਰ ਸਰਕਾਰੀ ਤੌਰ 'ਤੇ ਤੁਰਕੀ ਗਣਤੰਤਰ ਦੁਆਰਾ 1920 ਵਿੱਚ 23 ਅਪ੍ਰੈਲ ਦੀ ਨਿਰਧਾਰਤ ਮਿਤੀ ਦੇ ਨਾਲ ਰਾਸ਼ਟਰੀ ਛੁੱਟੀ ਵਜੋਂ ਘੋਸ਼ਿਤ ਕੀਤਾ ਗਿਆ ਸੀ। ਸਾਲ 1920 ਤੋਂ ਲੈ ਕੇ ਸਰਕਾਰ ਅਤੇ ਉਸ ਸਮੇਂ ਦੇ ਅਖਬਾਰਾਂ ਦੁਆਰਾ ਬੱਚਿਆਂ ਦਾ ਦਿਨ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਹਾਲਾਂਕਿ, ਇਹ ਫੈਸਲਾ ਲਿਆ ਗਿਆ ਸੀ ਕਿ ਇਸ ਜਸ਼ਨ ਨੂੰ ਸਪੱਸ਼ਟ ਕਰਨ ਅਤੇ ਸਹੀ ਠਹਿਰਾਉਣ ਲਈ ਇੱਕ ਅਧਿਕਾਰਤ ਪੁਸ਼ਟੀ ਦੀ ਲੋੜ ਸੀ ਅਤੇ ਅਧਿਕਾਰਤ ਘੋਸ਼ਣਾ ਰਾਸ਼ਟਰੀ ਪੱਧਰ 'ਤੇ ਤੁਰਕੀ ਦੇ ਗਣਤੰਤਰ ਦੇ ਸੰਸਥਾਪਕ ਅਤੇ ਰਾਸ਼ਟਰਪਤੀ, ਮੁਸਤਫਾ ਕਮਲ ਅਟਾਰਕ ਦੁਆਰਾ 1929 ਵਿੱਚ ਕੀਤੀ ਗਈ ਸੀ।[6][7][8]
ਭਾਰਤ ਵਿੱਚ ਬਾਲ ਦਿਵਸ
[ਸੋਧੋ]ਬੱਚਿਆਂ ਦੇ ਅਧਿਕਾਰਾਂ, ਦੇਖਭਾਲ ਅਤੇ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਬਾਲ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਨਵੰਬਰ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਵਜੋਂ ਮਨਾਇਆ ਜਾਂਦਾ ਹੈ।[9] ਬੱਚਿਆਂ ਵਿਚ ਚਾਚਾ ਨਹਿਰੂ ਵਜੋਂ ਜਾਣੇ ਜਾਂਦੇ, ਓਹਨਾ ਨੇ ਬੱਚਿਆਂ ਨੂੰ ਸਿਖਿਆ ਪੂਰੀ ਕਰਨ ਦੀ ਵਕਾਲਤ ਕੀਤੀ। ਇਸ ਦਿਨ, ਬਹੁਤ ਸਾਰੇ ਵਿਦਿਅਕ ਅਤੇ ਪ੍ਰੇਰਕ ਪ੍ਰੋਗਰਾਮ ਪੂਰੇ ਭਾਰਤ ਵਿੱਚ, ਬੱਚਿਆਂ ਦੁਆਰਾ ਅਤੇ ਬੱਚਿਆਂ ਲਈ ਆਯੋਜਿਤ ਕੀਤੇ ਜਾਂਦੇ ਹਨ।[10]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ "World Children's Day". Retrieved 2 June 2020.
- ↑ "Reading Eagle – Google News Archive Search". Retrieved 14 June 2016.
- ↑ "THE SHARON BAPTIST CHURCH". Archived from the original on 1 April 2016. Retrieved 14 June 2016.
- ↑ "Today is Universal Children's Day – Christian Adoption Services". Archived from the original on 16 June 2016. Retrieved 14 June 2016.
- ↑ Veysi Akın (1997). "23 Nisan Millî Hâkimiyet ve Çocuk Bayramı'nın Tarihçesi" (akademik yayın). PAÜ Eğitim Fakültesi Dergisi 3. sayı: s. 91.
- ↑ Veysi Akın (1997). "23 Nisan Millî Hâkimiyet ve Çocuk Bayramı'nın Tarihçesi" (akademik yayın). PAÜ Eğitim Fakültesi Dergisi 3. sayı: s. 92.
- ↑ "23 Nisan" (in ਤੁਰਕੀ). Archived from the original on 6 August 2017. Retrieved 20 November 2016.
- ↑ "Children's Day funfest planned". ਮਾਂਟਰੀਅਲ ਗਜ਼ਟ. ਮਾਂਟਰੀਅਲ. November 11, 1981. p. A-7.
{{cite news}}
: Cite has empty unknown parameter:|dead-url=
(help) - ↑ "Onus on kids to realise Chacha Nehru's dream". ਇੰਡੀਅਨ ਐਕਸਪ੍ਰੈਸ. New Delhi. 14 November 1987. p. 10.
{{cite news}}
: Cite has empty unknown parameter:|dead-url=
(help)