ਬਾਸਤੀਲ
ਬਾਸਤੀਲ | |
---|---|
ਪੈਰਿਸ, ਫ਼ਰਾਂਸ | |
ਬਾਸਤੀਲ ਦੀ ਪੂਰਬੀ ਝਲਕ | |
ਕਿਸਮ | |
ਸਾਈਟ ਦੀ ਜਾਣਕਾਰੀ | |
ਹਾਲਤ | |
ਸਾਈਟ ਦਾ ਇਤਿਹਾਸ | |
ਨਿਰਮਾਣ | 1370–1380s |
ਨਿਰਮਾਤਾ | ਫ਼ਰਾਂਸ ਦਾ ਚਾਰਲਸ ਪੰਜਵਾਂ |
ਘਟਨਾਵਾਂ | ਸੌ ਸਾਲਾ ਜੰਗ ਧਰਮ ਦੇ ਜੰਗ Fronde ਫ਼ਰਾਂਸ ਦਾ ਇਨਕਲਾਬ |
ਬਾਸਤੀਲ (ਫ਼ਰਾਂਸੀਸੀ ਉਚਾਰਨ: [bastij]) ਪੈਰਿਸ, ਫ਼ਰਾਂਸ ਦਾ ਇੱਕ ਪੁਰਾਣਾ ਕਿਲ੍ਹਾ ਹੈ। ਜੋ ਚੌਧਵੀਂ ਸਦੀ ਵਿੱਚ ਬਣਵਾਇਆ ਗਿਆ ਅਤੇ ਸਾਲ ਹਾ ਸਾਲ ਬਤੌਰ ਸਿਆਸੀ ਜੇਲ੍ਹ ਇਸਤੇਮਾਲ ਹੁੰਦਾ ਰਿਹਾ। 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਤਮਾਮ ਕੈਦੀ ਰਿਹਾ ਕਰਾ ਲਏ ਸਨ। ਇਸ ਕਿਲੇ ਨਾਲ ਜੁੜਵੀਂ ਇੱਕ ਹੋਰ ਵੀ ਸਿਆਸੀ ਜੇਲ੍ਹ ਸੀ ਜਿਸ ਨੂੰ (ਲਾਫ਼ੋਰਸ) ਕਹਿੰਦੇ ਸਨ। ਇਸ ਦਾ ਵੀ ਇਹੀ ਹਸ਼ਰ ਹੋਇਆ। ਜੇਲ੍ਹ ਦੀ ਤਬਾਹੀ ਦੇ ਬਾਦ ਫ਼ਰਾਂਸ ਇਨਕਲਾਬ ਲਈ ਰਾਹ ਹੋਰ ਹਮਵਾਰ ਹੋਇਆ।
ਬਾਸਤੀਲ ਦਾ ਨਿਰਮਾਣ ਸੌ ਸਾਲਾ ਜੰਗ ਦੌਰਾਨ ਅੰਗਰੇਜ਼ੀ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ। ਇਸਦੇ ਨਿਰਮਾਣ ਦਾ ਸ਼ੁਰੂਆਤੀ ਕੰਮ 1357 ਵਿੱਚ ਸ਼ੁਰੂ ਕੀਤਾ ਸੀ ਪਰ ਮੁੱਖ ਉਸਾਰੀ 1370 ਵਿੱਚ ਹੋਈ ਸੀ ਅਤੇ ਅੱਠ ਗੁੰਬਦਾਂ ਵਾਲਾ ਇੱਕ ਮਜ਼ਬੂਤ ਕਿਲਾ ਬਣਾ ਲਿਆ ਗਿਆ।
ਇਤਿਹਾਸ
[ਸੋਧੋ]ਚੌਧਵੀਂ ਸਦੀ
[ਸੋਧੋ]ਬਾਸਤੀਲ ਦਾ ਨਿਰਮਾਣ ਬਰਤਾਨੀਆ ਅਤੇ ਫ਼ਰਾਂਸ ਦੀ ਸੌ ਸਾਲਾ ਜੰਗ ਦੌਰਾਨ ਬਰਤਾਨੀਆ ਦੇ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ।[1]
ਹਵਾਲੇ
[ਸੋਧੋ]- ↑ Lansdale, p. 216.