ਸਮੱਗਰੀ 'ਤੇ ਜਾਓ

ਬਿਜਲਈ-ਤੂਫ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਜਲਈ-ਤੂਫ਼ਾਨ
ਕੌਰਫ਼ੂ ਵਿੱਚ ਇੱਕ ਬਿਜਲਈ-ਤੂਫ਼ਾਨ
ਚਿੰਨ੍ਹਵਰਖਾ ਵਾਲੇ ਬਹੁਤ ਵੱਡੇ ਬੱਦਲ, ਆਸਮਾਨੀ ਬਿਜਲੀ ਅਤੇ ਗਰਜ ਦੇ ਨਾਲ।
ਕਿਸਮਖ਼ਤਰਨਾਕ
ਬੁਨਿਆਦੀ ਬੱਦਲਕਪਾਸੀ ਵਰਖਾ ਵਾਲੇ ਬੱਦਲ


ਖੇਤਾਂ ਵਿੱਚ ਬਿਜਲਈ-ਤੂਫ਼ਾਨ

ਇੱਕ ਬਿਜਲਈ-ਤੂਫ਼ਾਨ, ਜਿਸਨੂੰ ਹਨੇਰੀ ਵਾਲਾ ਤੂਫ਼ਾਨ, ਹਨੇਰੀ-ਵਰਖਾ ਵੀ ਕਿਹਾ ਜਾਂਦਾ ਹੈ, ਇੱਕ ਤੂਫ਼ਾਨ ਹੁੰਦਾ ਹੈ ਜਿਸ ਵਿੱਚ ਧਰਤੀ ਦੇ ਵਾਤਾਵਰਨ ਦੇ ਵਿੱਚ ਬਿਜਲੀ ਅਤੇ ਤੇਜ਼ ਹਵਾ ਦਾ ਮਿਲਿਆ-ਜੁਲਿਆ ਪ੍ਰਭਾਵ ਹੁੰਦਾ ਹੈ, ਅਤੇ ਇਸ ਵਿੱਚ ਬੱਦਲਾਂ ਦੀ ਤੇਜ਼ ਗਰਜ ਵੀ ਸ਼ਾਮਿਲ ਹੁੰਦੀ ਹੈ।[1] ਬਿਜਲਈ-ਤੂਫ਼ਾਨ ਹਨੇਰੀ ਵਰਖਾ ਵਾਲੇ ਬੱਦਲਾਂ ਨਾਲ ਆਉਂਦੇ ਹਨ। ਬਿਜਲਈ-ਤੂਫ਼ਾਨ ਵਿੱਚ ਮੁੱਖ ਤੌਰ 'ਤੇ ਤੇਜ਼ ਹਵਾਵਾਂ, ਤੇਜ਼ ਵਰਖਾ ਅਤੇ ਕਦੇ-ਕਦੇ ਗੜ੍ਹੇ ਵੀ ਸ਼ਾਮਿਲ ਹੁੰਦੇ ਹਨ। ਤੇਜ਼ ਅਤੇ ਖ਼ਤਰਨਾਕ ਬਿਜਲਈ-ਤੂਫ਼ਾਨਾਂ ਕਾਰਨ ਬਹੁਤ ਹੀ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ, ਜਿਹਨਾਂ ਵਿੱਚ ਬਹੁਤ ਵੱਡੇ ਗੜ੍ਹੇ, ਤੇਜ਼ ਹਵਾਵਾਂ ਅਤੇ ਟੋਰਨੈਡੋ ਸ਼ਾਮਿਲ ਹੁੰਦੇ ਹਨ। ਕੁਝ ਬਹੁਤ ਹੀ ਤੇਜ਼ ਬਿਜਲਈ-ਤੂਫ਼ਾਨ ਜਿਹਨਾਂ ਨੂੰ ਸੂਪਰਸੈੱਲ ਕਿਹਾ ਜਾਂਦਾ ਹੈ, ਚੱਕਰਵਾਤਾਂ ਵਾਂਗ ਘੁੰਮਣ ਲੱਗਦੇ ਹਨ। ਜਦਕਿ ਜ਼ਿਆਦਾਤਰ ਬਿਜਲਈ-ਤੂਫ਼ਾਨ ਉਹਨਾਂ ਦੁਆਰਾ ਘੇਰੀ ਗਈ ਟ੍ਰੋਪੋਸਫ਼ੀਅਰ ਦੀ ਪਰਤ ਵਿੱਚ ਦੇ ਵਿੱਚ ਔਸਤ ਵਹਾਅ ਦੀ ਗਤੀ ਨਾਲ ਘੁੰਮਦੇ ਹਨ।

ਨਾਮ

[ਸੋਧੋ]

ਇਸਨੂੰ ਬਿਜਲਈ-ਹਨੇਰੀ (electrical storm), ਚਮਕਦਾਰ ਤੂਫ਼ਾਨ (lightning storm) ਆਦਿ ਵੀ ਕਹਿੰਦੇ ਹਨ। ਕਿਉਂਕਿ ਇਸ ਤੂਫ਼ਾਨ ਵਿੱਚ ਜ਼ਿਆਦਾਤਰ ਬਿਜਲੀ ਚਮਕਦੀ ਹੈ ਅਤੇ ਡਿੱਗਦੀ ਹੈ, ਇਸੇ ਕਾਰਨ ਇਸਨੂੰ ਬਿਜਲਈ-ਤੂਫ਼ਾਨ ਕਹਿੰਦੇ ਹਨ।

ਜੀਵਨ ਚੱਕਰ

[ਸੋਧੋ]

ਗਰਮ ਹਵਾ ਦਾ ਦਬਾਅ ਠੰਢੀ ਹਵਾ ਨਾਲ ਘੱਟ ਹੁੰਦਾ ਹੈ। ਇਸ ਕਾਰਨ ਗਰਮ ਹਵਾ ਉੱਪਰ ਵੱਲ ਜਾਣ ਲੱਗਦੀ ਹੈ। ਇਸੇ ਤਰ੍ਹਾਂ ਇਹੀ ਪ੍ਰਕਿਰਿਆ ਬੱਦਲਾਂ ਵਿੱਚ ਵੀ ਹੁੰਦੀ ਹੈ। ਉਹ ਗਰਮ ਹਵਾ ਦੇ ਨਾਲ ਨਮੀ ਆਦਿ ਨੂੰ ਆਪਣੇ ਨਾਲ ਲੈ ਲੈਂਦੇ ਹਨ। ਠੰਢੇ ਅਤੇ ਗਰਮ ਦੇ ਕਾਰਨ ਜਦੋਂ ਊਰਜਾ ਨਿਕਲਦੀ ਹੈ ਤਾਂ ਉਹ ਘੁੰਮਣ ਲੱਗਦੇ ਹਨ। ਇਸਦੇ ਕਾਰਨ ਚਮਕ ਅਤੇ ਬਿਜਲੀ ਪੈਦਾ ਹੁੰਦੀ ਹੈ। ਆਮ ਤੌਰ 'ਤੇ ਇਸਨੂੰ ਬਣਨ ਲਈ ਹਾਲਤਾਂ ਦੀ ਲੋੜ ਹੁੰਦੀ ਹੈ।[2][3] [4]

ਮੁੱਢਲਾ ਪੜਾਅ (Cumulus stage)

[ਸੋਧੋ]

ਇਹ ਪਹਿਲਾ ਪੜਾਅ ਹੁੰਦਾ ਹੈ, ਇਸ ਵਿੱਚ ਬੱਦਲਾਂ ਵਿੱਚ ਨਮੀ ਉੱਪਰ ਜਾਣ ਲੱਗਦੀ ਹੈ। ਦਬਾਅ ਵਿੱਚ ਪਰਿਵਰਤਨ ਦੇ ਕਾਰਨ ਹਵਾ ਗਤੀਮਾਨ ਹੋ ਜਾਂਦੀ ਹੈ।[5] [6] ਇਸ ਨਾਲ ਇੱਕ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ ਅਤੇ ਲਗਭਗ 5×108 ਕਿਲੋਗ੍ਰਾਮ ਜਲ ਵਾਸ਼ਪ ਧਰਤੀ ਤੋਂ ਵਾਯੂਮੰਡਲ ਵਿੱਚ ਚਲੇ ਜਾਂਦੇ ਹਨ। ਇਸ ਨਾਲ ਭਾਰੀ ਜਨ-ਧਨ ਦਾ ਨੁਕਸਾਨ ਹੋ ਸਕਦਾ ਹੈ।[7][8]

ਪੂਰਨ ਪੜਾਅ (Mature stage)

[ਸੋਧੋ]

ਪੂਰਨ ਪੜਾਅ ਦੀ ਸਥਿਤੀ ਵਿੱਚ ਇਸ ਤੋਂ ਲਗਾਤਾਰ ਗਰਮ ਹਵਾ ਨਿਕਲਦੀ ਰਹਿੰਦੀ ਹੈ। ਇਹ ਉਦੋਂ ਤੱਕ ਹੁੰਦਾ ਹੈ, ਜਦੋਂ ਤੱਕ ਉਹ ਗਰਮ ਹਵਾ ਦੇ ਖੇਤਰ ਦੀ ਆਖਰੀ ਹੱਦ ਤੱਕ ਨਾ ਪਹੁੰਚ ਜਾਵੇ। ਜਦੋਂ ਹਵਾ ਨੂੰ ਹੋਰ ਉੱਪਰ ਉੱਠਣ ਲਈ ਥਾਂ ਉਪਲਬਧ ਨਹੀਂ ਹੁੰਦੀ ਹੈ ਤਾਂ ਇਹ ਬਹੁਤ ਤੇਜ਼ ਦਬਾਅ ਨਾਲ ਖਿੰਡ ਜਾਂਦੀ ਹੈ। ਇਸ ਪੜਾਅ ਦੇ ਦੌਰਾਨ ਤੇਜ਼ ਹਵਾ ਚਲਦੀ ਹੈ ਅਤੇ ਖ਼ਤਰਨਾਕ ਚਮਕ ਦੇ ਨਾਲ ਕੁਝ ਥਾਵਾਂ ਉੱਪਰ ਬਿਜਲੀ ਡਿੱਗਦੀ ਹੈ।[9]

ਆਖ਼ਰੀ ਪੜਾਅ (Dissipating stage)

[ਸੋਧੋ]

ਅੰਤ ਵਿੱਚ ਇਹ ਜ਼ਮੀਨ ਉੱਪਰ ਆ ਜਾਂਦਾ ਹੈ ਅਤੇ ਉਸ ਪਿੱਛੋਂ ਆਸਮਾਨ ਵਿੱਚ ਛੋਟੇ-ਛੋਟੇ ਬੱਦਲਾਂ ਦੇ ਟੁਕੜੇ ਰਹਿ ਜਾਂਦੇ ਹਨ।[10][11]

ਵਰਗੀਕਰਨ

[ਸੋਧੋ]
  1. ਘੱਟ ਹਾਨੀ ਵਾਲੇ ਤੂਫ਼ਾਨ
  2. ਵਧੇਰੇ ਹਾਨੀ ਵਾਲੇ ਤੂਫ਼ਾਨ

ਹਵਾਲੇ

[ਸੋਧੋ]
  1. "Weather Glossary – T". National Weather Service. 21 April 2005. Retrieved 2006-08-23.
  2. FMI (2007). "Fog And Stratus – Meteorological Physical Background". Zentralanstalt für Meteorologie und Geodynamik. Retrieved 2009-02-07.
  3. David O. Blanchard (September 1998). "Assessing the Vertical Distribution of Convective Available Potential Energy". Weather and Forecasting. 13 (3). American Meteorological Society: 870–7. Bibcode:1998WtFor..13..870B. doi:10.1175/1520-0434(1998)013<0870:ATVDOC>2.0.CO;2.
  4. National Severe Storms Laboratory (2006-10-15). "A Severe Weather Primer: Questions and Answers about Thunderstorms". National Oceanic and Atmospheric Administration. Archived from the original on 2009-08-25. Retrieved 2009-09-01. {{cite web}}: Unknown parameter |dead-url= ignored (|url-status= suggested) (help)
  5. Albert Irvin Frye (1913). Civil engineers' pocket book: a reference-book for engineers, contractors. D. Van Nostrand Company. p. 462. Retrieved 2009-08-31.
  6. Yikne Deng (2005). Ancient Chinese Inventions. Chinese International Press. pp. 112–13. ISBN 978-7-5085-0837-5. Retrieved 2009-06-18.
  7. "ਪੁਰਾਲੇਖ ਕੀਤੀ ਕਾਪੀ". Archived from the original on 2010-03-15. Retrieved 2018-04-13. {{cite web}}: Unknown parameter |dead-url= ignored (|url-status= suggested) (help)
  8. Gianfranco Vidali (2009). "Rough Values of Various Processes". University of Syracuse. Archived from the original on 2010-03-15. Retrieved 2009-08-31. {{cite web}}: Unknown parameter |deadurl= ignored (|url-status= suggested) (help)
  9. Pilot's Web The Aviator's Journal (2009-06-13). "Structural Icing in VMC". Archived from the original on 2011-08-19. Retrieved 2009-09-02. {{cite web}}: Unknown parameter |dead-url= ignored (|url-status= suggested) (help)
  10. T. T. Fujita (1985). The Downburst, microburst and macroburst: SMRP Research Paper 210.
  11. The Weather World 2010 Project (2009-09-03). "Vertical Wind Shear". University of Illinois. Archived from the original on 2019-03-16. Retrieved 2006-10-21. {{cite web}}: Unknown parameter |dead-url= ignored (|url-status= suggested) (help)CS1 maint: numeric names: authors list (link)

ਬਾਹਰਲੇ ਲਿੰਕ

[ਸੋਧੋ]