ਬਿਧਾਨ ਚੰਦਰ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਧਾਨ ਚੰਦਰ ਰਾਏ
ਬਿਧਾਨ ਚੰਦਰ ਰਾਏ ਪੋਰਟਰੇਟ
ਦੂਜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ
ਅਹੁਦੇ 'ਤੇ
14 ਜਨਵਰੀ 1948 – 1 ਜੁਲਾਈ 1962
ਪਿਛਲਾ ਅਹੁਦੇਦਾਰ ਪ੍ਰਫੁੱਲ ਚੰਦਰ ਘੋਸ਼
ਅਗਲਾ ਅਹੁਦੇਦਾਰ ਰਾਸ਼ਟਰਪਤੀ ਸ਼ਾਸਨ
ਨਿੱਜੀ ਵੇਰਵਾ
ਜਨਮ 1 ਜੁਲਾਈ 1882(1882-07-01)
ਬਾਂਕੀਪੁਰ, ਪਟਨਾ, ਬਿਹਾਰ
ਮੌਤ 1 ਜੁਲਾਈ 1962(1962-07-01) (ਉਮਰ 80)
ਕੋਲਕਾਤਾ, ਪੱਛਮੀ ਬੰਗਾਲ
ਕੌਮੀਅਤ ਭਾਰਤ
ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਗਰਸ
ਜੀਵਨ ਸਾਥੀ ਛੜਾ
ਰਿਹਾਇਸ਼ ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਅਲਮਾ ਮਾਤਰ ਪ੍ਰੈਜੀਡੈਂਸੀ ਕਾਲਜ, ਕਲਕੱਤਾ
ਪਟਨਾ ਕਾਲਜ
ਡਾਕਟਰਾਂ ਦੇ ਰਾਇਲ ਕਾਲਜ ਦੇ ਮੈਂਬਰ,
ਸਰਜਨਾਂ ਦੇ ਰਾਇਲ ਕਾਲਜ ਦੇ ਫੈਲੋ
ਪੇਸ਼ਾ ਡਾਕਟਰ
ਆਜ਼ਾਦੀ ਘੁਲਾਟੀਏ
ਰਾਜਨੀਤਕ
ਧਰਮ ਬ੍ਰਹਮੋ ਸਮਾਜ

ਡਾ. ਬਿਧਾਨ ਚੰਦਰ ਰਾਏ (1 ਜੁਲਾਈ 1882 – 1 ਜੁਲਾਈ 1962) ਚਿਕਿਤਸਕ ਅਤੇ ਆਜ਼ਾਦੀ ਸੰਗਰਾਮੀ ਸਨ। ਉਹ ਪੱਛਮ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਸਨ। 14 ਜਨਵਰੀ 1948 ਤੋਂ 1 ਜੁਲਾਈ 1962 ਵਿੱਚ ਆਪਣੀ ਮੌਤ ਤੱਕ 14 ਸਾਲ ਤੱਕ ਉਹ ਇਸ ਪਦ ਤੇ ਰਹੇ।

ਜੀਵਨ[ਸੋਧੋ]

ਉਨ੍ਹਾਂ ਦਾ ਜਨਮ ਖਜਾਂਚੀ ਰੋਡ ਬੰਕੀਪੁਰ, ਪਟਨਾ, ਬਿਹਾਰ ਵਿੱਚ ਹੋਇਆ ਸੀ। ਖਜਾਂਚੀ ਰੋਡ ਸਥਿਤ ਉਨ੍ਹਾਂ ਦਾ ਜਨਮ ਸਥਾਨ ਨੂੰ ਵਰਤਮਾਨ ਵਿੱਚ ਅਘੋਰ ਪ੍ਰਕਾਸ਼ ਸ਼ਿਸ਼ੂ ਸਦਨ ਨਾਮਕ ਵਿਦਿਆਲੇ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਦੇ ਕਲਕੱਤਾ ਮੈਡੀਕਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਜਨਮਦਿਨ 1 ਜੁਲਾਈ ਨੂੰ ਭਾਰਤ ਵਿੱਚ ਚਿਕਿਤਸਕ ਦਿਨ ਦੇ ਰੁਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਸਾਲ 1961 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।