ਬਿਮਾਨ ਬੰਗਲਾਦੇਸ਼ ਏਅਰਲਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਮਾਨ ਬੰਗਲਾਦੇਸ਼ ਏਅਰਲਾਈਨ ਜਿਸ ਦਾ ਮਤਲਬ ਹੁੰਦਾ ਹੈ ਜਹਾਜ,(ਜਹਾਜ - ਹਵਾ ਵਿੱਚ ਉਡਣ ਵਾਲਾ ਵਾਹਨ)ਬੰਗਲਾਦੇਸ਼ ਦੀ ਅਧਿਕਰਿਤ ਹਵਾਈ ਸੇਵਾ ਹੈ.[1] ਇਸ ਦਾ ਮੁਖ ਹੱਬ ਸ਼ਾਹ ਜਲਾਲ, ਢਾਕਾ ਵਿੱਚ ਸਥਿਤ ਹੈ ਅਤੇ ਇਹ ਆਪਣੀਆ ਉਡਾਨਾ ਨੂੰ ਸ਼ਾਹ ਅਮਾਨਤ ਇੰਟਰਨੇਸ਼ਨਲ ਏਅਰ ਪੋਰਟ, ਚਿਟਗੋੰਗ ਅਤੇ ਉਸਮਾਨੀ ਇੰਟਰ ਨੇਸ਼ਨਲ ਏਅਰਪੋਰਟ, ਸ੍ਲੇਹਤ ਤੋ ਵੀ ਸੰਚਾਲਿਤ ਕਰਦਾ ਹੈ. ਏਅਰ ਲਾਈਨ ਅੰਤਰਰਾਸ਼ਟਰੀ ਪਧੱਰ ਤੇ ਯਾਤਰਿਆ ਅਤੇ ਮਾਲ ਢੋਹ ਢੁਆਈ ਦੀਆ ਸੇਵਾਵਾ ਦਿੰਦੀ ਹੈ. ਅਪ੍ਰੈਲ 2015 ਤੱਕ ਇਸ ਦਾ ਹਵਾਈ ਸੇਵਾਵਾ ਵਾਸਤੇ 42 ਦੇਸ਼ਾ ਨਾਲ ਕਰਾਰ ਹੈ, ਪਰ ਓਹਨਾ ਵਿੱਚੋਂ ਇਹ ਸਿਰਫ 16ਦੇਸ਼ਾ ਨੂੰ ਹੀ ਉੜਾਨ ਭਰਦੀ ਹੈ. ਸਲਾਨਾ ਹੱਜ ਦੀਆ ਉਡਾਨਾ, ਯਾਤਰੀ ਸੇਵਾਵਾ, ਗੇਰ ਬੰਗਲਾਦੇਸ਼ੀ ਕੰਮਗਾਰ ਅਤੇ ਪ੍ਰਵਾਸੀ ਮਜਦੂਰਾ ਨੂੰ ਉਡਾਨਾ ਦੀਆ ਸੇਵਾਵਾ ਬਿਮਾਨ ਏਅਰ ਲਾਇਨ ਦੇ ਵਪਾਰ ਦਾ ਪ੍ਰਮੁੱਖ ਹਿਸਾ ਹਨ.[2] ਬਿਮਾਨ ਕੇਰੀਅਰ ਨੂੰ ਬੰਗਲਾਦੇਸ਼ ਦੀਆ ਘਰੇਲੂ ਅਤੇ ਅੰਤਰਰਾਸ਼ਟਰੀ ਏਅਰ ਲਾਇਨ ਜੋ ਕਿ ਬੰਗਲਾ ਦੇਸ਼ੀ ਹਵਾਈ ਯਾਤਾ ਯਾਤ ਨੂੰ ਵਿੱਚ ਸੇਵਾਵਾ ਪ੍ਰਦਾਨ ਕਰਦਿਆ ਹਨ ਓਹਨਾ ਤੋ ਬਹੁਤ ਹੀ ਕਰੜਾ ਮੁਕਾਬਲਾ ਮਿਲਦਾ ਹੈ. ਬੰਗਲਾਦੇਸ਼ੀ ਹਵਾਈ ਯਾਤਾਯਤ ਵੱਧਦੇ ਘਰੇਲੂ ਹਵਾਈ ਯਾਤਰੀਆ ਅਤੇ ਗੇਰ ਬੰਗਲਾਦੇਸ਼ੀ ਯਾਤਰਿਆ ਕਰਕੇ ਸਲਾਨਾ 8% ਦੀ ਦਰ ਨਾਲ ਵੱਧ ਰਿਹਾ ਹੈ.[3]

1972 ਵਿੱਚ ਹੋਂਦ ਵਿੱਚ ਆਏ ਬਿਮਾਨ ਏਅਰ ਲਾਇਨ ਦਾ ਬੰਗਲਾਦੇਸ਼ ਹਵਾਈ ਯਾਤਾਯਾਤ ਤੇ 1996 ਤੱਕ ਏਕੀਕਰਨ ਸੀ.[4] ਆਪਣੀ ਸ਼ੁਰੂਆਤ ਤੋ ਹੀ ਬਿਮਾਨ ਏਅਰ ਲਾਇਨ ਨੇ ਆਪਣੇ ਬੇੜੇ ਵਿੱਚ ਜਹਾਜ਼ਾ ਅਤੇ ਸੇਵਾਵਾ ਦਾ ਦਾਇਰਾ ਵਧਾਈਆ ਹੈ, ਪਰ ਇਹ ਭ੍ਰਸ਼੍ਟ੍ਰਾਚਾਰ ਅਤੇ ਮਾੜੇ ਪਰ੍ਬ੍ਧਨ ਦਾ ਸ਼ਿਕਾਰ ਵੀ ਰਿਹਾ ਹੈ. ਆਪਣੇ ਸਿਖਰ ਤੇ, ਬਿਮਾਨ ਏਅਰ ਲਾਇਨ ਨੇ ਪੱਛਮ ਵਿੱਚੋਂ ਨ੍ਯੂ ਯਾਰ੍ਕ ਤੋ ਲੈ ਕੇ ਪੁਰਬ ਵਿੱਚ ਟੋਕ੍ਯੋ ਤੱਕ 29 ਅੰਤਰ ਰਾਸ਼ਟਰੀ ਟੀਚੇਆ ਵਾਸਤੇ ਉਡਾਨਾ ਦਾ ਸੰਚਾਲਨ ਕੀਤਾ ਹੈ. 23 ਜੁਲਾਈ 2007 ਤੱਕ ਇਸ ਏਅਰ ਲਾਇਨ ਦਾ ਸੰਚਾਲਨ ਅਤੇ ਮਲਕੀਅਤ ਪੂਰੀ ਤਰਹ ਬੰਗਲਾਦੇਸ਼ੀ ਸਰਕਾਰ ਦੁਆਰਾ ਕੀਤੀ ਜਾਂਦੀ ਸੀ. ਇਸ ਤੋ ਬਾਦ ਬੰਗਲਾਦੇਸ਼ੀ ਸਰਕਾਰ ਨੇ ਇਸ ਏਅਰ ਲਾਇਨ ਨੂੰ ਦੇਸ਼ ਦੀ ਸਭ ਤੋ ਵੱਡੀ ਪਬਲਿਕ ਲਿਮਿਟਡ ਕੰਪਨੀ ਵਿੱਚ ਤਬਦੀਲ ਕਰ ਦਿੱਤਾ. 23 ਜੁਲਾਈ 2007 ਤੋ ਬਾਦ ਹੀ ਏਅਰ ਲਾਇਨ ਨੇ ਆਪਣੇ ਸਟਾਫ਼ ਵਿੱਚ ਕਮੀ ਕਰ ਕੇ ਆਪਣੇ ਬੇੜੇ ਅਤੇ ਸੇਵਾਵਾ ਦਾ ਆਧੁਨਿਕਰਨ ਕਰਨਾ ਸ਼ੁਰੂ ਕਰ ਦਿਤਾ. ਏਅਰ ਲਾਇਨ ਨੇ ਸਭ ਤੋ ਪਹਿਲਾ ਬੋਇੰਗ ਨਾਲ ਦੱਸ ਨਵੇਂ ਜਹਾਜ ਦਾ ਕਰਾਰ ਕੀਤਾ ਜਿਸ ਵਿੱਚ ਦੱਸ ਹੋਰ ਜਾਹਜ ਵੀ (ਕੁੱਲ ਮਿਲਾ ਕੇ 20) ਪ੍ਰਾਪਤ ਕੀਤੇ ਜਾ ਸਕਦੇ ਸਨ.[5] ਬਿਮਾਨ ਏਅਰ ਲਾਇਨ ਯੁਰੋਪੇਨ ਏਵਿਏਸ਼ਨ ਸੇਫਟੀ ਏਜਸੀ ਤੋ ਯੋਰਪ ਵਾਸਤੇ ਹਵਾਈ ਸੇਵਾਵਾ ਵਾਸਤੇ ਪ੍ਰਮਾਣਿਤ ਹੈ.[6][7] ਅਤੇ ਇਸ ਨੇ IATA Operational Safety Audit ਵੀ ਪਾਸ ਕੀਤਾ ਹੋਇਆ ਹੈ ਅਤੇ ਇਸ ਤੋ ਬਾਦ ਹੀ ਏਅਰ ਲਾਇਨ ਨੇ ਆਪਣੇ ਪੁਰਾਣੇ ਸੇਵਾਵਾ ਦੇ ਬੰਦ ਕੀਤੇ ਟੀਚੇਆ ਵਾਸਤੇ ਮੁੜ ਕੇ ਉਡਾਨਾ ਵੀ ਸ਼ੁਰੂ ਕੀਤਿਆ ਹਨ

ਇਤਿਹਾਸ[ਸੋਧੋ]

ਬਿਮਾਨ ਏਅਰ ਲਾਇਨ ਜੋ ਕਿ 4 ਜਨਵਰੀ 1972 ਨੂੰ ਬੰਗਲਾ ਦੇਸ਼ ਦੇ ਅਧਿਕਰਿਤ ਹਵਾਈ ਸੇਵਾ ਦੇ ਤੋਰ ਤੇ ਬੰਗਲਾਦੇਸ਼ੀ ਬਿਮਾਨ ਓਰਡਨੇਸ (ਪ੍ਰਧਾਨ ਮੰਤਰੀ ਓਰਡ ਨੰਬਰ 126) ਦੇ ਅਧੀਨ ਸਥਾਪਿਤ ਕੀਤੀ ਗਈ. ਇਸ ਨਵੀਂ ਏਅਰ ਲਾਇਨ ਨੂੰ ਸਥਾਪਿਤ ਕਰਨ ਦੀ ਪਹਿਲ 2500 ਪੁਰਾਣੇ ਕਰਮਚਾਰਿਆ ਨੇ ਜਿਸ ਵਿੱਚ ਬੋਇੰਗ 707 ਦੇ ਦਸ ਕਮਾਂਡਰ ਅਤੇ ਪਾਕਿਸਤਾਨ ਇੰਟਰ ਨੇਸ਼ਨ ਏਅਰ ਲਾਇਨ ਦੇ 7 ਪਾਇਲਟ ਸ਼ਾਮਿਲ ਸਨ. ਜਿਨਾ ਨੇ 31 ਦਸੰਬਰ 1971 ਨੂੰ ਬੰਗਲਾ ਦੇਸ਼ ਦੀ ਅਜ਼ਾਦੀ ਤੋ ਬਾਦ ਇਸ ਏਅਰ ਲਾਇਨ ਦਾ ਪ੍ਰਸਤਾਵ ਸਰਕਾਰ ਨੂੰ ਪੇਸ਼ ਕੀਤਾ.[8] ਇਸ

ਏਅਰ ਲਾਇਨ ਨੂੰ ਪਹਿਲਾਂ ਏਅਰ ਬੰਗਲਾਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਛੇਤੀ ਹੀ ਇਸ ਦਾ ਨਾਮ ਬਾਦ ਲੈ ਕੇ ਬਿਮਾਨ ਏਅਰ ਲਾਇਨ ਕਰ ਦਿਤਾ ਗਿਆ

ਹਵਾਲੇ[ਸੋਧੋ]

  1. Blachly, Linda (23 ਅਪਰੈਲ 2015). "Biman Bangladesh Airlines to lease two Q400s". Air Transport World. Archived from the original on 24 April 2015. {{cite news}}: Unknown parameter |deadurl= ignored (|url-status= suggested) (help) 
  2. Siddiqui, Tasneem (ਨਵੰਬਰ 2005). "International labour migration from Bangladesh: A decent work perspective" (PDF). Geneva: International Labour Office. Archived from the original (PDF) on 22 ਜੁਲਾਈ 2013. Retrieved 28 ਨਵੰਬਰ 2016. {{cite web}}: Unknown parameter |deadurl= ignored (|url-status= suggested) (help)
  3. "Biman Bangladesh Airlines Services". cleartrip.com. Archived from the original on 25 ਅਗਸਤ 2016. Retrieved 28 November 2016. {{cite web}}: Unknown parameter |dead-url= ignored (|url-status= suggested) (help)
  4. Uddin, Syed Mohd Saleh (2012). "Airports". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.
  5. "Boeing starts $1.3bln Bangladesh plane supply 2011" Archived 2014-11-29 at the Wayback Machine., Reuters, 8 May 2010
  6. "List of airlines banned within the EU", European Aviation Safety Agency, 4 December 2012
  7. "Official Journal of the European Union", European Aviation Safety Agency, 4 December 2012
  8. The History of Biman Bangladesh Airlines. Jatree. Biman Bangladesh Airlines. January–March 1987.