ਸਮੱਗਰੀ 'ਤੇ ਜਾਓ

ਬਿਲਕੀਸ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਲਕੀਸ ਕੌਰ (Urdu: بلقيس كور) ਇੱਕ ਪਾਕਿਸਤਾਨੀ ਡਰਾਮਾ ਸੀਰੀਅਲ ਹੈ ਜਿਸਦਾ ਨਿਰਦੇਸ਼ਨ ਅਦਨਾਨ ਅਹਿਮਦ ਨੇ ਕੀਤਾ ਹੈ, ਜਿਸਨੂੰ ਫੈਜ਼ਾ ਇਫ਼ਤਿਖਾਰ ਨੇ ਲਿਖਿਆ ਹੈ ਅਤੇ ਮੋਮੀਨਾ ਦੁਰੈਦ ਇਸਦੀ ਨਿਰਮਾਤਾ ਹੈ। ਇਹ 15 ਅਪ੍ਰੈਲ 2012 ਤੋਂ 26 ਅਗਸਤ 2012 ਤੱਕ ਹਮ ਟੀਵੀ 'ਤੇ ਪ੍ਰਸਾਰਿਤ ਹੋਇਆ। [1] ਨਿਊਯਾਰਕ ਸਿਟੀ, ਕਰਾਚੀ, ਲਾਹੌਰ ਅਤੇ ਗੁਜਰਾਂਵਾਲਾ ਵਿੱਚ ਸੈੱਟ, ਇਹ ਸੀਰੀਅਲ ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਰੂੜੀਵਾਦੀ ਪਾਕਿਸਤਾਨੀ ਪਰਿਵਾਰ 'ਤੇ ਕੇਂਦਰਿਤ ਹੈ, ਜਿਸਦੀ ਰੋਹਬਦਾਰ ਲਾਣੇਦਾਰਨੀ ਨੂੰ ਆਖ਼ਰ ਆਪਣੀ ਸਭ ਤੋਂ ਛੋਟੀ ਨੂੰਹ ਦੇ ਰੂਪ ਵਿੱਚ ਵੰਗਾਰ ਮਿਲ਼ਦੀ ਹੈ।

ਸੰਖੇਪ ਜਾਣਕਾਰੀ

[ਸੋਧੋ]

ਬਿਲਕੀਸ ਕੌਰ ਬਲਵੰਤ ਕੌਰ ਅਤੇ ਇਕਬਾਲ ਭੱਟੀ ਦੀ ਕਹਾਣੀ ਹੈ, ਜੋ ਰੂੜੀਵਾਦੀ ਜੀਵਨ ਸ਼ੈਲੀ ਵਾਲ਼ਾ ਪਾਕਿਸਤਾਨੀ ਮੂਲ ਦਾ ਜੋੜਾ ਹੈ ਜੋ 30 ਸਾਲਾਂ ਤੋਂ ਨਿਊਯਾਰਕ ਵਿੱਚ ਰਹਿ ਰਿਹਾ ਹੈ। ਆਪਣੇ ਰਵਾਇਤੀ ਤਰੀਕਿਆਂ ਨੂੰ ਕਾਇਮ ਰੱਖਣ ਲਈ, ਜੋੜਾ ਆਪਣੇ ਪੁੱਤਰ ਅਤੇ ਧੀ ਦਾ ਵਿਆਹ ਪਾਕਿਸਤਾਨੀ ਪਰਿਵਾਰਾਂ ਵਿੱਚ ਕਰਵਾ ਦਿੰਦਾ ਹੈ। ਹਾਲਾਂਕਿ, ਛੋਟਾ ਬੇਟਾ, ਸੁਲਤਾਨ, ਵੱਖਰੀ ਤਰ੍ਹਾਂ ਸੋਚਦਾ ਹੈ ਅਤੇ ਦਲੇਰ ਅਤੇ ਆਤਮ ਵਿਸ਼ਵਾਸੀ ਸੋਹਾ ਨੂੰ ਆਪਣੀ ਪਤਨੀ ਵਜੋਂ ਚੁਣਦਾ ਹੈ।

ਹਵਾਲੇ

[ਸੋਧੋ]
  1. "ڈرامہ سیریل "بلقیس کور"آخری قسط آن ائیر". dailypakistan. Retrieved 30 January 2021.

ਬਾਹਰੀ ਲਿੰਕ

[ਸੋਧੋ]