ਬਿਸ਼ਮਾ ਖ਼ਾਨ
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਲਾਹੌਰ, ਪਾਕਿਸਤਾਨ[1] | 21 ਅਪ੍ਰੈਲ 2002||||||||||||||||||||||||||
ਖੇਡ | |||||||||||||||||||||||||||
ਖੇਡ | ਤੈਰਾਕੀ | ||||||||||||||||||||||||||
ਮੈਡਲ ਰਿਕਾਰਡ
|
ਬਿਸਮਾ ਖ਼ਾਨ (ਜਨਮ 21 ਅਪ੍ਰੈਲ 2002)[2] ਇੱਕ ਪਾਕਿਸਤਾਨੀ ਤੈਰਾਕ ਹੈ। ਉਸ ਨੇ ਜਕਰਾਤਾ, ਇੰਡੋਨੇਸ਼ੀਆ ਵਿੱਚ ਹੋਈਆਂ 2018 ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ ਅਤੇ ਛੇ ਮੁਕਾਬਲਿਆਂ ਵਿੱਚ ਹਿੱਸਾ ਲਿਆ।[3]
2019 ਵਿੱਚ, ਉਸ ਨੇ ਗਵਾਂਗਜੂ, ਦੱਖਣੀ ਕੋਰੀਆ ਵਿੱਚ ਆਯੋਜਿਤ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਅਤੇ ਦੋ ਮੁਕਾਬਲਿਆਂ ਵਿੱਚ ਹਿੱਸਾ ਲਿਆ।[4] ਉਸੇ ਸਾਲ, ਉਸ ਨੇ ਨੇਪਾਲ ਵਿੱਚ ਹੋਈਆਂ 2019 ਦੱਖਣੀ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ 200 ਮੀਟਰ ਵਿਅਕਤੀਗਤ ਮੈਡਲੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[5]
2021 ਵਿੱਚ, ਉਸ ਨੇ ਟੋਕੀਓ, ਜਾਪਾਨ ਵਿੱਚ ਆਯੋਜਿਤ 2020 ਸਮਰ ਓਲੰਪਿਕ ਵਿੱਚ ਔਰਤਾਂ ਦੇ 50 ਮੀਟਰ ਫ੍ਰੀਸਟਾਈਲ ਈਵੈਂਟ ਵਿੱਚ ਹਿੱਸਾ ਲਿਆ।[6] 2022 ਵਿੱਚ, ਉਸ ਨੇ ਬੁਡਾਪੇਸਟ, ਹੰਗਰੀ ਵਿੱਚ ਆਯੋਜਿਤ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ।[7] ਉਸਨੇ ਔਰਤਾਂ ਦੇ 50 ਮੀਟਰ ਫ੍ਰੀਸਟਾਈਲ ਅਤੇ ਔਰਤਾਂ ਦੇ 100 ਮੀਟਰ ਫ੍ਰੀਸਟਾਈਲ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਉਸ ਨੇ ਬਰਮਿੰਘਮ, ਇੰਗਲੈਂਡ ਵਿੱਚ 2022 ਰਾਸ਼ਟਰਮੰਡਲ ਖੇਡਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀਕੀਤੀ।[8]
ਪਾਕਿਸਤਾਨ ਦੀਆਂ 2023 ਰਾਸ਼ਟਰੀ ਖੇਡਾਂ ਵਿੱਚ, ਖ਼ਾਨ ਨੇ ਵਿਅਕਤੀਗਤ ਸ਼੍ਰੇਣੀਆਂ ਵਿੱਚ ਪੰਜ ਸੋਨ ਤਗਮੇ ਅਤੇ ਰੀਲੇਅ ਮੁਕਾਬਲਿਆਂ ਵਿੱਚ ਇੱਕ ਵਾਧੂ ਤਿੰਨ ਸੋਨ ਤਗਮੇ ਜਿੱਤੇ।[9]
ਹਵਾਲੇ
[ਸੋਧੋ]- ↑ "Bisma Khan". Tokyo 2020. Archived from the original on 31 July 2021. Retrieved 31 July 2021.
- ↑ "Entry list" (PDF). 2019 World Aquatics Championships. Archived (PDF) from the original on 26 July 2020. Retrieved 26 July 2020.
- ↑ "Swimming Results Book" (PDF). 2018 Asian Games. Archived (PDF) from the original on 28 July 2020. Retrieved 9 August 2020.
- ↑ "Entry list" (PDF). 2019 World Aquatics Championships. Archived (PDF) from the original on 26 July 2020. Retrieved 26 July 2020.
- ↑ "Swimming Results – Event 31 – Event 34". 2019 South Asian Games. Archived from the original on 2 August 2020. Retrieved 9 August 2020.
- ↑ "Women's 50 metre freestyle – Heats" (PDF). Tokyo 2020 Olympics. Tokyo Organising Committee of the Olympic and Paralympic Games. Archived from the original (PDF) on 30 July 2021. Retrieved 2 August 2021.
- ↑ "Swimming – Results Book" (PDF). 2022 World Aquatics Championships. Archived from the original (PDF) on 6 July 2022. Retrieved 14 July 2022.
- ↑ "Pakistan athletes fall to Indian opponents at CWG". Dawn. 30 July 2022. Retrieved 30 July 2022.
- ↑ Web Desk (2023-05-29). "Pakistan Army's Bisma Khan Shines Bright as Best Swimmer at National Games". Life In Pakistan (in ਅੰਗਰੇਜ਼ੀ (ਅਮਰੀਕੀ)). Retrieved 2023-05-29.