ਸਮੱਗਰੀ 'ਤੇ ਜਾਓ

ਬਿਹਾਰੀ ਲਾਲ ਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਹਾਰੀ ਲਾਲ ਪੁਰੀ (1830-1885) ਇੱਕ ਪੰਜਾਬੀ ਵਾਰਤਕਕਾਰ ਹੈ। ਉਨ੍ਹਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸੇਸ਼ ਯੋਗਦਾਨ ਹੈ।

ਜਨਮ

[ਸੋਧੋ]

ਬਿਹਾਰੀ ਲਾਲ ਪੁਰੀ ਦਾ ਜਨਮ 1830 ਈ ਵਿੱਚ ਪਿੰਡ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਇਹ ਬਾਬਾ ਛਾਂਗਾ ਦੇ ਵੰਸ਼ ਵਿੱਚੋਂ ਸੀ। ਜਵਾਨੀ ਵਿੱਚ ਇਹ ਨਕਸ਼ਿਆ ਦਾ ਕੰਮ ਕਰਦੇ ਰਹੇ।

ਸਿੱਖਿਆ

[ਸੋਧੋ]

ਬਿਹਾਰੀ ਲਾਲ ਪੁਰੀ ਨੂੰ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ, ਹਿੰਦੀ, ਉਰਦੂ, ਅਤੇ ਫ਼ਾਰਸੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ।

ਕੰਮ

[ਸੋਧੋ]

ਬਿਹਾਰੀ ਲਾਲ ਪੁਰੀ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਬਹੁਤ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਨੇ ਮਾਧੋਪੁਰ ਅਤੇ ਲਾਹੌਰ ਵਿੱਚ ਬੱਚਿਆ ਲਈ ਦੋ ਮੁਫਤ ਸਕੂਲ ਖੋਲੇ। ਪੰਜਾਬੀ ਭਾਸ਼ਾ ਦੇ ਲਈ ਵੀ ਇਨ੍ਹਾਂ ਨੇ ਮਹੱਤਵਪੂਰਨ ਕੰਮ ਕੀਤੇ। ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਇਮਤਿਹਾਨ ਸ਼ੁਰੂ ਕਰਵਾਇਆ। ਇਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੈੰਡਮ ਪੇਸ਼ ਕੀਤਾ।


ਰਚਨਾਵਾਂ


1.ਵਿੱਦਿਆ ਰਤਨਾਕਰ

2.ਅਨੇਕ ਦਰਸ਼ਨ

3.ਚਿਤਰਾਵਲੀ

4.ਪਿੰਗਲ ਮੰਜਰੀ

5.ਪੰਜਾਬੀ ਵਿਆਕਰਣ