ਸਮੱਗਰੀ 'ਤੇ ਜਾਓ

ਬਿੱਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿੱਦ ਵਿਆਹ ਦੀ ਇਕ ਰਸਮ ਹੈ। ਸਹੁਰਿਆਂ ਵੱਲੋਂ ਆਪਣੀ ਹੋਣ ਵਾਲੀ ਨੂੰਹ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਜਾਂ ਵਿਆਹ ਵਾਲੇ ਦਿਨ ਜੋ ਸੁਗਾਤਾਂ ਦੀ ਗੁਥਲੀ ਭੇਜੀ ਜਾਂਦੀ ਹੈ, ਉਸ ਨੂੰ ਬਿੱਦ ਕਹਿੰਦੇ ਹਨ। ਬਿੱਦ ਵਿਚ ਖੋਪਾ, ਬਦਾਮ, ਸੌਗੀ, ਛੁਹਾਰੇ, ਮਿਸ਼ਰੀ, ਮਠਿਆਈ, ਮਹਿੰਦੀ, ਸੁਰਮਾ, ਸੰਧੂਰ, ਦੰਦਾਸਾ, ਸੂਟ ਆਦਿ ' ਭੇਜੇ ਜਾਂਦੇ ਹਨ। ਹੋਣ ਵਾਲੀ ਨੂੰਹ ਦਾ ਵਰਤ ਰੱਖਿਆ ਹੁੰਦਾ ਹੈ। ਜਦ ਬਿੱਦ ਪਹੁੰਚਦੀ ਹੈ, ਉਸ ਸਮੇਂ ਹੀ ਵਰਤ ਖੋਲ੍ਹਿਆ ਜਾਂਦਾ ਹੈ। ਬਿੱਦ ਵਿਚ ਆਈਆਂ ਖਾਣ ਵਾਲੀਆਂ ਵਸਤਾਂ ਲਾੜੀ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਖਾਂਦੀ ਹੈ। ਸਿੰਗਾਰ ਕਰਦੀ ਹੈ। ਸੂਟ ਪਹਿਣਦੀ ਹੈ।ਹੁਣ ਇਹ ਰਸਮ ਕੋਈ ਨਹੀਂ ਕਰਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.