ਬੀਂਡੀ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲੇ ਸਮਿਆਂ ਵਿਚ ਰੇਤੇ ਵਾਲੇ ਰਾਹਾਂ, ਟਿੱਬਿਆਂ ਵਾਲੇ ਰਾਹਾਂ, ਉੱਚੀ ਚੜ੍ਹਾਈ ਵਾਲੇ ਰਾਹਾਂ ਵਿਚੋਂ ਦੀ ਜਦ ਲਾਣ ਨਾਲ ਭਰੇ ਭਾਰੇ ਗੱਡੇ ਨੂੰ, ਦਾਣਿਆਂ ਨਾਲ, ਤੂੜੀ ਨਾਲ ਅਤੇ ਹੋਰ ਕਿਸੇ ਜਿਣਸ ਨਾਲ ਭਰੇ ਭਾਰੇ ਗੱਡੇ ਨੂੰ ਬਲਦਾਂ ਦੀ ਜੋੜੀ ਖਿੱਚਣ ਤੋਂ ਅਸਮਰਥ ਹੁੰਦੀ ਸੀ ਤਾਂ ਗੱਡੇ ਦੀ ਜੋੜੀ ਦੇ ਅੱਗੇ ਜਾਂ ਇਕ ਬਲਦ ਜਾਂ ਊਠ ਜਾਂ ਬਲਦਾਂ ਦੀ ਇਕ ਹੋਰ ਜੋੜੀ ਜੋੜਣੀ ਪੈਂਦੀ ਸੀ ਤਾਂ ਜੋ ਭਰੇ ਭਾਰੇ ਗੱਡੇ ਨੂੰ ਖਿੱਚਿਆ ਜਾ ਸਕੇ। ਇਸ ਇਕ ਬਲਦ, ਊਠ ਤੇ ਬਲਦਾਂ ਦੀ ਜੋੜੀ ਨੂੰ ਜੋ ਭਰੇ ਭਾਰੇ ਗੱਡੇ ਅੱਗੇ ਸਹਾਇਤਾ ਲਈ ਲਾਈ ਜਾਂਦੀ ਸੀ ਉਸ ਨੂੰ ਬੀਂਡੀ ਕਹਿੰਦੇ ਸਨ।

ਪਹਿਲਾਂ ਰਿਆਸਤੀ ਰਾਜ ਹੁੰਦੇ ਸਨ। ਮਰੱਬੇਬੰਦੀ ਹੋਈ ਨਹੀਂ ਸੀ। ਰਾਹ ਕੱਚੇ ਹੁੰਦੇ ਸਨ। ਜਿਹੜੇ ਰਾਹ ਪੱਧਰੇ ਹੁੰਦੇ ਸਨ, ਉਥੋਂ ਤਾਂ ਬਲਦਾਂ ਦੀ ਜੋੜੀ ਗੱਡਿਆਂ ਨੂੰ ਆਸਾਨੀ ਨਾਲ ਖਿੱਚ ਲੈਂਦੀ ਸੀ। ਜਿਹੜੇ ਰਾਹ ਰੇਤੇ ਵਾਲੇ, ਟਿੱਬਿਆਂ ਵਾਲੇ, ਉੱਚੇਨੀਵੇਂ ਹੁੰਦੇ ਸਨ, ਉਨ੍ਹਾਂ ਰਾਹਾਂ ਵਿਚ ਬਲਦਾਂ ਦੇ ਜੋੜੀ ਨੂੰ ਭਰੇ ਭਾਰੇ ਗੱਡੇ ਖਿੱਚਣੇ ਔਖੇ ਹੁੰਦੇ ਸਨ ਜਿਸ ਕਰਕੇ ਬੀਂਡੀ ਲਾਈ ਜਾਂਦੀ ਸੀ। ਹੁਣ ਤਾਂ ਸਾਰੇ ਪੰਜਾਬ ਵਿਚ ਮਰੱਬੇਬੰਦੀ ਹੋਣ ਕਰਕੇ ਸਿੱਧੇ ਰਾਹ ਹਨ। ਪੱਧਰੇ ਹਨ। ਤਕਰੀਬਨ ਸਾਰੇ ਹੀ ਰਾਹਾਂ 'ਤੇ ਲਿੰਕ ਸੜਕਾਂ ਬਣੀਆਂ ਹੋਈਆਂ ਹਨ। ਖੇਤੀ ਦਾ ਹੁਣ ਮਸ਼ੀਨੀਕਰਨ ਹੋ ਗਿਆ ਹੈ ਜਿਸ ਕਰਕੇ ਖੇਤੀ ਵਿਚ ਗੱਡਿਆਂ ਦੀ ਵਰਤੋਂ ਖਤਮ ਹੋਣ ਦੇ ਨੇੜੇ ਹੈ। ਇਸ ਲਈ ਹੁਣ ਦੀ ਪੀੜ੍ਹੀ ਨੂੰ ਤਾਂ ਬੀਂਡੀ ਸ਼ਬਦ ਦੇ ਅਰਥ ਸ਼ਬਦ ਕੋਸ਼ ਵਿਚੋਂ ਹੀ ਲੱਭਣੇ ਪਿਆ ਕਰਨਗੇ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.