ਬੀਬੀਸੀ ਪੰਜਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
BBC News Punjabi
ਨੈੱਟਵਰਕBBC World Service
ਮਾਲਕBBC
ਦੇਸ਼India
Pakistan
United Kingdom
Australia
New Zealand
Canada
United States
European Union
Malaysia
Singapore
Middle East
ਭਾਸ਼ਾPunjabi
ਹੈੱਡਕੁਆਟਰDelhi
ਵੈਬਸਾਈਟbbc.co.uk/news

ਬੀਬੀਸੀ ਪੰਜਾਬੀ (ਬੀਬੀਸੀ ਪੰਜਾਬੀ (ਗੁਰਮੁਖੀ) بی بی سی پنجابی (ਸ਼ਾਹਮੁਖੀ) ਪੰਜਾਬੀ ਭਾਸ਼ਾ ਵਿੱਚ ਇੱਕ ਅੰਤਰਰਾਸ਼ਟਰੀ ਖਬਰ ਸੇਵਾ ਹੈ। ਇਹ 2 ਅਕਤੂਬਰ 2017 ਨੂੰ ਸ਼ੁਰੂ ਹੋਈ। ਇਹ ਸੇਵਾ ਵੈਬਸਾਈਟਾਂ ਅਤੇ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਚਲਾਈ ਜਾ ਰਹੀ ਹੈ।[1] ਬੀਬੀਸੀ ਦੇ ਮੁਤਾਬਿਕ ਸਾਲ 2016 ਵਿੱਚ ਸਰਕਾਰੀ ਫੰਡਾਂ ਵਿੱਚ ਵਾਧੇ ਦੇ ਐਲਾਨ ਤੋਂ ਬਾਅਦ 1940 ਦੇ ਦਹਾਕੇ ਤੋਂ ਵਿਸ਼ਵ ਸੇਵਾ ਦੇ ਸਭ ਤੋਂ ਵੱਡੇ ਵਿਸਥਾਰ ਦਾ ਹਿੱਸਾ ਹੈ।[2]

ਦਰਸ਼ਕਾਂ ਬਾਰੇ[ਸੋਧੋ]

ਭਾਰਤ, ਪਾਕਿਸਤਾਨ ਅਤੇ ਮਹੱਤਵਪੂਰਨ ਪੰਜਾਬੀ ਵਸੋਂ ਵਾਲੇ ਹੋਰ ਪੱਛਮੀ ਦੇਸ਼ਾਂ ਜਿਵੇਂ ਕਿ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਜਿਹੇ ਦੇ ਪੰਜਾਬੀਆਂ ਨੂੰ ਇਸ ਪੰਜਾਬੀ ਸੇਵਾ ਦੇ ਦਰਸ਼ਕ ਮੰਨਿਆ ਗਿਆ ਹੈ।[3] ਬੀਬੀਸੀ ਦੀ ਸਰਕਾਰੀ ਵੈੱਬਸਾਈਟ ਅਨੁਸਾਰ ਪੰਜਾਬੀ 100 ਮਿਲੀਅਨ ਭਾਵ 10 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਅਤੇ ਦੁਨੀਆ ਦੀ 11 ਵੀਂ ਬੋਲੀ ਜਾਣ ਵਾਲੀ ਭਾਸ਼ਾ ਹੈ।[2]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]