ਬੀਭਾ ਘੋਸ਼ ਗੋਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੀਭਾ ਘੋਸ਼ ਗੋਸਵਾਮੀ ਨੇ ਪੱਛਮੀ ਬੰਗਾਲ ਦੇ ਨਾਬਾਦਵੀਪ (ਅਨੁਸੂਚਿਤ ਜਾਤੀ ਲਈ ਇੱਕ ਹਲਕੇ ਵਿੱਚ ਰਖਾਵਾਂਕਰਨ) ਦੀ 5ਵੀਂ, 6ਵੀਂ, 7ਵੀਂ ਅਤੇ 8ਵੀਂ ਲੋਕ ਸਭਾ ਵਿੱਚ ਨੁਮਾਇੰਦਗੀ ਕੀਤੀ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਇੱਕ ਮੈਂਬਰ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਬੀਭਾ ਘੋਸ਼ ਦਾ ਜਨਮ 12 ਜਨਵਰੀ 1934 ਨੂੰ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਦੇ ਹਿੰਦੀਆਂ ਪਿੰਡ ਵਿਚ,ਬਨਾਮਾਲੀ ਗੋਸਵਾਮੀ ਅਤੇ ਸ੍ਰੀਮਤੀ ਸੁਧਾਮਨੀ ਦੇ ਘਰ ਹੋਇਆ[1] ਉਹ ਅਨੁਸੂਚਿਤ ਜਾਤੀ ਦੀ ਮੈਂਬਰ ਹੈ। ਉਸ ਜੇਸੋਰ ਵਿੱਚ ਐਮ.ਐਸ.ਟੀ.ਪੀ. ਗਰਲਜ਼ ਹਾਈ ਸਕੂਲ ਅਤੇ ਕਲਕੱਤੇ ਵਿੱਚ ਬ੍ਰਹਮੋ ਬਾਲਿਕਾ ਸ਼ਿਕਸ਼ਾਲਿਆ ਵਿੱਚ ਦਾਖ਼ਲਾ ਲਿਆ ਸੀ। ਉਹ ਲੇਡੀ ਬਰਾਬੌਰਨ (ਕਲਕੱਤਾ, ਕ੍ਰਿਸ਼ਣਗਰ ਸਰਕਾਰੀ ਕਾਲਜ ਅਤੇ ਯੂਨੀਵਰਸਿਟੀ ਅਧਿਆਪਕ ਸਿਖਲਾਈ ਸੰਸਥਾ (ਕਲਕੱਤਾ) ਕਾਲਜ ਵਿੱਚ ਗਈ।[1]

ਕੈਰੀਅਰ[ਸੋਧੋ]

ਲੋਕ ਸਭਾ[ਸੋਧੋ]

ਬੀਭਾ ਘੋਸ਼ ਗੋਸਵਾਮੀ 1971-77 ਤੋਂ ਪੰਜਵੀਂ ਲੋਕ ਸਭਾ ਵਿਚ, 1977-1979 ਤੋਂ ਛੇਵੀਂ ਲੋਕ ਸਭਾ, 1980 ਤੋਂ 1984 ਤੱਕ ਸੱਤਵੀਂ ਲੋਕ ਸਭਾ ਅਤੇ ਅੱਠਵੀਂ ਲੋਕ ਸਭਾ ’ਚ ਸੇਵਾ ਨਿਭਾਈ। ਲੋਕ ਸੁਭਾ ਵਿੱਚ ਆਪਣੇ ਸਮੇਂ ਦੇ ਦੌਰਾਨ, ਉਹ 1977-1984 ਅਤੇ 1981 ਵਿੱਚ ਹਿੰਦੂ ਮੈਰਿਜ ਐਕਟ (ਸੋਧ) ਤੇ ਸਾਂਝੀ ਕਮੇਟੀ' ਤੇ ਸਿੱਖਿਆ ਮੰਤਰਾਲੇ, ਸਮਾਜਿਕ ਕਲਿਆਣ ਅਤੇ ਸੱਭਿਆਚਾਰ ਬਾਰੇ ਸਲਾਹਕਾਰ ਕਮੇਟੀ ਦੀ ਮੈਂਬਰ ਸੀ।[1]

1983 ਵਿੱਚ ਉਸਨੇ ਬਿੱਲ 81 ਪੇਸ਼ ਕੀਤਾ ਜੋ ਕਿ ਔਰਤਾਂ ਅਤੇ ਪੁਰਸ਼ਾਂ ਲਈ ਬਰਾਬਰ ਦੀ ਤਨਖ਼ਾਹ ਮੁਹੱਈਆ ਕਰਾਉਣ ਲਈ ਸੀ, ਜਿਸ ਦਾ ਵਾਅਦਾ ਸੰਵਿਧਾਨ ਦੁਆਰਾ ਕੀਤਾ ਗਿਆ ਸੀ ਪਰ ਬੀਭਾ ਘੋਸ਼ ਨੇ ਕਿਹਾ ਕਿਉਸ ਬਿਲ 'ਤੇ ਅਮਲ ਨਹੀਂ ਕੀਤਾ ਗਿਆ। ਬੀਭਾ ਦੀ ਕੋਸ਼ਿਸ਼ਾਂ ਸਦਕਾ ਬਿੱਲ ਪਾਸ ਕੀਤਾ ਗਿਆ ਸੀ।[2]

ਨਿੱਜੀ ਜੀਵਨ[ਸੋਧੋ]

ਉਸ ਨੇ 1950 ਵਿੱਚ ਸੰਤੋਸ਼ ਕੁਮਾਰ ਘੋਸ਼ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਛੇ ਬੱਚੇ ਹੋਏ।

ਸਿੱਖਿਆ ਅਤੇ ਇਤਿਹਾਸ ਉਸ ਦੇ ਸ਼ੌਂਕ 'ਚ ਸ਼ਾਮਲ ਹਨ ਅਤੇ ਉਹ ਖਾਸ ਤੌਰ 'ਤੇ ਰਵਿੰਦਰ ਸੰਗੀਤ ਸੁਣਦੀ ਹੈ।[1]

ਹਵਾਲੇ[ਸੋਧੋ]

  1. 1.0 1.1 1.2 1.3 "Members Bioprofile". 164.100.47.194. Retrieved 2017-07-29. 
  2. Chopra, Joginder Kumar (1993-01-01). Women in the Indian Parliament: A Critical Study of Their Role (in ਅੰਗਰੇਜ਼ੀ). Mittal Publications. ISBN 9788170995135.