ਬੀ ਸ਼ਿਆਮ ਸੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀ ਸ਼ਿਆਮ ਸੁੰਦਰ
ਜਨਮ(1908-12-21)21 ਦਸੰਬਰ 1908
ਮੌਤ19 ਮਈ 1975(1975-05-19) (ਉਮਰ 66)
ਹੈਦਰਾਬਾਦ
ਮੌਤ ਦਾ ਕਾਰਨਦਿਲ ਦਾ ਦੌਰਾ
ਕਬਰਹੈਦਰਾਬਾਦ
ਰਾਸ਼ਟਰੀਅਤਾਭਾਰਤੀ
ਸਿੱਖਿਆਬੀ.ਏ.ਐਲਐਲਬੀ.
ਪੇਸ਼ਾਵਕੀਲ
ਸਰਗਰਮੀ ਦੇ ਸਾਲਚਾਰ ਦਹਾਕੇ
ਸੰਗਠਨਭੀਮ ਸੇਨਾ
ਖਿਤਾਬਕਾਇਦੇ-ਏ-ਪੁਸ਼ਠਖੋਮ
ਲਹਿਰਛੂਆਛਾਤ ਦਾ ਖਾਤਮਾ
ਪੁਰਸਕਾਰKhusro-e-Deccan

ਬੀ ਸ਼ਿਆਮ ਸੁੰਦਰ (21 ਦਸੰਬਰ 1908 – 19 ਮਈ 1975) ਦਾ ਜਨਮ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਦਾ ਪਿਤਾ ਬੀ. ਮਨੀਚਾਮ, ਇੱਕ ਰੇਲਵੇ ਮੁਲਾਜ਼ਮ ਸੀ, ਅਤੇ ਉਸ ਦੀ ਮਾਂ ਸੁਧਾ ਬਾਈ ਇੱਕ ਘਰੇਲੂ ਔਰਤ ਸੀ ਅਤੇ ਉਸਦੀ ਇੱਕ ਛੋਟੀ ਭੈਣ ਵੀ ਸੀ। ਉਹ ਇੱਕ ਸਿਆਸੀ ਚਿੰਤਕ, ਕਾਨੂੰਨਦਾਨ, ਵੱਡਾ ਲੇਖਕ, ਸੰਸਦ ਮੈਂਬਰ ਅਤੇ ਇੱਕ ਕ੍ਰਾਂਤੀਕਾਰੀ ਆਗੂ ਸੀ। [1] 1937 ਵਿਚ, ਉਸਨੇ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਪਰਭਾਣੀ ਵਿੱਚ ਦਲਿਤ-ਮੁਸਲਿਮ ਏਕਤਾ ਅੰਦੋਲਨ ਦੀ ਸਥਾਪਨਾ ਕੀਤੀ ਅਤੇ ਆਪਣੇ ਲੋਕਾਂ ਨੂੰ ਮੁਸਲਮਾਨਾਂ ਨਾਲ ਹੱਥ ਮਿਲਾਉਣ ਦੀ ਅਪੀਲ ਕੀਤੀ। ਉਹ ਆਂਧਰਾ ਪ੍ਰਦੇਸ਼ ਅਤੇ ਮੈਸੂਰ ਰਾਜ ਦੀ ਦਾ ਪ੍ਰਤੀਨਿਧਤਾ ਕਰਦਾ ਵਿਧਾਇਕ ਸੀ। 

1956 ਵਿਚ, ਉਸ ਨੇ ਹੈਦਰਾਬਾਦ ਵਿਖੇ "ਆਲ ਇੰਡੀਆ ਫੈਡਰਲ ਐਸੋਸੀਏਸ਼ਨ ਆਫ ਮਾਈਨੌਰਟੀਜ਼" ਦੀ ਸਥਾਪਨਾ ਕੀਤੀ[2] ਅਤੇ ਅੰਤ ਵਿੱਚ ਉੱਤਰ ਪ੍ਰਦੇਸ਼ ਰਾਜ ਦੇ ਲਖਨਊ ਜ਼ਿਲ੍ਹੇ ਵਿੱਚ 1968 ਵਿੱਚ ਬਹੁਜਨਾਂ ਲਈ ਇੱਕ ਅੰਦੋਲਨ ਦਾ ਆਯੋਜਨ ਕੀਤਾ ਅਤੇ ਰਸਮੀ ਤੌਰ 'ਤੇ ਇਹ ਐਲਾਨ ਕੀਤਾ ਕਿ ਘੱਟਗਿਣਤੀਆਂ ਦਾ ਨਾਅਰਾ "ਭਾਰਤ ਦੇਸ਼ ਹਮਾਰਾ" ਹੈ।"[3]  ਉਸ ਨੇ ਕਰਨਾਟਕ ਰਾਜ ਦੇ ਗੁਲਬਰਗਾ ਵਿੱਚ 'ਭੀਮ ਸੈਨਾ' ਦਾ ਉਦਘਾਟਨ ਕੀਤਾ, ਜੋ ਬਾਅਦ ਵਿੱਚ ਭਾਰਤ ਦੇ ਸਾਰੇ ਹਿੱਸਿਆਂ ਵਿੱਚ ਫੈਲਿਆ। ਇੱਕ ਪ੍ਰਸਿੱਧ ਦਰਬੰਦ ਵਿਦਵਾਨ, ਲੇਖਕ ਅਤੇ ਦਲਿਤ ਵੋਇਸ ਦੇ ਸੰਪਾਦਕ ਰਾਜਸ਼ੇਖਰ ਨੇ ਉਸ ਨੂੰ ਭਾਰਤ ਵਿੱਚ ਦਲਿਤ ਅੰਦੋਲਨ ਦੇ ਪਿਤਾ ਵਜੋਂ ਮਾਨਤਾ ਦਿੱਤੀ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਸ਼ਿਆਮ ਸੁੰਦਰ ਦਾ ਜਨਮ 21 ਦਸੰਬਰ 1908 ਨੂੰ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ, ਜੋ ਉਦੋਂ ਹੈਦਰਾਬਾਦ ਰਿਆਸਤ ਦੇ ਨਿਜ਼ਾਮ ਦਾ ਹਿੱਸਾ ਸੀ। ਉਸ ਨੇ ਔਰੰਗਾਬਾਦ ਵਿਖੇ ਆਪਣੀ ਮੁਢਲੀ ਪੜ੍ਹਾਈ ਪੂਰੀ ਕੀਤੀ। ਉਹ ਜਾਤਪਾਤ ਦੀਆਂ ਮੰਦ ਭਾਵਨਾਵਾਂ ਅਤੇ ਛੂਤ-ਛਾਤ ਦੇ ਪ੍ਰਚਲਨ ਤੋਂ ਬਹੁਤ ਜਿਆਦਾ ਦੁਖੀ ਹੋ ਗਿਆ। ਉਸ ਦੇ ਗੁੱਸੇ ਨਾਲ ਭਰਿਆ ਮਨ ਨੇ ਉਸ ਨੂੰ ਸ਼ਾਂਤੀ ਦੀ ਭਾਲ ਲਈ ਬੁੱਧ ਦੀਆਂ ਅਜੰਤਾ ਦੀਆਂ ਗੁਫਾਵਾਂ ਵਿੱਚ ਲੈ ਲਿਆ। ਜਦੋਂ ਉਸ ਦਾ ਪਰਿਵਾਰ ਹੈਦਰਾਬਾਦ ਚਲਾ ਗਿਆ ਤਾਂ ਉਸ ਨੇ ਉਸਮਾਨੀਆ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ, ਰਾਜਨੀਤਕ ਵਿਗਿਆਨ, ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਕਾਨੂੰਨ ਦੀ ਡਿਗਰੀ ਪ੍ਰਾਪਰ ਕਰ ਲਈ। ਉਹ ਉਰਦੂ, ਅੰਗਰੇਜ਼ੀ ਅਤੇ ਮਰਾਠੀ ਬੋਲ ਸਕਦਾ ਹੈ। ਉਹ ਵਿਦਿਆਰਥੀ ਕਮਿਊਨਿਟੀ ਵਿੱਚ ਬਹੁਤ ਮਸ਼ਹੂਰ ਸੀ ਅਤੇ ਓਸਮਾਨੀਆ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਮੈਂਬਰ ਚੁਣਿਆ ਗਿਆ ਸੀ। ਉਹ ਸਰਗਰਮ ਰਾਜਨੀਤੀ ਵਿੱਚ ਦਾਖਲ ਹੋ ਗਿਆ ਅਤੇ ਡਿਪ੍ਰੈਸਿਡ ਕਲਾਸਜ਼ ਐਸੋਸੀਏਸ਼ਨ ਦੇ ਵਿਦਿਆਰਥੀ ਵਿੰਗ ਵਿੱਚ ਸ਼ਾਮਲ ਹੋ ਗਿਆ। ਉਸ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ ਅਤੇ ਬਾਅਦ ਵਿੱਚ ਉਹ 1947 ਵਿੱਚ ਇਸਦਾ ਪ੍ਰਧਾਨ ਬਣ ਗਿਆ।.[4]

ਸਿਆਸੀ ਕੈਰੀਅਰ[ਸੋਧੋ]

ਉਹ ਸੰਖੇਪ ਜਿਹੇ ਸਮੇਂ ਲਈ ਕਾਨੂੰਨ ਦੀ ਪ੍ਰੈਕਟਿਸ ਕੀਤੀ ਅਤੇ ਸ੍ਰੀਮਤੀ ਸਰੋਜਨੀ ਨਾਇਡੂ ਦੀ ਅਗਵਾਈ ਹੇਠ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਅਤੇ ਆਂਧਰਾ ਪ੍ਰਦੇਸ਼ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਉਹ ਹੈਦਰਾਬਾਦ ਦੀ ਸਾਹਿਤਕ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਨੇ ਹੈਦਰਾਬਾਦ ਦੇ ਪ੍ਰਦਰਸ਼ਨੀ ਸੁਸਾਇਟੀ ਦੀ ਮੈਂਬਰਸ਼ਿਪ ਨੂੰ ਸਵੀਕਾਰ ਕਰ ਲਿਆ। ਉਹ ਗਰੈਜੂਏਟ ਚੋਣ ਹਲਕੇ ਤੋਂ ਹੈਦਰਾਬਾਦ ਵਿਧਾਨ ਸਭਾ ਲਈ ਬਿਨਾਂ ਮੁਕਾਬਲਾ ਚੁਣਿਆ ਗਿਆ ਸੀ ਅਤੇ ਬਾਅਦ ਵਿੱਚ ਡਿਪਟੀ ਸਪੀਕਰ ਦੇ ਤੌਰ 'ਤੇ ਸੇਵਾ ਕੀਤੀ।[5]

ਉਹ ਯੂਐਨਓ ਨੂੰ ਭੇਜੇ ਗਏ ਨਿਜ਼ਾਮ ਦੇ ਵਫਦ ਦਾ ਹਿੱਸਾ ਸੀ। ਸ੍ਰੀ ਪੀ ਆਰ ਵੈਂਕਟ ਸਵਾਮੀ, ਜਿਸ ਨੇ ਮੁਕਤੀ ਲਈ ਸਾਡਾ ਸੰਘਰਸ਼ ਕਿਤਾਬ ਲਿਖੀ ਸੀ, ਕਹਿੰਦਾ ਹੈ ਕਿ "ਸ਼ਿਆਮ ਸੁੰਦਰ ਦਾ ਦਾਖਲਾ ਡਿਪਰੈਸ਼ਡ ਕਲਾਸ ਦੇ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਦਿਨ ਹੈ।" ਅਤੇ ਉਸ ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈ ਕਿ ਉਸ ਨੂੰ ਡਿਪਰੈਸਡ ਕਲਾਸ ਦਾ ਆਗੂ ਕਿਹਾ ਜਾਂਦਾ ਸੀ। ਹੈਦਰਾਬਾਦ ਦੇ ਨਿਜ਼ਾਮ ਨੇ ਸ਼ੂਆਮ ਸੁੰਦਰ ਨੂੰ ਉਸ ਦੀਆਂ ਸੇਵਾਵਾਂ ਲਈ ਖੁਸਰੋ-ਏ-ਡੈਕਨ,ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਨਾਲ ਸਨਮਾਨਿ ਕੀਤਾ ਸੀ। ਰਾਜਸ਼ੇਖ਼ਰ,ਵੀਟੀ ਸੰਪਾਦਕ ਦਲਿਤ ਵਾਇਸ, ਇੱਕ ਪ੍ਰਸਿੱਧ ਦਲਿਤ ਲੇਖਕ, ਸ਼ਿਆਮ ਸੁੰਦਰ ਦੀ ਇੱਕ ਤਸਵੀਰ ਅਤੇ ਭੀਮ ਸੇਨਾ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼ ਕਰਦਾ ਹੈ।.[6]

ਹਵਾਲੇ[ਸੋਧੋ]

  1. Hegde, Sanjay (14 April 2015). "There were some Dalit leaders like B. Shyam Sunder, who vociferously said: "We are not Hindus, we have nothing to do with the Hindu caste system, yet we have been included among them by them and for them."". The Hindu. Retrieved 6 September 2015.
  2. Council on Religion and International Affairs, Donald Dugene Smith,p.56.
  3. Mohan,, Brij (1972). India's Social problems:analysing basic issues. New Delhi: India International Publication. p. 28.{{cite book}}: CS1 maint: extra punctuation (link)
  4. Kshirsagar, R.K (1994). Dalit Movement in India and its leaders, 1857-1956. New Delhi: MD Publication. pp. 335–336. ISBN 81-85880-43-3.
  5. http://www.sikhvicharmanch[permanent dead link]
  6. Shetty, Rajsheker VT (1978). Dalit Movement in Karnataka. Bangalore: Christian Literature Society. pp. 15.