ਬੁਢੇਪਾ (ਲੇਖ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
La Vieillesse  
[[File:]]
ਲੇਖਕਸਿਮੋਨ ਦ ਬੋਵੁਆਰ
ਭਾਸ਼ਾਫ਼ਰਾਂਸੀਸੀ
ਪ੍ਰਕਾਸ਼ਨ ਤਾਰੀਖ23 ਜਨਵਰੀ 1970
ਆਈ.ਐੱਸ.ਬੀ.ਐੱਨ.2070268020

ਬੁਢੇਪਾ (La Vieillesse) ਸਿਮੋਨ ਦ ਬੋਵੁਆਰ ਦਾ ਫ਼ਰਾਂਸੀਸੀ ਭਾਸ਼ਾ ਵਿੱਚ ਲਿਖਿਆ ਇੱਕ ਲੇਖ ਹੈ, ਜੋ 23 ਜਨਵਰੀ 1970 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।[1]

ਸੰਖੇਪ[ਸੋਧੋ]

ਇਸ ਲੇਖ ਵਿੱਚ ਸਿਮੋਨ ਬੁਢਾਪੇ ਦੀਆਂ ਸਿਆਸੀ, ਸਮਾਜਿਕ, ਹੋਂਦਮੂਲਕ, ਦਾਰਸ਼ਨਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ। ਉਹ ਬਜ਼ੁਰਗਾਂ ਬਾਰੇ ਸਮਾਜ ਦੇ ਵਿਹਾਰ ਦੀ ਚਰਚਾ ਕਰਦੀ ਹੈ। ਲੇਖ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।[2] ਪਹਿਲਾ ਅੱਧ ਬਾਹਰ ਤੋਂ ਬੁਢੇਪੇ ਤੇ ਇੱਕ ਨਜ਼ਰ ਹੈ। ਸਮਾਜ ਅਤੇ ਉਸਦੇ ਨਾਗਰਿਕ ਬੁਢੇਪੇ ਨੂੰ ਕਿਵੇਂ ਵੇਖਦੇ ਹਨ, ਪਰਵਾਰ ਆਪਣੇ ਬੁਜੁਰਗਾਂ ਨੂੰ ਕਿਵੇਂ ਵੇਖਦੇ ਹਨ ਤੋਂ ਲੈਕੇ ਇਤਿਹਾਸ ਦੌਰਾਨ ਦਾਰਸ਼ਨਿਕਾਂ ਅਤੇ ਸਾਹਿਤਕ ਦਿੱਗਜਾਂ ਦੇ ਬੁਢੇਪੇ ਬਾਰੇ ਵਿਚਾਰਾਂ ਤੱਕ ਦੀ ਚਰਚਾ। ਉਹ ਵਿਸ਼ੇਸ਼ ਦਾਰਸ਼ਨਿਕਾਂ ਦੇ ਪ੍ਰਭਾਵਾਂ ਨੂੰ ਅੱਡ ਅੱਡ ਕਰ ਦਿੰਦੀ ਹੈ ਅਤੇ ਇਹ ਦਰਸਾਉਦੀਂ ਹੈ ਕਿ ਇਨ੍ਹਾਂ ਪ੍ਰਭਾਵਾਂ ਨੇ ਮਨੁੱਖੀ ਮਾਨਸ ਉੱਤੇ ਕਿਵੇਂ ਜਾ ਬਿਰਾਜੇ ਅਤੇ 70ਵਿਆਂ ਦੇ ਸਮਾਜ ਵਿੱਚ ਟਿਕੇ ਹੋਏ ਹਨ। ਕਿਤਾਬ ਦਾ ਦੂਜਾ ਭਾਗ ਅੰਦਰ ਤੋਂ ਬਾਹਰ ਨੂੰ ਇੱਕ ਨਜ਼ਰ ਹੈ। ਇੱਕ ਬਜ਼ੁਰਗ ਨਾਗਰਿਕ, ਗਰੀਬ ਅਮੀਰ ਅਤੇ ਅਗਿਆਤ ਮਸ਼ਹੂਰ ਤੱਕ ਦੀ ਦ੍ਰਿਸ਼ਟੀ ਤੋਂ ਬੋਵੁਆਰ ਵਿਕਸਿਤ ਦੁਨੀਆ ਵਿੱਚ ਇੱਕ ਬੁਢੇ ਵਿਅਕਤੀ ਦੇ ਜੀਵਨ ਦੀਆਂ ਮਿਥਕਾਂ ਅਤੇ ਵਾਸਤਵਿਕਤਾਵਾਂ ਦੀ ਜਾਂਚ ਕਰਦਾ ਹੈ, ਅਤੇ ਪ੍ਰਮਾਣ ਪੇਸ਼ ਕਰਦਾ ਹੈ ਕਿ ਕਿਵੇਂ ਸਮਾਜ ਦੀਆਂ ਉਮੀਦਾਂ ਦੇ ਬਾਵਜੂਦ, ਬਜ਼ੁਰਗ ਹੁਣ ਵੀ ਆਪਣੇ ਤੋਂ ਪਹਿਲਾਂ ਗੁਜਰ ਗਏ ਬਜ਼ੁਰਗਾਂ ਦੇ ਸਮਾਨ ਵਲਵਲੇ ਮਹਿਸੂਸ ਕਰਦੇ ਹਨ। ਸਿਮੋਨ ਸਮਾਜਾਂ ਵਲੋਂ ਬਜ਼ੁਰਗ ਨਾਗਰਿਕ ਜਨਸੰਖਿਆ ਨੂੰ ਹਾਸ਼ੀਆ ਤੇ ਧੱਕਣ ਅਤੇ ਨਜ਼ਰਅੰਦਾਜ਼ ਕਰਨ ਨੂੰ ਮੁਖ਼ਾਤਿਬ ਹੈ ਅਤੇ ਗੰਭੀਰ ਤੌਰ 'ਤੇ ਚੁਨੌਤੀ ਪੇਸ਼ ਕਰਦੀ ਹੈ, ਅਤੇ ਆਪਣੇ ਭਵਿੱਖ ਨੂੰ ਬਦਲਣ ਲਈ ਪਾਠਕ ਨੂੰ ਵੀ ਚੁਨੌਤੀ ਪੇਸ਼ ਕਰਦੀ ਹੈ।

ਹਵਾਲੇ[ਸੋਧੋ]

  1. "Le Figaro". Retrieved 27 January 2014. 
  2. Oliver Davis. Age Rage and Going Gently.