ਸਿਮੋਨ ਦ ਬੋਵੁਆਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਮੋਨ ਦਾ ਬੋਵੁਆਰ
Simone de Beauvoir.jpg
ਜਨਮ: 9 ਜਨਵਰੀ 1908
ਪੈਰਿਸ, ਫਰਾਂਸ
ਮੌਤ:14 ਅਪਰੈਲ 1986
ਪੈਰਿਸ
ਕਾਰਜ_ਖੇਤਰ:ਲੇਖਕ
ਰਾਸ਼ਟਰੀਅਤਾ:ਫ਼ਰਾਂਸੀਸੀ
ਭਾਸ਼ਾ:ਫ਼ਰਾਂਸੀਸੀ

ਸਿਮੋਨ ਦਾ ਬੋਵੁਆਰ (ਫ਼ਰਾਂਸੀਸੀ: [simɔn də bovwaʁ]; 9 ਜਨਵਰੀ 1908 – 14 ਅਪਰੈਲ 1986) ਇੱਕ ਫਰਾਂਸੀਸੀ ਲੇਖਕ, ਬੁੱਧੀਜੀਵੀ, ਹੋਂਦਵਾਦੀ ਦਾਰਸ਼ਨਕ, ਰਾਜਨੀਤਕ ਕਾਰਕੁਨ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸੀ। ਭਾਵੇਂ ਉਹ ਆਪਣੇ ਆਪ ਨੂੰ ਇੱਕ ਦਾਰਸ਼ਨਕ ਨਹੀਂ ਸੀ ਮੰਨਦੀ, ਉਸਦਾ ਨਾਰੀਵਾਦੀ ਹੋਂਦਵਾਦ ਅਤੇ ਨਾਰੀਵਾਦੀ ਸਿੱਧਾਂਤ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ।[1] ਉਸਦਾ ਕਹਿਣਾ ਸੀ ਦੀ ਇਸਤਰੀ ਪੈਦਾ ਨਹੀਂ ਹੁੰਦੀ, ਉਸਨੂੰ ਬਣਾਇਆ ਜਾਂਦਾ ਹੈ। ਸਿਮੋਨ ਦਾ ਮੰਨਣਾ ਸੀ ਕਿ ਔਰਤ ਵਾਲੇ ਗੁਣ ਦਰਅਸਲ ਸਮਾਜ ਅਤੇ ਪਰਵਾਰ ਦੁਆਰਾ ਕੁੜੀ ਵਿੱਚ ਭਰੇ ਜਾਂਦੇ ਹਨ, ਕਿਉਂਕਿ ਉਹ ਵੀ ਉਂਜ ਹੀ ਜਨਮ ਲੈਂਦੀ ਹੈ ਜਿਵੇਂ ਕਿ ਪੁਰਖ ਅਤੇ ਉਸ ਵਿੱਚ ਵੀ ਉਹ ਸਾਰੀਆਂ ਯੋਗਤਾਵਾਂ, ਇੱਛਾਵਾਂ ਅਤੇ ਗੁਣ ਹੁੰਦੇ ਹਨ ਜੋ ਕਿ ਕਿਸੇ ਮੁੰਡੇ ਵਿੱਚ। ਸਿਮੋਨ ਦਾ ਬਚਪਨ ਸੁਖਸਾਂਦ ਨਾਲ ਗੁਜ਼ਰਿਆ, ਲੇਕਿਨ ਬਾਅਦ ਦੇ ਸਾਲਾਂ ਵਿੱਚ ਅਭਾਵਗਰਸਤ ਜੀਵਨ ਵੀ ਉਸ ਨੇ ਜੀਵਿਆ। 15 ਸਾਲ ਦੀ ਉਮਰ ਵਿੱਚ ਸਿਮੋਨ ਨੇ ਫ਼ੈਸਲਾ ਲੈ ਲਿਆ ਸੀ ਕਿ ਉਹ ਇੱਕ ਲੇਖਿਕਾ ਬਣੇਗੀ।

ਜੀਵਨੀ[ਸੋਧੋ]

9 ਜਨਵਰੀ 1908 ਨੂੰ ਸਿਮੋਨ ਦ ਬੋਵੁਆਰ ਦਾ ਜਨਮ ਪੈਰਿਸ ਦੇ ਇੱਕ ਮਧਵਰਗੀ ਕੈਥੋਲਿਕ ਪਰਿਵਾਰ ਵਿੱਚ ਹੋਇਆ। 1913 ਵਿੱਚ ਸੀਮੋਨ ਨੂੰ ਲੜਕੀਆਂ ਦੇ ਇੱਕ ਸਕੂਲ ਵਿੱਚ ਪੜ੍ਹਨ ਲਾਇਆ ਗਿਆ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣੀ ਰਚਨਾਤਮਕ ਪ੍ਰਤਿਭਾ ਪਛਾਣ ਲਈ ਅਤੇ ਗਿਆਨ ਨਾਲ ਉਸਨੂੰ ਅਥਾਹ ਪ੍ਰੇਮ ਹੋ ਗਿਆ। ਦਰਸ਼ਨਸ਼ਾਸਤਰ, ਰਾਜਨੀਤੀ ਅਤੇ ਸਮਾਜਕ ਮੁੱਦੇ ਉਸ ਦੇ ਪਸੰਦੀਦਾ ਵਿਸ਼ੇ ਸਨ। ਦਰਸ਼ਨ ਦੀ ਪੜ੍ਹਾਈ ਕਰਨ ਲਈ ਉਸ ਨੇ ਪੈਰਿਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸਦੀ ਭੇਂਟ ਬੁੱਧੀਜੀਵੀ ਜਾਂ ਪਾਲ ਸਾਰਤਰ ਨਾਲ ਹੋਈ। ਬਾਅਦ ਵਿੱਚ ਇਹ ਬੌਧਿਕ ਸੰਬੰਧ ਜੀਵਨਭਰ ਕਾਇਮ ਰਿਹਾ। ਦ ਸੈਕੰਡ ਸੈਕਸ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਲੋਕਾਂ ਵਿੱਚ ਬਹੁਤ ਚਰਚਿਤ ਹੋਏ। 1970 ਵਿੱਚ ਫ਼ਰਾਂਸ ਦੇ ਇਸਤਰੀ ਮੁਕਤੀ ਅੰਦੋਲਨ ਵਿੱਚ ਸਿਮੋਨ ਨੇ ਭਾਗੀਦਾਰੀ ਕੀਤੀ। ਇਸਤਰੀ-ਅਧਿਕਾਰਾਂ ਸਹਿਤ ਤਮਾਮ ਸਮਾਜਕ ਰਾਜਨੀਤਕ ਮੁੱਦਿਆਂ ਉੱਤੇ ਸਿਮੋਨ ਦੀ ਭਾਗੀਦਾਰੀ ਸਮੇਂ - ਸਮੇਂ ਤੇ ਹੁੰਦੀ ਰਹੀ। 1973 ਦਾ ਸਮਾਂ ਉਸਦੇ ਲਈ ਪਰੇਸ਼ਾਨੀਆਂ ਭਰਿਆ ਸੀ। ਸਾਰਤਰ ਦ੍ਰਿਸ਼ਟੀਹੀਨ ਹੋ ਗਏ ਸਨ। 1980 ਵਿੱਚ ਸਾਰਤਰ ਦਾ ਦੇਹਾਂਤ ਹੋ ਗਿਆ। 1985-86 ਵਿੱਚ ਸਿਮੋਨ ਦੀ ਸਿਹਤ ਵੀ ਬਹੁਤ ਡਿੱਗ ਗਈ ਸੀ। ਨਿਮੋਨੀਆ ਜਾਂ ਫਿਰ ਪਲਮੋਨਰੀ ਏਡੋਮਾ ਵਿੱਚ ਖਰਾਬੀ ਨਾਲ ਉਸ ਦਾ ਦੇਹਾਂਤ ਹੋ ਗਿਆ। ਸਾਰਤਰ ਦੀ ਕਬਰ ਦੇ ਬਗਲ ਵਿੱਚ ਹੀ ਉਸ ਨੂੰ ਵੀ ਦਫਨਾਇਆ ਗਿਆ।

ਸੀਮੋਨ, ਸਾਰਤਰ ਤੇ ਗਵੇਰਾ

ਮੁੱਖ ਰਚਨਾਵਾਂ[ਸੋਧੋ]

 • ਦ ਸੈਕੰਡ ਸੈਕਸ
 • ਦ ਮੇਂਡਾਰਿੰਸ
 • ਆਲ ਮੈਂਨ ਆਰ ਮੋਰਟਲ
 • ਆਲ ਸੈੱਡ ਐਂਡ ਡਨ
 • ਦ ਬਲਡ ਆਫ ਅਦਰਸ
 • ਦ ਕਮਿੰਗ ਆਫ ਏਜ
 • ਦ ਏਥਿਕਸ ਆਫ ਏਮਬਿਗੁਇਟੀ
 • ਸੀ ਕੇਮ ਟੂ ਸਟੇ
 • ਏ ਵੇਰੀ ਈਜੀ ਡੈੱਥ
 • ਵੈਂਨ ਥਿੰਗਸ ਆਫ ਦ ਸਪੀਰਟ ਕਮ ਫਰਸਟ
 • ਵਿਟਨੇਸ ਟੂ ਮਾਈ ਲਾਈਫ
 • ਵਿਮੈਂਨ ਡਿਸਟਰਾਇਡ

ਹਵਾਲੇ[ਸੋਧੋ]