ਸਮੱਗਰੀ 'ਤੇ ਜਾਓ

ਬੁਨਿਆਦੀ ਢਾਂਚਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁਨਿਆਦੀ ਢਾਂਚਾ ਜਾਂ ਮੂਲ ਢਾਂਚਾ ਕਿਸੇ ਸਮਾਜ ਜਾਂ ਸਨਅਤ ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ,[1] ਜਾਂ ਅਰਥਚਾਰਾ ਦੀ ਕਾਰਵਾਈ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ।[2] ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ।

ਜਦੋਂ ਅਸੀਂ ਬੁਨਿਆਦੀ ਢਾਂਚਾ ਉਸਾਰਨ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਉਸਾਰੀ ਵਿੱਚ ‘ਮਨੁੱਖੀ ਸਰਮਾਏ’ ਦਾ ਹੀ ਵੱਡਾ ਯੋਗਦਾਨ ਹੁੰਦਾ ਹੈ। ਉਸ ਨੂੰ ਵਿਚਾਰਨ, ਵਿਉਂਤਣ ਤੋਂ ਲੈ ਕੇ ਸੀਮਿੰਟ ਬਜਰੀ ਦੀ ਢੋਆ-ਢੁਆਈ ਤੱਕ। ਕੋਈ ਸਿਹਤਮੰਦ ਅਤੇ ਪੜ੍ਹਾਈ-ਸਿਖਲਾਈਯਾਫ਼ਤਾ ਸ਼ਖ਼ਸ ਵੱਧ ਅਤੇ ਵਧੀਆ ਕੰਮ ਕਰ ਸਕਦਾ ਹੈ।[3]

ਹਵਾਲੇ

[ਸੋਧੋ]
  1. Infrastructure, Online Compact Oxford English Dictionary, http://www.askoxford.com/concise_oed/infrastructure Archived 2020-11-01 at the Wayback Machine. (accessed January 17, 2009)
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. "ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ". ਪੰਜਾਬੀ ਟ੍ਰਿਬਿਊਨ. 2018-07-25. Retrieved 2018-08-07. {{cite news}}: Cite has empty unknown parameter: |dead-url= (help)[permanent dead link]