ਸਮਾਜ
Jump to navigation
Jump to search
ਸਮਾਜ, ਲੋਕਾਂ ਦਾ ਸਮੁਦਾਏ ਹੁੰਦਾ ਹੈ ਜਿਸ ਵਿੱਚ ਸਾਰੇ ਵਿਅਕਤੀ ਆਪੋ ਵਿੱਚ ਵਰਤੋਂ ਵਿਹਾਰ ਕਰਦੇ ਹਨ। ਇਹ ਸਮੂਹ ਇੱਕ ਹੀ ਭੂਗੋਲਿਕ ਇਲਾਕੇ, ਸਮਾਜਿਕ ਖੇਤਰ ਅਤੇ ਰਾਜਨੀਤਕ ਸੰਗਠਨਾਂ ਦੇ ਤਹਿਤ ਜੁੜੇ ਹੁੰਦੇ ਹਨ। ਇਹ ਗੂੜ੍ਹੇ ਸਮਾਜੀ ਸੰਬੰਧਾਂ ਵਿੱਚ ਬੱਝਿਆ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜੋ ਆਪਣੇ ਅੰਦਰ ਦੇ ਲੋਕਾਂ ਦੇ ਮੁਕਾਬਲੇ ਹੋਰਨਾਂ ਸਮੂਹਾਂ ਦੇ ਲੋਕਾਂ ਨਾਲ ਕਾਫ਼ੀ ਘੱਟ ਮੇਲ-ਮਿਲਾਪ ਰੱਖਦਾ ਹੈ। ਸਭਿਆਚਾਰ ਅਤੇ ਹੋਰ ਸੰਸਥਾਵਾਂ ਦੀ ਸਾਂਝ ਕਿਸੇ ਸਮਾਜ ਦੇ ਹੱਦ-ਬੰਨੇ ਨਿਰਧਾਰਿਤ ਕਰਦੀ ਹੈ।
ਸ਼ਾਬਦਿਕ ਅਰਥ[ਸੋਧੋ]
ਪੰਜਾਬੀ ਯੂਨੀਵਰਸਿਟੀ ਦੇ ਸਕੂਲ ਪੱਧਰ ਦੇ ਪੰਜਾਬੀ ਕੋਸ਼ ਮੁਤਾਬਿਕ "ਸਮਾਜ [ਨਾਂਪੁ]ਇੱਕੋ ਥਾਂ ਰਹਿਣ ਵਾਲ਼ੇ ਜਾਂ ਇੱਕੋ ਤਰ੍ਹਾਂ ਦਾ ਵਿਹਾਰ ਕਰਨ ਵਾਲ਼ੇ ਲੋਕ ਜੋ ਇੱਕ ਸਮੂਹ ਦੀ ਤਰ੍ਹਾਂ ਹੋਣ, ਭਾਈਚਾਰਾ, ਜਥੇਬੰਦੀ, ਸਭਾ, ਮੁਆਸ਼ਰਾ, ਸੁਸਾਇਟੀ "