ਸਮੱਗਰੀ 'ਤੇ ਜਾਓ

ਬੁਲਾਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੁਲਾਕ ਉੱਤਰੀ ਭਾਰਤ, ਖ਼ਾਸਕਰ ਗੜਵਾਲ ਦੇ ਇਲਾਕੇ ਵਿੱਚ ਔਰਤਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ। ਇਹ ਨੱਕ ਦੇ ਹੇਠਲੇ ਪਾਸੇ ਪਹਿਨਿਆ ਜਾਂਦਾ ਹੈ। ਬੁਲਾਕ ਆਇਤਾਕਾਰ ਹੁੰਦੀ ਹੈ। ਇਸ ਤੇ ਸੋਨੇ ਦੀਆਂ ਤਾਰਾਂ ਉੱਤੇ ਨੱਕਾਸ਼ੀ ਕਰਨ ਦੇ ਬਾਅਦ ਨਗ ਪਾਏ ਜਾਂਦੇ ਹਨ। ਬੁਲਾਕ ਚਾਂਦੀ ਦੀ ਵੀ ਬਣਦੀ ਹੈ।[1]

ਪੰਜਾਬੀ ਸੱਭਿਆਚਾਰ ਵਿੱਚ

[ਸੋਧੋ]

ਕਾਦਰਯਾਰ ਦੇ ਕਿੱਸੇ ਪੂਰਨ ਭਗਤ ਦੇ ਕੁਝ ਰੂਪਾਂ ਵਿੱਚ ਪੂਰਨ ਦੇ ਭੋਰੇ ਵਿੱਚੋਂ ਆਉਣ ਤੋਂ ਬਾਅਦ ਉਸਦੇ ਹੁਸਨ ਦਾ ਜ਼ਿਕਰ ਕਰਦੇ ਹੋਏ ਹੋਰ ਗਹਿਣਿਆਂ ਸਮੇਤ ਬੁਲਾਕ ਦਾ ਜ਼ਿਕਰ ਆਉਂਦਾ ਹੈ:

ਸੀਨ ਸਖੀ ਸੀ ਹਥੁ ਦਾ ਬਹੁਤ ਸਾਰਾ ਸੁਚਾ ਸਸਤ੍ਰਾ ਦਾ ਸੋਹਿਣਾ ਜਤੀ ਨਾਲੇ।।

ਨਕ ਵਿਚ ਬੁਲਾਕ ਸੁਹਾਵਦਾ ਈ ਕੰਨੀ ਝੰਮਕਦੇ ਲਾਲ ਜੰਮਰੂਦ ਵਾਲੇ।।

ਹਵਾਲੇ

[ਸੋਧੋ]