ਬੁੱਢਾ ਹੋ ਗਿਆ ਸ਼ੇਰ
ਬੁੱਢੇ ਹੋਏ ਸ਼ੇਰ ਦੀ ਕਹਾਣੀ ਈਸੋਪ ਦੀਆਂ ਕਥਾਵਾਂ ਵਿੱਚ ਗਿਣੀ ਗਈ ਹੈ ਅਤੇ ਪੇਰੀ ਇੰਡੈਕਸ ਵਿੱਚ 481ਵਾਂ ਨੰਬਰ ਦਿੱਤਾ ਗਿਆ ਹੈ। [1] ਇਹ ਉਹਨਾਂ ਲੋਕਾਂ ਦੇ ਅਪਮਾਨ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ ਜੋ ਸੱਤਾ ਤੋਂ ਡਿੱਗ ਪੈਂਦੇ ਹਨ ਅਤੇ ਕੁੱਤੇ ਅਤੇ ਸ਼ੇਰ ਦੀ ਖੱਲ ਦੀ ਕਹਾਣੀ ਵਾਲ਼ੀ ਨੈਤਿਕ ਸਿਖਿਆ ਮਿਲ਼ਦੀ ਹੈ। ਸਮਾਨ ਅਰਥਾਂ ਦੀਆਂ ਸਮਾਨਾਂਤਰ ਕਹਾਵਤਾਂ ਬਾਅਦ ਵਿੱਚ ਇਸ ਨਾਲ ਜੁੜੀਆਂ ।
ਕਥਾ
[ਸੋਧੋ]ਕਥਾ ਫੈਡਰਸ ਦੇ ਦੱਸਣ ਅਨੁਸਾਰ, ਸ਼ੇਰ ਦੇ ਬੁੱਢੇ ਅਤੇ ਕਮਜ਼ੋਰ ਹੋ ਜਾਣ ਤੋਂ ਬਾਅਦ, ਇੱਕ ਸੂਰ ਅਤੇ ਇੱਕ ਬਲਦ ਨੇ ਉਸਨੂੰ ਜ਼ਖਮੀ ਕਰਕੇ ਪਿਛਲੇ ਹਮਲਿਆਂ ਦਾ ਬਦਲਾ ਲਿਆ। ਪਰ ਜਦੋਂ ਇੱਕ ਖੋਤਾ ਵੀ ਆ ਜਾਂਦਾ ਹੈ ਅਤੇ ਉਸਨੂੰ ਲੱਤ ਮਾਰਦਾ ਹੈ, ਤਾਂ ਸ਼ੇਰ ਵਿਰਲਾਪ ਕਰਦਾ ਹੈ ਕਿ ਅਜਿਹੇ ਘਟੀਆ ਪ੍ਰਾਣੀ ਵੱਲੋਂ ਕੀਤਾ ਅਪਮਾਨ ਸਹਿਣਾ ਦੂਜੀ ਮੌਤ ਵਾਂਗ ਹੈ। ਬਾਅਦ ਦੇ ਬਿਰਤਾਂਤਾਂ ਵਿੱਚ ਵੱਖੋ-ਵੱਖਰੇ ਜਾਨਵਰ ਆ ਜਾਂਦੇ ਹਨ। 12ਵੀਂ ਸਦੀ ਵਿੱਚ ਮੈਰੀ ਡੀ ਫਰਾਂਸ ਵਿੱਚ, ਸ਼ੇਰ ਨੂੰ ਮਾਰਨ ਵਾਲਾ ਬਲਦ ਅਤੇ ਉਸ ਨੂੰ ਲੱਤ ਮਾਰਨ ਵਾਲਾ ਗਧੇ ਨਾਲ਼ ਇੱਕ ਲੂੰਬੜੀ ਆ ਲੱਗਦੀ ਹੈ ਜੋ ਉਸਦੇ ਕੰਨਾਂ `ਤੇ ਦੰਦੀਆਂ ਵਢਦੀ ਹੈ। ਉਸਦੇ ਸੰਸਕਰਣ ਵਿੱਚ ਵੀ, ਸਿਰਫ਼ ਇਹ ਨਹੀਂ ਹੈ ਕਿ ਉਹ ਉਸਦੀ ਬਾਦਸ਼ਾਹਤ ਦੇ ਖੁੱਸ ਜਾਣ ਦਾ ਫ਼ਾਇਦਾ ਉਠਾਉਂਦੇ ਹਨ, ਬਲਕਿ ਉਸਦੇ ਕੁਝ ਦਰਬਾਰੀ ਹੁਣ ਪੁਰਾਣੇ ਉਪਕਾਰ ਭੁੱਲ ਗਏ ਹਨ। [2] ਲਾ ਫੋਂਟੇਨ ਦੇ 1668 ਸੰਸਕਰਣ ਵਿੱਚ ਹਮਲੇ ਇੱਕ ਘੋੜੇ, ਇੱਕ ਬਘਿਆੜ ਅਤੇ ਇੱਕ ਬਲਦ ਦੇ ਨਾਲ-ਨਾਲ ਗਧੇ ਤੋਂ ਆਉਂਦੇ ਹਨ, ਪਰ ਇਹ ਬਿਲਕੁਲ ਉਸੇ ਭਾਵਨਾ ਨਾਲ ਖਤਮ ਹੁੰਦਾ ਹੈ ਜਿਵੇਂ ਕਿ ਫੈਡਰਸ ਵਿੱਚ। [3] ਲਾ ਫੋਂਟੇਨ ਦੀ ਜਾਨਵਰਾਂ ਦੀ ਚੋਣ ਹੋਰੇਸ ਤੋ ਲਏ ਇੱਕ ਟੈਗ ਤੋਂ ਪ੍ਰਭਾਵਿਤ ਹੁੰਦੀ ਹੈ, ਜਿਸਦੀ ਵਰਤੋਂ ਉਹ ਅਕਸਰ ਕਰਦਾ ਹੈ। ਸਵੈ-ਰੱਖਿਆ ਦੀ ਕੁਦਰਤੀ ਪ੍ਰਵਿਰਤੀ ਦੀ ਵਰਤੋਂ ਕੀਤੀ ਗਈ, ਲਾਤੀਨੀ Dente lupus, cornu taurus petit (ਬਘਿਆੜ ਆਪਣੇ ਦੰਦਾਂ ਨਾਲ ਹਮਲਾ ਕਰਦਾ ਹੈ, ਬਲਦ ਆਪਣੇ ਸਿੰਗਾਂ ਨਾਲ, ਸਟਾਈਰਸ II.1.55) ਕਹਾਵਤ ਬਣ ਗਿਆ ਸੀ। [4]
ਕਹਾਵਤਾਂ
[ਸੋਧੋ]ਹਵਾਲੇ
[ਸੋਧੋ]- ↑ Aesopica
- ↑ Poésies de Marie de France, vol.2, Fable 15
- ↑ Fables, 3.14
- ↑ A Companion to the Latin Language, Wiley-Blackwell 2011