ਬੁੱਧ ਫ਼ਲਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੋਧੀ ਨਾਲੰਦਾ ਯੂਨੀਵਰਸਿਟੀ ਅਤੇ ਮੱਠ 5ਵੀਂ ਸਦੀ ਈ. ਤੋਂ ਅੰ. 1200 ਤੱਕ ਭਾਰਤ ਵਿਚ ਸਿੱਖਣ ਦਾ ਇਕ ਮੁੱਖ ਕੇਂਦਰ ਸੀ 

ਬੁੱਧ ਫ਼ਲਸਫ਼ੇ ਤੋਂ ਭਾਵ ਉਹ ਫ਼ਲਸਫ਼ਾ ਹੈ ਜੋ ਭਗਵਾਨ ਬੁੱਧ ਦੇ ਨਿਰਵਾਣ ਦੇ ਬਾਅਦ ਬੋਧੀ ਧਰਮ ਦੇ ਵੱਖ ਵੱਖ ਸੰਪ੍ਰਦਾਵਾਂ ਨੇ ਵਿਕਸਿਤ ਕੀਤਾ ਅਤੇ ਬਾਅਦ ਵਿੱਚ ਪੂਰੇ ਏਸ਼ੀਆ ਵਿੱਚ ਉਸਦਾ ਪ੍ਰਸਾਰ ਹੋਇਆ। ਦੁੱਖ ਤੋਂ ਮੁਕਤੀ ਬੋਧੀ ਧਰਮ ਦਾ ਹਮੇਸ਼ਾ ਤੋਂ ਮੁੱਖ ਸਰੋਕਾਰ ਰਿਹਾ ਹੈ।[1] ਕਰਮ, ਧਿਆਨ ਅਤੇ ਪ੍ਰਗਿਆ ਇਸਦੇ ਸਾਧਨ ਰਹੇ ਹਨ। ਚੀਜ਼ਾਂ ਨੂੰ ਉਵੇਂ ਦੇਖਣਾ "ਜਿਵੇਂ ਕਿ ਉਹ ਅਸਲ ਵਿੱਚ "(ਯਥਾਭੂਤਾ ਵਿਦਿਤਵਾ) ਹਨ। ਭਾਰਤੀ ਬੋਧੀਆਂ ਨੇ ਨਾ ਸਿਰਫ਼ ਬੁੱਧ ਦੀਆਂ ਸਿੱਖਿਆਵਾਂ ਤੋਂ ਬਲਕਿ ਦਾਰਸ਼ਨਿਕ ਵਿਸ਼ਲੇਸ਼ਣ ਅਤੇ ਤਰਕਸ਼ੀਲ ਵਿਚਾਰ-ਵਟਾਂਦਰੇ ਦੇ ਰਾਹੀਂ ਵੀ ਇਸ ਸਮਝ ਦੀ ਤਲਾਸ਼ ਕੀਤੀ।ਭਾਰਤ ਵਿਚ ਅਤੇ ਬਾਅਦ ਵਿਚ ਪੂਰਬੀ ਏਸ਼ੀਆ ਵਿਚ ਬੌਧਿਕ ਵਿਚਾਰਵਾਨਾਂ ਨੇ ਇਸ ਮਾਰਗ ਦੇ ਆਪਣੇ ਵਿਸ਼ਲੇਸ਼ਣ ਵਿਚ ਵਰਤਾਰਾਵਾਦ, ਤੱਤ ਮੀਮਾਂਸਾ, ਗਿਆਨ ਮੀਮਾਂਸਾ, ਮੰਤਕ ਅਤੇ ਸਮੇਂ ਦੀ ਫ਼ਿਲਾਸਫ਼ੀ ਦੇ ਰੂਪ ਵਿਚ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। 

ਮੁੱਢਲਾ ਬੁੱਧਵਾਦ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਕੀਤੇ ਅਨੁਭਵੀ ਪ੍ਰਮਾਣਾਂ ਤੇ ਅਧਾਰਤ ਸੀ[2] ਅਤੇ ਬੁੱਧ ਕੁਝ ਤੱਤ ਮੀਮਾਂਸਕ ਸਵਾਲਾਂ ਤੋਂ ਇਕ ਅਜੀਬ ਜਿਹੀ ਦੂਰੀ ਬਣਾਈ ਰੱਖਦਾ ਲੱਗਦਾ ਹੈ, ਜਿਨ੍ਹਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਉਹ ਮੁਕਤੀ ਲਈ ਅਨੁਕੂਲ ਨਹੀਂ ਸਨ ਸਗੋਂ ਅਗਲੀ ਅਟਕਲਪਨਾ ਵੱਲ ਲੈ ਜਾਂਦੇ ਸਨ। ਬੋਧੀ ਦਰਸ਼ਨ ਵਿਚ ਇਕ ਵਾਰ-ਵਾਰ ਆਉਂਦਾ ਥੀਮ ਸੰਕਲਪਾਂ ਦੀ ਰੇਈਫ਼ਿਕੇਸ਼ਨ ਅਤੇ ਬਾਅਦ ਵਿਚ ਬੌਧ ਮੱਧ-ਮਾਰਗ ਵਿਚ ਵਾਪਸੀ ਰਹੀ ਹੈ।[3][4]

ਬੋਧੀ ਫ਼ਲਸਫ਼ੇ ਦੇ ਵਿਸ਼ੇਸ਼ ਨੁਕਤੇ ਅਕਸਰ ਬੌਧ ਧਰਮ ਦੇ ਵੱਖ ਵੱਖ ਸਕੂਲਾਂ ਦਰਮਿਆਨ ਵਿਵਾਦਾਂ ਦਾ ਵਿਸ਼ਾ ਰਹੇ ਹਨ। ਇਹਨਾਂ ਵਿਆਖਿਆਵਾਂ ਅਤੇ ਵਿਵਾਦਾਂ ਨੇ ਅਭਿਧਰਮ ਦੇ ਮੁੱਢਲੇ ਬੌਧ ਧਰਮ ਵਿੱਚ ਵੱਖ-ਵੱਖ ਸਕੂਲਾਂ ਨੂੰ ਅਤੇ ਮਹਾਂਯਾਨ ਦੀਆਂ ਪਰੰਪਰਾਵਾਂ ਅਤੇ ਪ੍ਰਗਿਆਪਾਰਮਿਤਾ, ਮੱਧਿਅਮਕ, ਬੁੱਧ-ਪ੍ਰਵਿਰਤੀ ਅਤੇ ਯੋਗਾਚਾਰ ਦੇ ਸਕੂਲਾਂ ਜਨਮ ਦਿੱਤਾ।  

ਦਾਰਸ਼ਨਿਕ ਸਥਿਤੀ[ਸੋਧੋ]

ਭਾਰਤ ਵਿਚ ਫ਼ਲਸਫ਼ੇ ਦਾ ਉਦੇਸ਼ ਮੁੱਖ ਤੌਰ ਤੇ ਰੂਹਾਨੀ ਮੁਕਤੀ ਰਿਹਾ ਅਤੇ ਇਸ ਦੇ ਸੋਟਰਜੀਓਲੋਜੀਕਲ (ਧਾਰਮਿਕ ਮੁਕਤੀ ਦੇ ਸਿਧਾਂਤਾਂ ਦਾ ਅਧਿਐਨ) ਟੀਚੇ ਰਹੇ ਹਨ। ਭਾਰਤ ਦੇ ਮਾਧਿਅਮਕ ਬੌਧ ਦਰਸ਼ਨ ਦੇ ਆਪਣੇ ਅਧਿਐਨ ਵਿਚ, ਪੀਟਰ ਡੈਲਰ ਸੈਨਟੀਨਾ ਨੇ ਲਿਖਿਆ ਹੈ:[5]

ਧਿਆਨ ਸਭ ਤੋਂ ਪਹਿਲਾਂ ਇਸ ਤੱਥ ਵੱਲ ਖਿੱਚਿਆ ਜਾਣਾ ਚਾਹੀਦਾ ਹੈ ਕਿ ਭਾਰਤ ਵਿਚ ਦਾਰਸ਼ਨਿਕ ਪ੍ਰਣਾਲੀਆਂ ਕਦੇ-ਕਦਾਈਂ ਸਿਰਫ ਖ਼ਿਆਲੀ ਜਾਂ ਵਿਆਖਿਆਤਮਿਕ ਰਹੀਆਂ ਹਨ। ਅਸਲ ਵਿਚ ਭਾਰਤ ਦੀਆਂ ਸਾਰੀਆਂ ਮਹਾਨ ਦਾਰਸ਼ਨਿਕ ਪ੍ਰਣਾਲੀਆਂ: ਸਾਂਖ, ਅਦਵੈਤਵੇਦਾਂਤ, ਮਾਧਿਅਮਕਾ ਬਗੈਰਾ ਬਗੈਰਾ, ਦਾ ਸਰੋਕਾਰ ਮੁੱਢਲੇ ਤੌਰ ਤੇ ਮੁਕਤੀ ਜਾਂ ਮੋਕਸ਼ ਦਾ ਸਾਧਨ ਮੁਹੱਈਆ ਕਰਨਾ ਸੀ। ਇਹ ਇਹਨਾਂ ਪ੍ਰਣਾਲੀਆਂ ਦੀ ਇੱਕ ਪੱਕੀ ਮਨੌਤ ਸੀ ਕਿ ਜੇ ਉਨ੍ਹਾਂ ਦੀ ਦਾਰਸ਼ਨਿਕ ਪ੍ਰਣਾਲੀ ਸਹੀ ਢੰਗ ਨਾਲ ਸਮਝ ਲਈ ਅਤੇ ਆਤਮਸਾਤ ਕਰ ਲਈ ਜਾਂਦੀ ਹੈ, ਤਾਂ ਇੱਕ ਬਿਨਾਂ ਕਿਸੇ ਸ਼ਰਤ ਦੁੱਖ ਅਤੇ ਸੀਮਾ ਤੋਂ ਮੁਕਤ ਸਥਿਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। [...] ਜੇ ਇਹ ਤੱਥ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਜਿਵੇਂ ਕਿ ਆਮ ਤੌਰ ਤੇ ਪੱਛਮੀ ਫ਼ਲਸਫ਼ੇ ਦੀ ਪ੍ਰਵਿਰਤੀ ਹੈ ਦਾਰਸ਼ਨਿਕ ਉੱਦਮ ਨੂੰ ਸਿਰਫ਼ ਵਿਆਖਿਆਤਮਿਕ ਸਮਝ ਲਿਆ ਜਾਂਦਾ ਹੈ ਤਾਂ ਭਾਰਤੀ ਅਤੇ ਬੌਧ ਫ਼ਲਸਫ਼ੇ ਦੀ ਅਸਲੀ ਅਹਿਮੀਅਤ ਹਥ ਨਹੀਂ ਆਵੇਗੀ।

ਬੌਧ ਦਰਸ਼ਨ ਦਾ ਟੀਚਾ ਨਿਰਵਾਣ ਹੈ ਅਤੇ ਇਸਨੂੰ ਪ੍ਰਾਪਤ ਕਰਨ ਲਈ ਇਸ ਨੂੰ ਸੰਸਾਰ ਦੀ ਪ੍ਰਕਿਰਤੀ ਦੀ ਜਾਂਚ ਕਰਨ ਦੀ ਜ਼ਰੂਰਤ ਹੈ। ਭਾਰਤੀ ਬੋਧੀ ਦਾਰਸ਼ਨਿਕਾਂ ਲਈ, ਬੁੱਧ ਦੀਆਂ ਸਿੱਖਿਆਵਾਂ ਨੂੰ ਕੇਵਲ ਵਿਸ਼ਵਾਸ ਨਾਲ ਮੰਨ ਲੈਣ ਲਈ ਨਹੀਂ ਸਨ, ਸਗੋਂ ਸੰਸਾਰ ਦੇ ਤਰਕਪੂਰਨ ਵਿਸ਼ਲੇਸ਼ਣ (ਪ੍ਰਮਾਣ) ਦੁਆਰਾ ਪੁਸ਼ਟੀ ਕਰਨੀ ਲੋੜੀਂਦੀ ਸੀ।  ਸ਼ੁਰੂਆਤੀ ਬੌਧ ਧਰਮ ਗ੍ਰੰਥਾਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਇੱਕ ਵਿਅਕਤੀ ਬੁੱਧ ਦੀਆਂ ਸਿੱਖਿਆਵਾਂ ਦਾ ਪੈਰੋਕਾਰ ਉਹਨਾਂ ਨੂੰ ਬੁੱਧੀ ਨਾਲ ਸਮਝਣ ਤੋਂ ਬਾਅਦ ਬਣਦਾ ਹੈ ਅਤੇ ਹੌਲੀ ਹੌਲੀ ਸਿਖਲਾਈ ਲਈ ਇਹ ਵੀ ਜ਼ਰੂਰੀ ਹੈ ਕਿ ਪੈਰੋਕਾਰ ਸਿੱਖਿਆਵਾਂ ਦੀ "ਜਾਂਚ" (ਉਪਪਾਰਿਕਖਤੀ) ਅਤੇ "ਪੜਤਾਲ" (ਤੁਲੇਤੀ) ਕਰੇ।[6]  ਬੁੱਧ ਨੇ ਆਪਣੇ ਪੈਰੋਕਾਰਾਂ ਤੋਂ ਇਹ ਆਸ ਵੀ ਕੀਤੀ ਕਿ ਉਹ ਉਸ ਨੂੰ ਆਲੋਚਨਾਤਮਿਕ ਤੌਰ ਤੇ ਇਕ ਅਧਿਆਪਕ ਵਜੋਂ ਸਮਝਣ ਅਤੇ ਉਸ ਦੀ ਕਹਿਣੀ ਅਤੇ ਕਰਨੀ ਦੀ ਪੜਤਾਲ ਕੀਤੀ ਜਾਵੇ, ਜਿਵੇਂ ਕਿ ਵਿਮਾਸਕਾ ਸੁਤ ਵਿਚ ਦਰਸਾਇਆ ਗਿਆ ਹੈ।

ਬੁੱਧ ਅਤੇ ਬੁੱਧ ਧਰਮ ਦੇ ਸ਼ੁਰੂ[ਸੋਧੋ]

ਗੌਤਮ ਬੁੱਧ ਆਪਣੇ ਚੇਲਿਆਂ ਵਿੱਚ ਘਿਰਿਆ,18 ਵੀਂ ਸਦੀ ਦਾ ਬਰਮੀ ਵਾਟਰ ਕਲਰ ਚਿੱਤਰ

ਬੁੱਧ[ਸੋਧੋ]

ਬੁੱਧ (ਲਗਪਗ 5 ਵੀਂ ਸਦੀ ਈਪੂ) ਮਗਧ ਤੋਂ ਉੱਤਰ ਭਾਰਤੀ ਸ਼ਰਮਣ ਸੀ। ਉਸ ਨੇ ਵੱਖ ਵੱਖ ਯੋਗ ਤਕਨੀਕਾਂ ਅਤੇ ਸਾਧਨਾ ਵਿਧੀਆਂ ਦੀ ਕਾਢ ਕੱਢੀ ਅਤੇ ਸਾਰੇ ਉੱਤਰੀ ਭਾਰਤ ਵਿੱਚ ਆਪਣੀਆਂ ਸਿੱਖਿਆਵਾਂ ਦਾ ਪਰਚਾਰ ਕੀਤਾ, ਜਿੱਥੇ ਉਸ ਦੀਆਂ ਸਿੱਖਿਆਵਾਂ ਨੇ ਜੜ੍ਹਾਂ ਲਾਈਆਂ। ਇਹ ਸਿੱਖਿਆਵਾਂ ਨੂੰ ਪਾਲੀ ਨਿਕਾਇਆਂ ਅਤੇ ਆਗਮਾਂ ਵਿਚ ਅਤੇ ਨਾਲ ਹੀ ਬਾਕੀ ਬਚੇ ਵੱਖ-ਵੱਖ ਟੋਟਿਆਂ ਦੇ ਸੰਗ੍ਰਿਹਾਂ ਵਿਚ ਸਾਂਭਿਆ ਹੋਇਆ ਹੈ। ਇਹਨਾਂ ਪਾਠਾਂ ਦਾ ਸਮਾਂ ਤਹਿ ਕਰਨਾ ਔਖਾ ਹੈ, ਅਤੇ ਇਸ ਗੱਲ ਤੇ ਅਸਹਿਮਤੀ ਹੈ ਕਿ ਇਨ੍ਹਾਂ ਵਿੱਚਲੀ ਕਿੰਨੀ ਕੁ ਸਮੱਗਰੀ ਕਿੰਨੀ ਇੱਕ ਧਾਰਮਿਕ ਬਾਨੀ ਦੀ ਹੈ। ਹਾਲਾਂਕਿ ਬੁੱਧ ਦੀਆਂ ਸਿੱਖਿਆਵਾਂ ਦਾ ਕੇਂਦਰ ਨਿਰਵਾਣ ਦਾ ਸਭ ਤੋਂ ਵਧੀਆ ਗੁਣ ਪ੍ਰਾਪਤ ਕਰਨ ਬਾਰੇ ਹੈ, ਪਰ ਇਹ ਮਨੁੱਖੀ ਦੁੱਖਾਂ, ਨਿੱਜੀ ਪਛਾਣ ਦੀ ਪ੍ਰਕਿਰਤੀ, ਅਤੇ ਸੰਸਾਰ ਬਾਰੇ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਵੀ ਕਰਦੀਆਂ ਹਨ।

ਨੋਟ[ਸੋਧੋ]

ਹਵਾਲੇ[ਸੋਧੋ]

  1. Gunnar Skirbekk, Nils Gilje, A history of Western thought: from ancient Greece to the twentieth century. 7th edition published by Routledge, 2001, page 25.
  2. David Kalupahana, Causality: The Central Philosophy of Buddhism. The University Press of Hawaii, 1975, p. 70.
  3. Kalupahana 1994.
  4. David Kalupahana, Mulamadhyamakakarika of Nagarjuna. Motilal Banarsidass, 2006, p. 1.
  5. Santina, Peter Della. Madhyamaka Schools in India: A Study of the Madhyamaka Philosophy and of the Division of the System into the Prasangika and Svatantrika Schools. 2008. p. 31
  6. Smith, Douglas; Whitaker, Justin; Reading the Buddha as a philosopher, Philosophy east and west, volume 66, April 2016, page 515-538, University of Hawaii Press, http://buddhism.lib.ntu.edu.tw/FULLTEXT/JR-PHIL/phil551854.pdf