ਬੂਸਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੂਸਾਨ
부산
ਦੇਸ਼  ਦੱਖਣੀ ਕੋਰੀਆ
ਖੇਤਰ ਯਿਓਂਗਨਾਮ
ਜ਼ਿਲ੍ਹੇ 15
ਸਰਕਾਰ
 - ਕਿਸਮ ਮੇਅਰ-ਕੌਂਸਲ
ਅਬਾਦੀ (2010)[1]
 - ਕੁੱਲ 36,14,950
 - ਉਪ-ਬੋਲੀ ਗਿਓਂਗਸਾਂਗ
ਡਾਕ ਕੋਡ 600-010, 619-963
ਫੁੱਲ ਚਮੇਲੀਆ
ਰੁੱਖ ਚਮੇਲੀਆ
ਪੰਛੀ ਜਲ-ਮੁਰਗੀ
ਵੈੱਬਸਾਈਟ busan.go.kr (en)

ਬੂਸਾਨ (부산, ਅਧਿਕਾਰਕ ਤੌਰ ਉੱਤੇ ਬੂਸਾਨ ਮਹਾਂਨਗਰੀ ਸ਼ਹਿਰ), 2000 ਤੋਂ ਪਹਿਲਾਂ ਜਿਹਨੂੰ ਪੂਸਾਨ ਵੀ ਕਿਹਾ ਜਾਂਦਾ ਸੀ[2] (ਕੋਰੀਆਈ ਉਚਾਰਨ: [pusan]) ਸਿਓਲ ਮਗਰੋਂ ਦੱਖਣੀ ਕੋਰੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ ਜਿਹਦੀ ਅਬਾਦੀ ਲਗਭਗ 36 ਲੱਖ ਹੈ।[3] ਮਹਾਂਨਹਰੀ ਇਲਾਕੇ (ਜਿਸ ਵਿੱਚ ਨੇੜਲੇ ਗਿਮਹਾਈ ਅਤੇ ਯਾਂਗਸਾਨ ਦੇ ਸ਼ਹਿਰ ਵੀ ਸ਼ਾਮਲ ਹਨ) ਦੀ ਅਬਾਦੀ ਦਸੰਬਰ 2012 ਵਿੱਚ 4,573,533 ਸੀ।[4] ਇਸ ਸ਼ਹਿਰ ਵਿੱਚ ਕੋਰੀਆ ਦਾ ਸਭ ਤੋਂ ਵੱਡਾ ਬੀਚ (ਹਾਊਨਦੇ) ਅਤੇ ਸਭ ਤੋਂ ਲੰਮਾ ਦਰਿਆ (ਨਾਕਦੋਂਗ) ਹੈ। ਇਹ ਦੱਖਣੀ ਕੋਰੀਆ ਦਾ ਸਭ ਤੋਂ ਵੱਡਾ ਬੰਦਰਗਾਹੀ ਸ਼ਹਿਰ ਹੈ ਅਤੇ ਢੋਆ-ਢੁਆਈ ਪੱਖੋਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਧ ਰੁਝੇਵੇਂ ਵਾਲੀ ਬੰਦਰਗਾਹ ਹੈ।[5] ਇਹ ਕੋਰੀਆਈ ਪਰਾਇਦੀਪ ਦੇ ਦੱਖਣ-ਪੱਛਮੀ ਸਿਰੇ ਉੱਤੇ ਸਥਿਤ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹਨੂੰ ਇੱਕ ਮਹਾਂਨਗਰੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਬੂਸਾਨ ਮਹਾਂਨਗਰੀ ਇਲਾਕਾ 15 ਪ੍ਰਮੁੱਖ ਪ੍ਰਸ਼ਾਸਕੀ ਜ਼ਿਲ੍ਹਿਆਂ ਅਤੇ ਇੱਕ ਕਾਊਂਟੀ ਵਿੱਚ ਵੰਡਿਆ ਹੋਇਆ ਹੈ।

ਹਵਾਲੇ[ਸੋਧੋ]