ਬੇਗਮਪੁਰ ਜੰਡਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਗਮਪੁਰ ਜੰਡਿਆਲਾ ਭਾਰਤੀ ਪੰਜਾਬ ਦੇ ਬਲਾਕ ਬੁੱਲੋਵਾਲ, ਤਹਿਸੀਲ ਅਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਦੋ ਪਿੰਡਾਂ ਦੇ ਸੁਮੇਲ ਤੋਂ ਬਣਿਆ ਇੱਕ ਵੱਡਾ ਪਿੰਡ ਹੈ।

ਇਤਿਹਾਸ[ਸੋਧੋ]

ਇਹ ਪਿੰਡ ਮੁਢਲੇ ਤੌਰ ਤੇ ਮੁਸਲਮਾਨਾਂ ਦੇ ਸਰਦਾਰ ਇਨਾਇਤ ਖਾਂ ਵੱਲੋਂ ਵਸਾਇਆ ਗਿਆ ਸੀ ਜਿਨ੍ਹਾਂ ਦੀ ਮਜਾਰ ਹਾਲੇ ਵੀ ਪਿੰਡ ਵਿੱਚ ਮੌਜੂਦ ਹੈ। ਭਾਰਤ ਪਾਕਿਸਤਾਨ ਦੀ ਵੰਡ ਹੋਣ ਉਪਰੰਤ ਇੱਥੋਂ ਪਲਾਇਣ ਕਰਕੇ ਗਏ ਮੁਸਲਮਾਨ ਅੱਜ ਵੀ ਉਨ੍ਹਾਂ ਦੀ ਮਜਾਰ ਤੇ ਸਿਜਦਾ ਕਰਨ ਅੱਜ ਵੀ ਆਉਂਦੇ ਹਨ। ਹਿੰਦੁਸਤਾਨੀ ਭਗਤਾਂ ਵਿੱਚੋਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਤੋਂ ਲੈ ਕੇ ਕਨੇਡਾ ਵਰਗੇ ਅਗਾਂਹਵਧੂ ਦੇਸ਼ਾਂ ਵਿੱਚ ਵਸੇ ਸਰਦਾਰ ਵੀ ਇਸ ਦਰਗਾਹ ਨੂੰ ਉੰਨੀ ਹੀ ਮਾਨਤਾ ਦਿੰਦੇ ਹੋਏ, ਜਦੋਂ ਵੀ ਪਿੰਡ ਆਉਂਦੇ ਹਨ ਤਾਂ ਇੱਥੇ ਨਤਮਸਤਕ ਜ਼ਰੂਰ ਹੁੰਦੇ ਹਨ। ਇਸ ਦੇ ਪੂਰਵ ਵੱਲ ਤਿੰਨ ਕੁ ਕਿਲੋਮੀਟਰ ਦੀ ਵਿਥ ਤੇ ਸ਼ਰੋਮਣੀ ਭਗਤ ਜਵਾਹਰ ਦਾਸ ਜੀ ਦੀ ਯਾਦ ਵਿੱਚ ਬਣਿਆ ਪਿੰਡ ਸੂਮਾਂ ਦਾ ਬਣਿਆ ਗੁਰੂਦੁਆਰਾ ਸਾਹਿਬ ਸਾਰੇ ਦੋਆਬੇ ਵਿੱਚ ਮਸ਼ਹੂਰ ਹੈ ਅਤੇ ਇੱਥੇ ਹਰ ਸਾਲ ਦੇਸੀ ਮਹੀਨੇ ਜੇਠ ਦੀ ਸੰਗਰਾਂਦ ਨੂੰ ਇੱਕ ਭਰਵਾਂ ਮੇਲਾ ਲਗਦਾ ਹੈ ਜਿਸ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਇਸਦੀ ਪ੍ਰਚਲਤਾ ਦਾ ਪ੍ਰਤੱਖ ਪ੍ਰਮਾਣ ਹੈ। ਭਗਤਾਂ ਦੇ ਦਰਿੜ ਵਿਸ਼ਵਾਸ ਅਨੁਸਾਰ ਇੱਥੇ ਮੰਗੀ ਗਈ ਮੰਨਤ ਜਰੂਰ ਪੂਰੀ ਹੁੰਦੀ ਹੈ ਅਤੇ ਇੱਥੇ ਸਾਰਾ ਸਾਲ ਮੰਨਤਾਂ ਦੀ ਪੂਰਤੀ ਹਿਤ ਅਖੰਡ ਪਾਠ ਸਾਹਿਬ ਦੀ ਲੜੀ ਚਲਦੀ ਹੀ ਰਹਿੰਦੀ ਹੈ। ਬਹੁਤ ਸਾਰੇ ਪਿੰਡ ਵਾਸੀ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਵਸੇ ਹੋਏ ਹਨ।